ਨਵਾਂਸ਼ਹਿਰ/ਪੋਜੇਵਾਲ ਸਰਾਂ, 16 ਅਪੈ੍ਰਲ (ਜਸਬੀਰ ਸਿੰਘ ਨੂਰਪੁਰ, ਨਵਾਂਗਰਾਈਾ)-ਨਵੇਂ ਸੈਸ਼ਨ 2026-27 ਵਿਚ ਨਵੇਂ ਦਾਖਲੇ ਸਬੰਧੀ, ਮਿਸ਼ਨ ਸਮਰੱਥ-4 ਸਬੰਧੀ ਵਿਚਾਰ ਚਰਚਾ ਕਰਨ ਲਈ ਜ਼ਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵੀਰ ਸਿੰਘ ਵਲੋਂ ਬਲਾਕ ਸੜੋਆ, ਬਲਾਚੌਰ-1 ਅਤੇ ਬਲਾਚੌਰ-2 ਦੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਮੁਖੀਆਂ ਦੀ ਇੱਕ ਜਰੂਰੀ ਮੀਟਿੰਗ ਸਕੂਲ ਆਫ਼ ਐਮੀਨੈਂਸ ਨਵਾਂਸ਼ਹਿਰ ਵਿਖੇ ਕੀਤੀ ਗਈ | ਮੀਟਿੰਗ ਦੌਰਾਨ ਡੀ.ਈ.ਓ. ਅਨੀਤਾ ਸ਼ਰਮਾ ਅਤੇ ਡਿਪਟੀ ਡੀ.ਈ.ਓ. ਲਖਵੀਰ ਸਿੰਘ ਨੇ ਸਕੂਲ ਮੁਖੀਆਂ ਨੂੰ ਕਿਹਾ ਕਿ ਇਸ ਵਰੇ੍ਹ ਹਰ ਸਕੂਲ ਨੂੰ ਟਾਰਗੈਟ ਦਿੱਤਾ ਜਾ ਰਿਹਾ ਹੈ ਤੇ ਹਰ ਸਕੂਲ ਮੁਖੀ ਆਪਣੇ-ਆਪਣੇ ਟਾਰਗੇਟ ਨੂੰ ਪੂਰਾ ਕਰਨ ਲਈ ਯਤਨ ਕਰੇਗਾ ਅਤੇ ਦਾਖ਼ਲਾ ਮੁਹਿੰਮ ਮੌਕੇ ਹਰ ਉਸ ਬੱਚੇ ਨਾਲ ਸੰਪਰਕ ਕੀਤਾ ਜਾਵੇਗਾ ਜੋ ਉਹਨਾਂ ਦੇ ਸਕੂਲ ਤੋਂ ਬਾਹਰ ਹੈ | ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰੀ ਸਕੂਲ ਇੱਕ ਦੂਜੇ ਦੇ ਸਰਕਾਰੀ ਸਕੂਲ ਤੋਂ ਬੱਚੇ ਪੁੱਟਣ ਦੀ ਕੋਸ਼ਿਸ ਨਹੀਂ ਕਰੇਗਾ | ਇਸ ਮੌਕੇ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਵਰਿੰਦਰ ਸਿੰਘ ਬੰਗਾ ਨੇ ਮਿਸ਼ਨ ਸਮੱਰਥ ਬਾਰੇ ਵੀ ਚਰਚਾ ਕੀਤੀ ਅਤੇ ਦੱਸਿਆ ਕਿ ਜਲਦੀ ਹੀ ਸਕੂਲਾਂ ਵਿੱਚ ਸੁਤੰਤਰ ਨਿਰੀਖਣ ਕੀਤਾ ਜਾਵੇਗਾ | ਇਸ ਮੌਕੇ ਡਿਪਟੀ ਡੀ.ਈ.ਓ. ਵਲੋਂ ਇਕੱਲੇ-ਇਕੱਲੇ ਸਕੂਲ ਮੁਖੀ ਨਾਲ ਪਿਛਲੇ ਸਾਲ ਦੇ ਦਾਖਲੇ ਬਾਰੇ ਵੀ ਚਰਚਾ ਕੀਤੀ | ਇਸ ਤੋਂ ਇਲਾਵਾ ਸਮੱਗਰਾ ਦੀਆਂ ਗ੍ਰਾਂਟਾ ਬਾਰੇ ਵੀ ਵਿਚਾਰ ਚਰਚਾ ਕੀਤੀ | ਇਸ ਮੌਕੇ ਪਿ੍ੰਸੀਪਲ ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ ਬਲਾਕ ਨੋਡਲ ਅਫਸਰ ਬਲਾਚੌਰ-2, ਪਿ੍ੰਸੀਪਲ ਲਲਿਤਾ ਚੌਧਰੀ ਬਲਾਕ ਨੋਡਲ ਅਫਸਰ ਬਲਾਚੌਰ-1, ਗੁਰਪ੍ਰੀਤ ਸੈਂਪਲਾ ਬਲਾਕ ਨੋਡਲ ਅਫਸਰ ਸੜੋਆ, ਵਰਿੰਦਰ ਸਿੰਘ ਬੰਗਾ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ, ਲੈਕ. ਬਲਦੀਸ਼ ਰਾਏ, ਪਵਨ ਕੁਮਾਰ ਬੀ.ਆਰ.ਸੀ, ਅਮਰਜੀਤ ਸਿੰਘ ਬੀ.ਆਰ.ਸੀ., ਲੈਕ. ਭੁਪਿੰਦਰ ਸਿੰਘ, ਪ੍ਰਮੋਦ ਸ਼ਰਮਾ, ਸੁਖਵਿੰਦਰ ਸਿੰਘ, ਜਗਦੀਸ਼ ਰਾਏ ਐੱਮ.ਆਈ.ਐੱਸ. ਆਦਿ ਸਮੇਤ ਸਮੂਹ ਸਕੂਲ ਮੁਖੀ ਹਾਜਰ ਸਨ |