ਬੰਗਾ, 28 ਮਾਰਚ (ਸੁਰਿੰਦਰ ਸਿੰਘ ਕਰਮ)- ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਖਾਲਸਾ ਹਾਈ ਸਕੂਲ ਬੰਗਾ ਵਿਖੇ ਮੈਗਾ ਮਾਪੇ ਅਧਿਆਪਕ ਮਿਲਣੀ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਸਲਾਨਾ ਨਤੀਜਿਆਂ ਦਾ ਐਲਾਨ ਵੀ ਕੀਤਾ ਗਿਆ | ਛੇਵੀਂ ਜਮਾਤ 'ਚੋਂ ਸ਼ਿਵਾਨੀ ਕੁਮਾਰੀ ਨੇ 86 ਫੀਸਦੀ ਅੰਕ ਲੈ ਕੇ ਪਹਿਲਾ, ਲਵਲੀਨ ਨੇ ਦੂਸਰਾ ਅਤੇ ਗੁਰਸ਼ਰਨ ਕੌਰ ਤੀਸਰਾ ਸਥਾਨ ਪ੍ਰਾਪਤ ਕੀਤਾ | ਸੱਤਵੀਂ ਜਮਾਤ 'ਚੋਂ ਅਮਰ ਵੀਰ ਨੇ ਪਹਿਲਾ ਜਸ਼ਨ ਖੁਸ਼ਵਾਹਾ ਨੇ ਦੂਸਰਾ ਅਤੇ ਦੀਕਸ਼ਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਨੌਵੀਂ ਜਮਾਤ 'ਚੋਂ ਮੰਨਤ ਜੱਸੀ ਨੇ 86 ਫੀਸਦੀ ਅੰਕ ਲੈ ਕੇ ਪਹਿਲਾ, ਜੀਵਕਾ ਨੇ ਦੂਜਾ ਅਤੇ ਲਕਸ਼ਮੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਸਮੇਂ ਨਤੀਜੇ ਦੀ ਖੁਸ਼ੀ 'ਚ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ | ਤਿੰਨੇ ਜਮਾਤਾਂ 'ਚੋਂ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਲਿਖਣ ਪੜ੍ਹਨ ਸਮੱਗਰੀ ਅਤੇ ਪੁਸਤਕਾਂ ਇਨਾਮ ਵਜੋਂ ਭੇਂਟ ਕੀਤੀਆਂ ਗਈਆਂ | ਇਸ ਮੌਕੇ ਸਕੂਲ ਕਮੇਟੀ ਦੇ ਪ੍ਰਧਾਨ ਮਲਕੀਤ ਸਿੰਘ ਬਾੜੋਵਾਲ, ਮੈਨੇਜਰ ਕੁਲਵਰਨ ਸਿੰਘ ਗਿੱਲ ਥਾਂਦੀਆਂ ਅਤੇ ਜਰਨੈਲ ਸਿੰਘ ਪੱਲੀ -ਝਿੱਕੀ ਸ਼ਾਮਲ ਸਨ | ਅੰਤ 'ਚ ਸਕੂਲ ਦੇ ਹੈੱਡ ਮਾਸਟਰ ਰਜਿੰਦਰ ਸਿੰਘ ਆਲੂਵਾਲੀਆ ਨੇ ਬੱਚਿਆਂ ਨੂੰ ਸ਼ੁੱਭ ਇਛਾਵਾਂ ਦਿੱਤੀਆਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ | ਇਸ ਸਮੇਂ ਬਹਾਦਰ ਸਿੰਘ, ਨਰਿੰਦਰ ਸਿੰਘ, ਬਿਪਨ ਕੁਮਾਰ, ਹਰਪ੍ਰੀਤ ਕੌਰ, ਰਾਜੂ ਖੁਸ਼ਵਾਹਾ, ਸ੍ਰੀ ਕਾਂਤ ਸੋਨੀ, ਰਮੇਸ਼, ਨੀਰਜ ਕੁਮਾਰ, ਜੋਤੀ, ਬਲਜਿੰਦਰ ਸਿੰਘ, ਹਰਮੇਸ਼ ਲਾਲ, ਸੀਮਾ ਰਾਣੀ, ਬੀਰੋ, ਰਜਨੀ ਰਾਣੀ, ਮੀਨਾ ਕੁਮਾਰੀ ਅਤੇ ਸਕੂਲ ਸਟਾਫ ਮੈਡਮ ਬਬੀਤਾ ਕੁਮਾਰੀ, ਮੈਡਮ ਜੋਲੀ ਚੰਦੇਲ, ਰਜਨੀ ਬਾਲਾ, ਸੁਖਵਿੰਦਰ ਕੌਰ, ਸੰਦੀਪ ਕੌਰ, ਅੰਜਲੀ, ਅਮਨਪ੍ਰੀਤ ਕੌਰ, ਨੀਰਜ ਅਤੇ ਸੰਦੀਪ ਕੌਰ ਨਵਾਂਸ਼ਹਿਰ ਹਾਜ਼ਰ ਸਨ |