11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਤਤਪਰ- ਐਡਵੋਕੇਟ ਰਾਜਵਿੰਦਰ ਲੱਕੀ

Ad Position 21
repet_subhas-goyals [Copy P29]
ਅਜੀਤ ਡੈਸਕ 19-04-2026
ਕਾਠਗੜ, 18 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ) - ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ ਨੇ ਕਾਠਗੜ੍ਹ ਵਿਖੇ ਪੱਤਰਕਾਰਾਂ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬੇਮੌਸਮੀ ਬਾਰਸ਼ ਨਾਲ ਕਣਕ ਦੇ ਹੋਏ ਖਰਾਬੇ ਤੋਂ ਰਾਹਤ ਦੇਣ ਲਈ ਖਰੀਦ 'ਚ ਦਿੱਤੀ ਰਿਆਇਤ ਦਾ ਸਵਾਗਤ ਕੀਤਾ | ਲੱਕੀ ਨੇ ਕਿਹਾ ਕਿ ਬੇਮੌਸਮੀ ਮੀਂਹ ਨਾਲ ਲੱਖਾਂ ਕਿਸਾਨ ਪ੍ਰਭਾਵਿਤ ਹੋਏ ਹਨ ਵੱਡੀ ਮਾਤਰਾ 'ਚ ਕਣਕ ਦੀ ਪੱਕੀ ਹੋਈ ਫ਼ਸਲ ਦਾ ਦਾਣਾ ਬਦਰੰਗਾ ਹੋ ਗਿਆ | ਕਿਸਾਨਾਂ ਦੀ ਮੰਡੀ 'ਚ ਆਈ ਹੋਈ ਬਦਰੰਗੀ ਫ਼ਸਲ ਨੂੰ ਖਰੀਦਣ 'ਚ ਖਰੀਦ ਏਜੰਸੀਆਂ ਆਨਾਕਾਨੀ ਕਰ ਰਹੀਆਂ ਸਨ | ਕਿਸਾਨ ਹਿਤੈਸ਼ੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੇਂਦਰੀ ਮੰਤਰੀ ਪ੍ਰਲਾਹਦ ਜੋਸ਼ੀ ਨੇ ਪੱਤਰ ਜਾਰੀ ਕਰ 70 ਫੀਸਦੀ ਬਦਰੰਗਾ ਅਤੇ 15 ਫੀਸਦੀ ਸੁੰਗੜ ਚੁੱਕੀ ਫ਼ਸਲ ਨੂੰ ਤੁਰੰਤ ਪੂਰੀ ਕੀਮਤ 'ਤੇ ਖਰੀਦ ਕਰਨ ਸਬੰਧੀ ਨਿਰਦੇਸ਼ ਜਾਰੀ ਕੀਤੇ ਹਨ | ਕੇਂਦਰ ਸਰਕਾਰ ਦਾ ਇਹ ਫੈਸਲਾ ਸ਼ਲਾਘਾਯੋਗ ਹੈ ਇਸ ਨਾਲ ਲੱਖਾਂ ਕਿਸਾਨਾਂ ਨੂੰ ਰਾਹਤ ਮਿਲੇਗੀ | ਐਡਵੋਕੇਟ ਲੱਕੀ ਨੇ ਕਿਹਾ ਕੇਂਦਰ ਦੀ ਭਾਜਪਾ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨੀ ਨੂੰ ਲੈ ਕੇ ਹਮੇਸ਼ਾ ਫਿਕਰਮੰਦ ਰਹਿੰਦੇ ਹਨ ਤੇ ਕਿਸਾਨੀ ਮੁਸ਼ਕਿਲਾਂ ਦੇ ਹੱਲ ਲਈ ਉਪਰਾਲੇ ਕਰਦੇ ਹਨ | ਸੂਬਾ ਸਰਕਾਰ 'ਤੇ ਕਿਸੇ ਵੀ ਮਸਲੇ ਨੂੰ ਸਮੇਂ ਸਿਰ ਹੱਲ ਨਾਂ ਕਰਨ ਦੇ ਦੋਸ਼ ਲਾਉਂਦਿਆਂ ਐਡਵੋਕੇਟ ਲੱਕੀ ਨੇ ਕਿਹਾ ਕਿ ਫ਼ਸਲਾਂ ਦੀ ਖਰੀਦ ਦੇ ਇੰਤਜਾਮ ਹੋਣ ਜਾਂ ਕਿਸਾਨਾਂ ਨੂੰ ਮੁਆਵਜੇ ਦੇ ਮਾਮਲੇ ਹੋਣ ਭਗਵੰਤ ਮਾਨ ਸਰਕਾਰ ਨੇ ਕਦੇ ਵੀ ਸਮਾਂ ਰਹਿੰਦਿਆਂ ਕੋਈ ਠੋਸ ਕਦਮ ਨਹੀਂ ਚੁੱਕੇ |
Ad Position 22
No active advertisement
ਪਿਛਲੀ ਖ਼ਬਰ ਸ਼ੇਰਗਿੱਲ ਅਕੈਡਮੀ ਤੇ ਕੈਨੇਡੀਅਨ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਅਗਲੀ ਖ਼ਬਰ 8 ਮਹੀਨਿਆਂ ਦੇ ਟੌਪ ਅੱਪ ਡਿਗਰੀ ਪ੍ਰੋਗਰਾਮ 'ਚ ਯੂ.ਕੇ ਜਾ ਸਕਦੇ ਹਨ ਵਿਦਿਆਰਥੀ-ਕਨਵਰ ਅਰੋੜਾ
Ad Position 24