28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਬੰਗਾ 'ਚ ਡਾ. ਅੰਬੇਡਕਰ ਦਾ ਜਨਮ ਦਿਨ ਉਤਸ਼ਾਹ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 17-04-2026
ਬੰਗਾ, 16 ਅਪ੍ਰੈਲ (ਧਰਮਵੀਰ ਪਾਲ)-ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਮੌਕੇ ਕਾਂਗਰਸ ਆਗੂਆਂ ਨੇ 'ਰਨ ਫਾਰ ਅੰਬੇਡਕਰ, 'ਰਨ ਫਾਰ ਸੰਵਿਧਾਨ' ਦੇ ਮਿਸ਼ਨ ਤਹਿਤ ਲਾਮਬੰਦੀ ਦਾ ਸੁਨੇਹਾ ਦਿੱਤਾ | ਇਸ ਸਬੰਧੀ ਇੱਥੇ ਕਰਨ ਹਸਪਤਾਲ ਦੇ ਵਿਹੜੇ ਕਾਂਗਰਸੀ ਆਗੂ ਡਾ. ਬਖਸ਼ੀਸ਼ ਸਿੰਘ ਦੀ ਅਗਵਾਈ ਵਿੱਚ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਕਾਂਗਰਸ ਪਾਰਟੀ ਦੇ ਜ਼ਿਲ•ਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਅਜੈ ਮੰਗੂਪੁਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਉਨ੍ਹਾਂ ਆਪਣੇ ਸੰਬੋਧਨ 'ਚ ਕਿਹਾ ਕਿ ਜੇਕਰ ਦੇਸ਼ ਅੰਦਰ ਡਾ. ਅੰਬੇਡਕਰ ਦੀ ਸੋਚ ਵਾਲਾ ਸਮਾਜ ਸਿਰਜਨਾ ਹੈ ਤਾਂ ਸਾਨੂੰ ਵਿਓਪਾਰਕ ਸੋਚ ਵਾਲੇ ਖੇਮੇ ਤੋਂ ਨਿਜ਼ਾਮ ਪਾਉਣੀ ਹੋਵੇਗੀ ਅਤੇ ਡਾ. ਅੰਬੇਡਕਰ ਦੇ ਮਿਸ਼ਨ 'ਤੇ ਪਹਿਰਾ ਦੇ ਕੇ ਸਮੂਹਿਕ ਸਾਂਝ ਦੀ ਲਹਿਰ ਸਿਰਜਨੀ ਚਾਹੀਦੀ ਹੈ | ਕਾਂਗਰਸ ਆਗੂ ਡਾ. ਬਖਸ਼ੀਸ਼ ਸਿੰਘ ਨੇ ਕਿਹਾ ਕਿ ਡਾ. ਅੰਬੇਡਕਰ ਦਾ ਜੀਵਨ ਸੰਘਰਸ਼ ਸਾਡੇ ਲਈ ਵੱਡੀ ਪ੍ਰੇਰਨਾ ਹੈ ਜਿਹਨਾਂ ਨੇ ਸਮਾਜਿਕ ਬਰਾਬਰਤਾ ਅਤੇ ਆਰਥਿਕ ਮੁਕਤੀ ਲਈ ਆਪਣਾ ਸਾਰਾ ਜੀਵਨ ਸਮਰਪਿਤ ਕੀਤਾ | ਉਹਨਾਂ ਕਿਹਾ ਕਿ ਸਾਨੂੰ ਪੜ੍ਹੋ, ਜੁੜੋ ਤੇ ਸੰਘਰਸ਼ ਕਰੋ ਦੀ ਸੋਚ ਗ੍ਰਹਿਣ ਕਰਕੇ ਸਮਾਜ ਸੁਧਾਰ 'ਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ | ਇਸ ਮੌਕੇ ਵਿਚਾਰ ਸਾਂਝੇ ਕਰਨ ਵਾਲਿਆਂ 'ਚ ਨਗਰ ਕੌਂਸਲ ਬੰਗਾ ਦੇ ਸਾਬਕਾ ਪ੍ਰਧਾਨ ਬੀਬੀ ਜਤਿੰਦਰ ਕੌਰ ਮੂੰਗਾ, ਐਸ. ਸੀ-ਬੀ.ਸੀ ਮੁਲਾਜ਼ਮ ਜੱਥੇਬੰਦੀ ਦੀ ਜ਼ਿਲ੍ਹਾ ਆਗੂ ਮਾਸਟਰ ਰਾਮ ਕਿਸ਼ਨ ਪੱਲੀ ਝਿੱਕੀ, ਕਾਂਗਰਸ ਆਗੂ ਕਮਲਜੀਤ ਸਿੰਘ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਸ਼ਮਸ਼ੇਰ ਸਿੰਘ, ਡਾ. ਮਨੋਹਰ ਲਾਲ, ਮਾਸਟਰ ਰਾਮ ਲਾਲ, ਮਾਸਟਰ ਸ਼ੰਕਰ ਦਾਸ, ਮਾਸਟਰ ਜਗਨ ਨਾਥ, ਸਾਬਕਾ ਬੈਂਕ ਅਧਿਕਾਰੀ ਮਲਕੀਤ ਸਿੰਘ, ਮਾਸਟਰ ਮਹਿੰਦਰ ਸਿੰਘ ਆਦਿ ਵੀ ਨੇ ਵੀ ਡਾ. ਅੰਬੇਦਕਰ ਨੂੰ ਨਮਨ ਕੀਤਾ | ਸਮਾਗਮ ਦੀ ਅਰੰਭਤਾ ਸ਼ਮਾਂ ਰੌਸ਼ਨ ਨਾਲ ਕੀਤੀ ਗਈ | ਸਮਾਗਮ 'ਚ ਪੁੱਜੇ ਮਹਿਮਾਨਾ ਨੂੰ ਸੰਵਿਧਾਨ ਦੀਆਂ ਕਾਪੀਆਂ ਪ੍ਰਦਾਨ ਕੀਤੀਆਂ ਗਈਆਂ | ਇਸ ਮੌਕੇ ਗਗਨ ਮਿਊਜ਼ਿਕ ਅਕੈਡਮੀਂ ਦੇ ਵਿਦਿਆਰਥੀਆਂ ਵਲੋਂ ਡਾ. ਅੰਬੇਡਕਰ ਦੇ ਜੀਵਨ ਸਬੰਧੀ ਸੰਗੀਤਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਮੌਕੇ ਚਮਨ ਲਾਲ ਹੱਪੋਵਾਲ ਸਾਬਕਾ ਮੈਂਬਰ ਬਲਾਕ ਸੰਮਤੀ ਬੰਗਾ, ਰਾਮੇਸ਼ ਅਟਾਰੀ, ਸੋਢੀ ਰਾਮ ਨੂਰਪੁਰ, ਪਰਮਜੀਤ ਮਹਿਰਮਪੁਰੀ ਅਤੇ ਇਲਾਕੇ ਦਾ ਪੰਚ ਸਰਪੰਚ ਅਤੇ ਹੋਰ ਪਤਵੰਤੇ ਭਾਰੀ ਗਿਣਤੀ ’ਚ ਮੌਜ਼ੂਦ ਸਨ | ਮੰਚ ਦਾ ਸੰਚਾਲਨ ਐਡਵੋਕੇਟ ਲਖਵੀਰ ਸਿੰਘ ਬੀਸਲਾ ਨੇ ਕੀਤਾ | ਇਸ ਮੌਕੇ ਹਾਜ਼ਰੀਨ ਨੂੰ ਭਾਰਤੀ ਸੰਵਿਧਾਨ ਦੀਆਂ ਕਾਪੀਆਂ ਪ੍ਰਦਾਨ ਕੀਤੀਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ ਘੱਟ ਗਿਣਤੀ ਵਾਲੇ ਬੱਚਿਆਂ ਦੇ ਸਕੂਲਾਂ 'ਚ ਅਧਿਆਪਕ ਘਟਾਉਣ ਦਾ ਫ਼ੈਸਲਾ ਸਰਕਾਰ ਦੀ ਸਿੱਖਿਆ ਵਿਰੋਧੀ ਸੋਚ ਦਾ ਪਰਦਾਫਾਸ਼-ਜੀ... ਅਗਲੀ ਖ਼ਬਰ ਅਮਰੀਕਾ ਤੋਂ ਪਿੰਡ ਮਹਿੰਦਪੁਰ ਪਹੁੰਚੀ ਨੌਜਵਾਨ ਦੀ ਮਿ੍ਤਕ ਦੇਹ
Ad Position 24