ਮਜਾਰੀ/ਸਾਹਿਬਾ, 23 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਰਣਵੀਰ ਕੁਮਾਰ ਵਸ਼ਿਸ਼ਟ ਕੈਨੇਡਾ ਵਲੋਂ ਆਪਣੇ ਸਵ. ਪਿਤਾ ਰਿਟਾ. ਹੈੱਡਮਾਸਟਰ ਦੇਸ ਰਾਜ ਦੀ ਯਾਦ ਵਿਚ ਸ਼ਹੀਦ ਬਲਜਿੰਦਰ ਸਿੰਘ ਛੋਕਰ ਸਰਕਾਰ ਪ੍ਰਾਇਮਰੀ ਸਕੂਲ ਗੁੱਲਪੁਰ ਵਾਸਤੇ ਇਕ ਅਲਮਾਰੀ ਤੇ ਸਾਰੇ ਸਕੂਲ ਦੇ ਬੱਚਿਆਂ ਨੂੰ ਸਕੂਲ ਬੈਗ ਦਿੱਤੇ ਗਏ | ਉਨ੍ਹਾਂ ਸਕੂਲ ਨੂੰ ਅੱਗੇ ਤੋਂ ਲੋੜ ਅਨੁਸਾਰ ਹੋਰ ਮਦਦ ਕਰਨ ਦਾ ਵੀ ਵਿਸ਼ਵਾਸ ਦਵਾਇਆ | ਇਸ ਮੌਕੇ ਸਕੂਲ ਸਟਾਫ਼ ਤੇ ਪਤਵੰਤਿਆਂ ਵਲੋਂ ਰਣਵੀਰ ਵਸ਼ਿਸ਼ਟ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਕਸ਼ਮੀਰ ਸਿੰਘ ਸਰਪੰਚ, ਕੈਪ. ਅਮਰਜੀਤ ਸਿੰਘ ਸਾਬਕਾ ਸਰਪੰਚ, ਹਰਜਿੰਦਰ ਸਿੰਘ, ਮਾ. ਮੋਹਣ ਸਿੰਘ, ਨੀਰਜ ਵਸ਼ਿਸ਼ਟ, ਸੁਨੇਹ ਲਤਾ ਹੈੱਡਟੀਚਰ, ਅਮਰਜੀਤ ਕੌਰ ਤੇ ਮੈਡਮ ਸੁਹਾਨੀ ਆਦਿ ਹਾਜ਼ਰ ਸਨ |