ਮੁਕੰਦਪੁਰ, 16 ਅਪੈ੍ਰਲ (ਅਮਰੀਕ ਸਿੰਘ ਢੀਂਡਸਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਵਲੋਂ ਐਲਾਨੇ ਗਏ ਬੀ.ਐੱਸ.ਸੀ. ਸਮੈਸਟਰ ਪਹਿਲਾ ਦੇ ਨਤੀਜਿਆਂ 'ਚ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਮੁਕੰਦਪੁਰ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਪਿ੍ੰਸੀਪਲ ਮਨਜੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀ.ਐੱਸ.ਸੀ ਮੈਡੀਕਲ ਦੀ ਵਿਦਿਆਰਥਣ ਸਿਮਰਨਜੀਤ ਨੇ 73.6 ਫੀਸਦੀ ਅੰਕ ਪ੍ਰਾਪਤ ਕਰਕੇ ਜਮਾਤ ਅਤੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਹਾਸਲ ਕੀਤਾ | ਵਿਦਿਆਰਥਣ ਰਵਨੀਤ ਕੌਰ ਨੇ 71.6 ਫੀਸਦੀ ਅੰਕ ਹਾਸਲ ਕਰਕੇ ਜਮਾਤ ਵਿਚੋਂ ਦੂਸਰਾ ਅਤੇ ਜ਼ਿਲ੍ਹੇ 'ਚੋਂ ਤੀਜਾ ਸਥਾਨ ਹਾਸਲ ਕੀਤਾ | ਵਿਦਿਆਰਥਣ ਮਨਦੀਪ ਕੌਰ ਨੇ 70 ਫੀਸਦੀ ਅੰਕ ਪ੍ਰਾਪਤ ਕਰਕੇ ਜਮਾਤ 'ਚੋਂ ਤੀਸਰਾ ਅਤੇ ਜ਼ਿਲ੍ਹੇ 'ਚੋਂ ਚੌਥਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਬੀ.ਐੱਸ.ਸੀ. (ਨਾਨ-ਮੈਡੀਕਲ) ਦੀ ਵਿਦਿਆਰਥਣ ਲਵਪ੍ਰੀਤ ਨੇ 71.2 ਫੀਸਦੀ ਅੰਕ ਪ੍ਰਾਪਤ ਕਰਕੇ ਜਮਾਤ 'ਚੋਂ ਪਹਿਲਾ ਅਤੇ ਜ਼ਿਲ੍ਹੇ 'ਚੋਂ ਚੌਥਾ ਸਥਾਨ ਹਾਸਲ ਕੀਤਾ | ਇਸੇ ਤਰਾਂ ਵਿਦਿਆਰਥਣ ਵਿਸ਼ਾਲੀ ਨੇ 60.8 ਫੀਸਦੀ ਅੰਕ ਹਾਸਲ ਕਰਕੇ ਜਮਾਤ 'ਚੋਂ ਦੂਸਰਾ ਸਥਾਨ ਹਾਸਲ ਕੀਤਾ | ਇਸ ਮੌਕੇ ਪਿ੍ੰਸੀਪਲ ਮਨਜੀਤ ਸਿੰਘ ਨੇ ਵਿਭਾਗ ਦੇ ਇੰਚਾਰਜ ਡਾ. ਆਸ਼ਿਮਾ ਪਾਸੀ, ਡਾ. ਸੰਗੀਤਾ ਅਤੇ ਹੋਰ ਪ੍ਰਾਧਿਆਪਕਾਂ ਨੂੰ ਵਧਾਈ ਦਿੱਤੀ |