ਕਾਠਗੜ੍ਹ, 2 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਰੈਲਮਾਜਰਾ 'ਚ ਟੋਪਾਨ ਸਪੈਸ਼ਲਿਟੀ ਲਿਮਟਿਡ ਕੰਪਨੀ ਵਲੋਂ ਪਿੰਡ ਰੈਲ ਵਿੱਚ 50 ਸਟਰੀਟ ਲਾਈਟਾਂ ਲਗਵਾਈਆਂ ਹਨ | ਕੰਪਨੀ ਦੇ ਐੱਚ. ਆਰ. ਮੈਨੇਜਰ ਅੰਕੁਸ਼ ਭਾਰਦਵਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਰੈਲ ਦੀ ਪੰਚਾਇਤ ਦੁਆਰਾ ਮੰਗ ਕੀਤੀ ਗਈ ਸੀ ਕਿ ਪਿੰਡ ਵਿਚ ਸਟਰੀਟ ਲਾਈਟਾਂ ਦੀ ਲੋੜ ਹੈ | ਸਾਡੀ ਕੰਪਨੀ ਨੇ ਫੈਸਲਾ ਕੀਤਾ ਕਿ ਇਹ ਲਾਈਟਾਂ ਲਗਵਾਈਆਂ ਜਾਣ ਕਿਉਂਕਿ ਸਾਡੀ ਕੰਪਨੀ ਦੇ ਕਰਮਚਾਰੀ ਵੀ ਇਨ੍ਹਾਂ ਪਿੰਡਾਂ ਵਿੱਚੋਂ ਰਾਤ ਸਮੇਂ ਸ਼ਿਫਟਾਂ ਵਿੱਚ ਡਿਊਟੀ ਕਰਨ ਆਉਂਦੇ ਹਨ | ਉਨ੍ਹਾਂ ਕਿਹਾ ਕੰਪਨੀ ਪਿੰਡਾਂ ਦੇ ਵਿਕਾਸ ਦੇ ਕੰਮਾਂ ਵਿੱਚ ਹਮੇਸ਼ਾ ਆਪਣਾ ਯੋਗਦਾਨ ਪਾਉਂਦੀ ਰਹੇਗੀ | ਇਸ ਮੌਕੇ ਪ੍ਰਦੀਪ ਕੁਮਾਰ, ਤਰੁਣ ਵਿੱਜ, ਰਜਨੀਸ਼ ਆਂਗਰਾ, ਸਰਪੰਚ ਅਨੀਤਾ, ਸਮਾਜ ਸੇਵੀ ਸੱਤਪਾਲ ਸੰਧੂ, ਪੰਚ ਦਰਸ਼ਨ ਲਾਲ, ਸੁਖਵਿੰਦਰ ਰਾਣਾ, ਵਿਜੇ ਰਾਣਾ, ਪੰਚ ਬਹਾਦਰ ਖਾਨ, ਬਾਬੂ ਮਲਕੀਅਤ ਚੰਦ, ਨੇਤਰ ਕੁਮਾਰ, ਪੰਚ ਦਲੀਪ ਘਈ ਤੇ ਪਿੰਡ ਵਾਸੀ ਮੌਜੂਦ ਸਨ |