ਰਾਹੋਂ, 2 ਅਪ੍ਰੈਲ (ਉਂਕਾਰ ਸਿੰਘ ਰਾਠੋਰ)-ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਉੱਪਰ ਕਾਨੂੰਨ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਚੰਨੀ ਰਿਜ਼ੌਰਟ ਰਾਹੋਂ ਤੋਂ ਲੈ ਕੇ ਬਾਬਾ ਝੰਡਾ ਜੀ ਜਵਾਹਰ ਸਿੰਘ ਜੀ ਦੇ ਅਸਥਾਨ ਪਿੰਡ ਖਟਕੜ ਕਲਾਂ ਤੱਕ ਵਿਸ਼ਾਲ ਇਨਸਾਫ਼ ਮਾਰਚ ਕੱਢਿਆ ਗਿਆ | ਇਸ ਇਨਸਾਫ਼ ਮਾਰਚ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ, ਵਰਕਰ ਅਤੇ ਸਿੱਖ ਨੌਜਵਾਨਾਂ ਸਣੇ ਇਨਸਾਫ਼ ਪਸੰਦਾਂ ਨੇ ਸ਼ਾਂਤਮਈ ਢੰਗ ਨਾਲ ਇਨਸਾਫ਼ ਮਾਰਚ ਵਿੱਚ ਹਿੱਸਾ ਲਿਆ | ਇਹ ਇਨਸਾਫ਼ ਮਾਰਚ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਰਾਹੋਂ ਦੀ ਅਗਵਾਈ ਵਿੱਚ ਕੱਢਿਆ ਗਿਆ, ਜਿਸ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਧਾਨ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਦੇ ਪਿਤਾ ਬਾਪੂ ਸਰਦਾਰ ਤਰਸੇਮ ਸਿੰਘ, ਪਰਮਜੀਤ ਸਿੰਘ ਜੌਹਲ, ਬਰਜਿੰਦਰ ਸਿੰਘ ਹੁਸੈਨਪੁਰ, ਗੰਗਵੀਰ ਸਿੰਘ ਰਾਠੋਰ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਇਨਸਾਫ਼ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ | ਇਸ ਮੌਕੇ ਵਾਰਿਸ ਪੰਜਾਬ ਦੇ ਪ੍ਰਧਾਨ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਵਲੋਂ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਗਈ ਅਤੇ ਉਹਨਾਂ ਵਲੋਂ ਲੋਕਾਂ ਨੂੰ ਸੰਬੋਧਨ ਕੀਤਾ ਗਿਆ | ਇਸ ਮੌਕੇ ਪਰਮਜੀਤ ਸਿੰਘ ਜੌਹਲ ਵਲੋਂ ਬੋਲਦੇ ਹੋਏ ਕਿਹਾ ਕਿ ਪੰਜਾਬ ਦੇ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ ਸੰਸਦ ਮੈਂਬਰ ਨੂੰ ਹਜ਼ਾਰਾਂ ਕਿਲੋਮੀਟਰ ਦੂਰ ਡਿਬਰੂਗੜ੍ਹ ਵਿੱਚ ਕੈਦ ਕਰਨਾ ਅਤੇ ਸੰਸਦ ਵਿਚ ਬੋਲਣ ਦੇ ਹੰਕ ਨੂੰ ਦਬਾਉਣਾ ਲੋਕਤੰਤਰੀ ਹੱਕਾਂ ਦਾ ਕਤਲ ਹੈ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਰੱਲ ਮਿਲ ਕੇ ਇਹ ਕਰ ਰਹੀਆਂ ਹਨ | ਬਾਪੂ ਸਰਦਾਰ ਤਰਸੇਮ ਸਿੰਘ ਨੇ ਬੋਲਦੇ ਹੋਏ ਕਿਹਾ ਕੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਵਿਚ ਇਕਜੁੱਟ ਹੋ ਕੇ ਅਕਾਲੀ ਦਲ ਵਾਰਿਸ ਪੰਜਾਬ ਦਾ ਹਿੱਸਾ ਬਣਦੇ ਹੋਏ ਪੰਜਾਬ ਦੇ ਹਿੱਤਾਂ ਦੀ ਲੜਾਈ ਵਿਚ ਹਿੱਸਾ ਬਣਦੇ ਹੋਏ ਅੱਗੇ ਆਉਣਾ ਚਾਹੀਦਾ ਹੈ | ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕੇ ਸਰਕਾਰ ਭੰਡੀ ਪ੍ਰਚਾਰ ਕਰ ਰਹੀ ਹੈ ਕਿ ਭਾਈ ਅੰਮਿ੍ਤਪਾਲ ਸਿੰਘ ਦਾ ਅਸਰ ਖ਼ਤਮ ਹੋ ਗਿਆ ਜੇਕਰ ਅਜਿਹਾ ਹੈ ਤਾਂ ਪੰਜਾਬ ਸਰਕਾਰ ਇਕ ਵਾਰ ਭਾਈ ਅੰਮਿ੍ਤਪਾਲ ਸਿੰਘ ਨੂੰ ਪੰਜਾਬ ਲੈ ਕੇ ਆਵੇ ਸਾਰਾ ਪੰਜਾਬ ਉਨ੍ਹਾਂ ਦੇ ਨਾਲ ਤੁਰ ਪਵੇਗਾ | ਇਸ ਮੌਕੇ ਗੰਗਵੀਰ ਸਿੰਘ ਰਾਠੋਰ ਨੇ ਬੋਲਦੇ ਹੋਏ ਕਿਹਾ ਕੇ 2027 ਵਿਚ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੀ ਸਰਕਾਰ-ਏ-ਖਾਲਸਾ ਬਣਾ ਕੇ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਮੁਕਤ ਕਰਵਾਉਂਦੇ ਹੋਏ ਪੰਜਾਬ ਦੀ ਸਰਬ ਸਾਂਝੀ ਸਰਕਾਰ ਬਣਾਉਂਦੇ ਹੋਏ ਨਸ਼ਿਆਂ ਤੇ ਗੈਂਗਸਟਰਵਾਦ ਦੀ ਭੇਟ ਚੜ੍ਹੀ ਨੌਜਵਾਨੀ ਦਾ ਮੁੜ ਵਸੇਵਾਂ ਕਰਾਂਗੇ | ਇਸ ਮੌਕੇ ਜਥੇਦਾਰ ਬਹਾਦਰ ਸਿੰਘ ਭਾਰਟਾ, ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬੀ. ਕੇ. ਯੂ ਸਿੱਧੂਪੁਰ, ਪਰਮਜੀਤ ਸਿੰਘ ਪੱਲੀ-ਝਿੱਕੀ, ਸਤਨਾਮ ਸਿੰਘ ਭਾਰਟਾ, ਬਲਕਰਨ ਸਿੰਘ, ਮਿੱਤ ਸਿੰਘ ਨੌਰਾ, ਬਾਬਾ ਨੌਰੰਗ ਸਿੰਘ, ਪਰਮਜੀਤ ਸਿੰਘ ਮਾਨ, ਪ੍ਰੀਤ ਸ਼ੇਰਗਿੱਲ, ਸੁਖਪਾਲ ਸਿੰਘ ਨਾਨੂ, ਮਨਜਿੰਦਰ ਸਿੰਘ ਤੰਬੜ, ਮਨਪ੍ਰੀਤ ਸਿੰਘ ਚੱਕਦਾਨਾ, ਸਨੀ ਕੰਗਾ, ਪਰਦੀਪ ਸਿੰਘ, ਸੁਰਿੰਦਰ ਸਿੰਘ, ਹਰਮਿੰਦਰ ਸਿੰਘ, ਦਪਿੰਦਰ ਸਿੰਘ ਵਾਲੀਆ, ਬਾਬਾ ਗੁਰਜੀਤ ਸਿੰਘ, ਕੁਲਵਿੰਦਰ ਸਿੰਘ ਮਾਨ, ਜਿੰਦਰ ਮੱਲਪੁਰ, ਅਮਰਜੋਤ ਸਿੰਘ ਹੁੰਦਲ, ਸਰਦਾਰ ਸਿੰਘ ਰਾਠੋਰ, ਉਂਕਾਰ ਸਿੰਘ ਖਾਲਸਾ, ਬਹਾਦੁਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |