11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸਵ. ਖਿਡਾਰੀ ਰਵਿੰਦਰ ਸਿੰਘ ਦੇ ਪਰਿਵਾਰ ਨੂੰ ਪੰਜਾਹ ਹਜ਼ਾਰ ਦੀ ਰਾਸ਼ੀ ਭੇਂਟ

Ad Position 21
repet_subhas-goyals [Copy P29]
ਅਜੀਤ ਡੈਸਕ 19-04-2026
ਮਜਾਰੀ/ਸਾਹਿਬਾ, 18 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਪਿਛਲੀ 10 ਮਾਰਚ ਨੂੰ ਪਿੰਡ ਬਛੌੜੀ ਵਿਖੇ ਚੱਲਦੇ ਫੁੱਟਬਾਲ ਟੂਰਨਾਮੈਂਟ ਦੇ ਇੱਕ ਮੈਚ ਦੌਰਾਨ ਕਸਬਾ ਮਜਾਰੀ ਦੇ ਨੌਜਵਾਨ ਤੇ ਹੋਣਹਾਰ ਖਿਡਾਰੀ ਰਵਿੰਦਰ ਸਿੰਘ ਰਵਿੰਦਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ | ਉਸ ਦੇ ਪਰਿਵਾਰ ਦੀ ਮਾਲੀ ਮਦਦ ਕਰਦਿਆਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਵਲੋਂ ਪੰਜਾਹ ਹਜ਼ਾਰ ਰੁਪਏ ਦੀ ਭੇਜੀ ਰਾਸ਼ੀ ਚੇਅਰਮੈਨ ਹਰਜੀਤ ਸਿੰਘ ਜਾਡਲੀ ਤੇ ਬਲਾਕ ਸੜੋਆ ਦੇ ਪ੍ਰਧਾਨ ਤਿਲਕ ਰਾਜ ਸੂਦ ਵਲੋਂ ਰਵਿੰਦਰੀ ਦੇ ਘਰ ਜਾ ਕੇ ਉਸ ਦੀ ਮਾਤਾ ਬਲਵੀਰ ਕੌਰ ਨੂੰ ਸੌਂਪੀ ਗਈ | ਇਸ ਮੌਕੇ ਜਾਡਲੀ ਤੇ ਸੂਦ ਨੇ ਕਿਹਾ ਕਿ ਰਵਿੰਦਰ ਸਿੰਘ ਵਰਗੇ ਹੋਣਹਾਰ ਖਿਡਾਰੀ ਦੇ ਅਚਾਨਕ ਚਲੇ ਜਾਣ ਨਾਲ ਪਰਿਵਾਰ, ਇਲਾਕੇ ਤੇ ਖੇਡ ਜਗਤ ਨੂੰ ਵੱਡਾ ਘਾਟਾ ਪਿਆ ਹੈ | ਇਸ ਮੌਕੇ ਬੀਬੀ ਜਸਵਿੰਦਰ ਕੌਰ, ਸਤਨਾਮ ਸਿੰਘ ਅਟਵਾਲ, ਗੁਰਮੁਖ ਸਿੰਘ, ਅਮਰੀਕ ਮਾਨ, ਨਵਦੀਪ ਸਿੰਘ ਸੂਦ, ਰਮਨਪ੍ਰੀਤ ਸਿੰਘ, ਕੁਲਵਰਨ ਸਿੰਘ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਫਰਾਲਾ ਵਿਖੇ ਡਾ. ਅੰਬੇਡਕਰ ਦੀ ਯਾਦ 'ਚ ਸਮਾਗਮ ਅਗਲੀ ਖ਼ਬਰ ਵਿਕਾਸ ਨਗਰ ਮੁਹੱਲਾ ਵਾਸੀਆਂ ਨੂੰ ਦਰਪੇਸ਼ ਸਮਸਿਆਵਾਂ ਸੰਬੰਧੀ ਮੀਟਿੰਗ ਅੱਜ- ਖਾਲਸਾ
Ad Position 24