22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਹਨੀ ਟੌਂਸਾ ਨੂੰ ਹਲਕਾ ਇੰਚਾਰਜ ਬਲਾਚੌਰ ਲਗਾਉਣ 'ਤੇ ਹਾਈਕਮਾਂਡ ਦਾ ਧੰਨਵਾਦ- ਸ਼ੰਕਰ ਜੰਡੀ

Ad Position 21
No active advertisement
ਅਜੀਤ ਡੈਸਕ 24-04-2026
ਕਾਠਗੜ੍ਹ, 23 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਨੀ ਟੌਂਸਾ ਨੂੰ ਬਲਾਚੌਰ ਹਲਕੇ ਵਿਚ ਪਾਰਟੀ ਇੰਚਾਰਜ ਲਾਉਣ ਨਾਲ ਅਕਾਲੀ ਦਲ ਵਰਕਰਾਂ ਅਤੇ ਆਗੂਆਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ | ਬਲਾਚੌਰ ਦੇ ਅਕਾਲੀ ਆਗੂਆਂ ਵਿਚ ਇਸ ਸਬੰਧੀ ਮੈਂ, ਮੈਂ, ਤੂੰ, ਤੂੰ ਹੋਈਆਂ ਖ਼ਬਰਾਂ ਦਾ ਸਖ਼ਤ ਸ਼ਬਦਾਂ ਵਿਚ ਖੰਡਨ ਕਰਦਿਆਂ ਸੀਨੀਅਰ ਅਕਾਲੀ ਆਗੂ ਸ਼ੰਕਰ ਜੰਡੀ ਮੀਤ ਪ੍ਰਧਾਨ ਬੀ. ਸੀ ਵਿੰਗ ਪੰਜਾਬ ਨੇ ਕਿਹਾ ਕਿ ਬਲਾਚੌਰ ਹਲਕੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਸਾਰੇ ਵਰਕਰ ਇੱਕਜੁਟ ਹਨ ਅਤੇ 2027 ਵਿਚ ਅਕਾਲੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ | ਉਨ੍ਹਾਂ ਜਿੱਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਅਤੇ ਉੱਥੇ ਹਨੀ ਟੌਂਸਾ ਨੂੰ ਵੀ ਮੁਬਾਰਕਾਂ ਦਿੱਤੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਰਣਵੀਰ ਵਸ਼ਿਸ਼ਟ ਨੇ ਸਰਕਾਰੀ ਸਕੂਲ ਗੁੱਲਪੁਰ ਨੂੰ ਅਲਮਾਰੀ ਤੇ ਬੱਚਿਆਂ ਨੂੰ ਬੈਗ ਦਿੱਤੇ ਅਗਲੀ ਖ਼ਬਰ ਚਣਕੋਆ ਅੱਡੇ 'ਚ ਬੱਸਾਂ ਨਾ ਰੁਕਣ ਕਾਰਨ ਲੋਕਾਂ ਨੇ ਰਾਜ ਮਾਰਗ 'ਤੇ ਲਗਾਇਆ ਧਰਨਾ
Ad Position 24