ਪੋਜੇਵਾਲ ਸਰਾਂ, 23 ਅਪੈ੍ਰਲ (ਨਵਾਂਗਰਾਈਾ)- ਬਲਾਚੌਰ ਦੀ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਪਿੰਡ ਭੋਲੇਵਾਲ ਦੀ ਪੁਲੀ ਦੇ ਅਧੂਰੇ ਕੰਮ ਨੂੰ ਪੂਰਾ ਕਰਨ ਲਈ 5 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਸੀਨੀਅਰ ਆਗੂ ਆਮ ਆਦਮੀ ਪਾਰਟੀ ਅਸ਼ੋਕ ਕੁਮਾਰ ਕਟਾਰੀਆ ਵਲੋਂ ਪਿੰਡ ਭੋਲੇਵਾਲ ਦੀ ਪੰਚਾਇਤ ਨੂੰ ਦਿੱਤਾ | ਇਸ ਮੌਕੇ ਅਸ਼ੋਕ ਕੁਮਾਰ ਕਟਾਰੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੇਕਰ ਹਰ ਪਿੰਡ ਵਿੱਚ ਪਿੰਡ ਭੋਲੇਵਾਲ ਦੇ ਸਰਪੰਚ ਅਸ਼ੋਕ ਕੁਮਾਰ ਵਰਗੇ ਸਰਪੰਚ ਹੋਣ ਤਾਂ ਉਹ ਪਿੰਡਾਂ ਨੂੰ ਸਵਰਗ ਬਣਾ ਸਕਦੇ ਹਨ | ਉਹਨਾਂ ਕਿਹਾ ਕਿ ਸਰਪੰਚ ਅਸ਼ੋਕ ਕੁਮਾਰ ਹਰ ਵੇਲੇ ਉਹਨਾਂ ਨਾਲ ਅਤੇ ਵਿਧਾਇਕਾ ਸੰਤੋਸ਼ ਕਟਾਰੀਆ ਨਾਲ ਪਿੰਡ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕਰਦੇ ਰਹਿੰਦੇ ਹਨ | ਉਹਨਾਂ ਕਿਹਾ ਭਗਵੰਤ ਮਾਨ ਦੀ ਸਰਕਾਰ ਨੇ ਪਿਛਲੇ ਚਾਰ ਸਾਲ਼ਾਂ ਦੌਰਾਨ ਪੰਜਾਬ ਨੂੰ ਤਰੱਕੀ ਕਰਵਾਈ ਹੈ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ | ਉਹਨਾਂ ਕਿਹਾ ਕਿ ਹਲਕਾ ਬਲਾਚੌਰ ਵਿੱਚ ਵਿਧਾਇਕਾ ਸੰਤੋਸ਼ ਕਟਾਰੀਆ ਹਲਕੇ ਦੇ ਇੱਕ-ਇੱਕ ਪਿੰਡ ਦੀ ਹਰ ਸਮੱਸਿਆ ਦੇ ਹੱਲ ਲਈ ਹਰ ਵੇਲੇ ਯਤਨਸ਼ੀਲ ਹਨ ਤੇ ਪਿੰਡਾਂ ਵਿੱਚ ਵਿਕਾਸ ਦੇ ਕੰਮ ਲਗਾਤਾਰ ਹੋ ਰਹੇ ਹਨ | ਉਹਨਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਪਿੰਡ ਦੀ ਜੋ ਸਮੱਸਿਆ ਰਹਿੰਦੀ ਹੈ ਉਹ ਉਹਨਾਂ ਨੂੰ ਦੱਸਣ ਤੇ ਉਹ ਉਸਦਾ ਤੁਰੰਤ ਹੱਲ ਕਰਨਗੇ | ਇਸ ਮੌਕੇ ਅਸ਼ੋਕ ਕੁਮਾਰ ਸਰਪੰਚ, ਮਾਸਟਰ ਮਹਿੰਦਰ ਪਾਲ, ਨੰਬਰਦਾਰ ਮਹਿੰਦਰ ਪਾਲ ਪਾਲੀ, ਪਵਨ ਕੁਮਾਰ ਰੀਠੂ ਅਤੇ ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀ ਹਾਜ਼ਰ ਸਨ | ਇਸ ਮੌਕੇ ਸਰਪੰਚ ਅਸ਼ੋਕ ਕੁਮਾਰ ਵਲੋਂ ਵਿਧਾਇਕਾ ਸੰਤੋਸ਼ ਕਟਾਰੀਆ ਅਤੇ ਅਸ਼ੋਕ ਕੁਮਾਰ ਕਟਾਰੀਆ ਦਾ ਧੰਨਵਾਦ ਕੀਤਾ |