22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਇੰਦਰਪੁਰੀ ਸਰਕਾਰੀ ਕੰਨਿਆ ਸਮਾਰਟ ਸਕੂਲ ਵਿਖੇ ਧਰਤੀ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 24-04-2026
ਔੜ/ ਝਿੰਗੜਾਂ, 23 ਅਪ੍ਰੈਲ (ਕੁਲਦੀਪ ਸਿੰਘ ਝਿੰਗੜ)-ਇੰਦਰਪੁਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੇੜੀਆਂ ਵਿਖੇ ਧਰਤੀ ਦਿਵਸ ਮਨਾਇਆ ਗਿਆ | ਪਿ੍ੰਸੀਪਲ ਜਸਵਿੰਦਰ ਕੌਰ ਦੀ ਅਗਵਾਈ ਵਿਚ ਮਨਾਏ ਗਏ ਇਸ ਧਰਤੀ ਦਿਵਸ ਮੌਕੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਧਰਤੀ ਦੀ ਸੁਰੱਖਿਆ, ਪ੍ਰਦੂਸ਼ਣ ਦੀਆਂ ਸਮੱਸਿਆਵਾਂ, ਵਾਤਾਵਰਣ ਦਾ ਸਾਫ ਸੁਥਰਾ ਰੱਖਣਾ, ਆਦਿ ਵੱਖ-ਵੱਖ ਵਿਸ਼ਿਆਂ 'ਤੇ ਭਾਸ਼ਣ ਮੁਕਾਬਲੇ ਅਤੇ ਪੋਸਟਰ ਮੇਕਿੰਗ, ਸਲੋਗਨ, ਮੁਕਾਬਲੇ ਕਰਵਾਏ ਗਏ, ਲੈਕਚਰਾਰ ਮੱਖਣ ਬਖਲੌਰ ਅਤੇ ਸਾਇੰਸ ਮਾਸਟਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਬੱਚਿਆਂ ਨੇ ਬਹੁਤ ਹੀ ਬਾਖੂਬੀ ਨਾਲ ਵੱਖ-ਵੱਖ ਵਿਸ਼ਿਆਂ ਦੀ ਪੇਸ਼ਕਾਰੀ ਕੀਤੀ ਤੇ ਵੱਖ-ਵੱਖ ਧਰਤੀ ਨਾਲ ਸਬੰਧਿਤ ਵਿਸ਼ਿਆਂ 'ਤੇ ਚਾਰਟ ਬਣਾਏ | ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਸਾਨੂੰ ਧਰਤੀ ਦੇ ਬਚਾਅ ਲਈ ਹਮੇਸ਼ਾ ਉਪਰਾਲੇ ਕਰਨੇ ਚਾਹੀਦੇ ਹਨ | ਇਸ ਮੌਕੇ ਵੱਖ-ਵੱਖ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਅਤੇ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਏਕਤਾ, ਗੁਰਕਮਲ ਕੌਰ, ਗੁੰਜਨ, ਮੁਸਕਾਨ, ਰਮਨਦੀਪ, ਸਿਮਰਨ, ਸੋਨੀਆ, ਗੁਰਮਨ, ਜਸਮੀਨ, ਅੰਮਿ੍ਤਪਾਲ ਨੇ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਹਿੱਸਾ ਲਿਆ | ਇਹਨਾਂ ਤੋਂ ਇਲਾਵਾ ਲਵਪ੍ਰੀਤ, ਰਾਜਵਿੰਦਰ ਕੌਰ, ਹਰਮਨ ਜੋਤ ਕੌਰ, ਸੁਪਰੀਤ, ਨਵਜੋਤ, ਜਸਨੀਤ, ਲਵਪ੍ਰੀਤ, ਰਾਧਿਕਾ ਕੌਰ, ਰਾਜਵਿੰਦਰ ਕੌਰ ਇਹਨਾਂ ਬੱਚਿਆਂ ਨੇ ਭਾਸ਼ਣ ਮੁਕਾਬਲੇ ਵਿੱਚ ਹਿੱਸਾ ਲਿਆ | ਇਸ ਮੌਕੇ ਮੱਖਣ ਲਾਲ, ਮਾ. ਜਤਿੰਦਰ ਕੁਮਾਰ, ਮਾ. ਨਰਿੰਦਰ ਸਿੰਘ, ਸੀਮਾ ਰਾਣੀ, ਮਨਦੀਪ ਕੌਰ, ਸੀਮਾ ਰਾਣੀ, ਨਵਜੋਤ ਕੌਰ,ਸੀਮਾ ਕਲਸੀ, ਪਰਮਜੀਤ ਕੌਰ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੱਲੀ ਝਿੱਕੀ 'ਚ ਕਿ੍ਕਟ ਟੂਰਨਾਮੈਂਟ ਸ਼ੁਰੂ ਅਗਲੀ ਖ਼ਬਰ ਰਣਵੀਰ ਵਸ਼ਿਸ਼ਟ ਨੇ ਸਰਕਾਰੀ ਸਕੂਲ ਗੁੱਲਪੁਰ ਨੂੰ ਅਲਮਾਰੀ ਤੇ ਬੱਚਿਆਂ ਨੂੰ ਬੈਗ ਦਿੱਤੇ
Ad Position 24