22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਪਰਲ ਨਿਵੇਸ਼ਕਾਂ ਦੇ ਭੁਗਤਾਨ 'ਚ ਆ ਰਹੀਆਂ ਤਰੁੱਟੀਆਂ ਨੂੰ ਦੂਰ ਕਰਨ ਲਈ ਪਹਿਲੀ ਮਈ ਤੋਂ ਪੋਰਟਲ ਖੋਲਿ੍ਹਆ ਜਾ ਰਿਹਾ- ਗੁਰਦੀਪ ਸਿੰਘ ਝਿੱਕਾ

Ad Position 21
No active advertisement
ਅਜੀਤ ਡੈਸਕ 24-04-2026
ਬੰਗਾ, 23 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਇਨਸਾਫ਼ ਦੀ ਆਵਾਜ਼ ਜਥੇਬੰਦੀ ਦੇ ਕੌਮੀ ਪ੍ਰਧਾਨ ਮਹਿੰਦਰਪਾਲ ਸਿੰਘ ਦਾਨਗੜ੍ਹ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਪਿਛਲੇ ਲੰਬੇ ਸਮੇਂ ਤੋਂ ਵਿੱਢੇ ਲਾਮਿਸਾਲ ਸੰਘਰਸ਼ ਦੀ ਬਦੌਲਤ ਭਾਰਤ ਸਰਕਾਰ ਵਲੋਂ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਆਰ. ਐੱਮ. ਲੋਢਾ ਦੀ ਅਗਵਾਈ ਹੇਠ ਬਣਾਈ ਲੋਢਾ ਕਮੇਟੀ ਅਤੇ ਸਕਿਉਰਟੀ ਅਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੇ ਦਸੰਬਰ 2025 ਅਤੇ ਫਰਵਰੀ 2026 ਵਿਚ ਨਿਵੇਸ਼ਕਾਂ ਦੇ ਖਾਤਿਆਂ ਵਿਚ ਆਨਲਾਈਨ ਭੁਗਤਾਨ ਕੀਤਾ ਗਿਆ | ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਇਨਸਾਫ਼ ਦੀ ਅਵਾਜ਼ ਜਥੇਬੰਦੀ ਦੇ ਜ਼ਿਲਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਅਤੇ ਪੰਜਾਬ ਸਟੇਟ ਕਮੇਟੀ ਦੇ ਵਿੱਤ ਸਕੱਤਰ ਸ. ਗੁਰਦੀਪ ਸਿੰਘ ਝਿੱਕਾ, ਅਮਰੀਕ ਸਿੰਘ ਪਠਲਾਵਾ, ਡਾ. ਕੁਲਦੀਪ ਰਾਜ ਬੰਗਾ, ਮਲਕੀਤ ਸਿੰਘ ਖਮਾਚੋਂ, ਮਾਸਟਰ ਰਾਮੇਸ਼ ਕੁਮਾਰ ਅਤੇ ਸ. ਜਸਵੀਰ ਸਿੰਘ ਝਿੱਕਾ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਨਿਵੇਸ਼ਕਾਂ ਵਲੋਂ ਪੀ. ਏ. ਸੀ. ਐੱਲ . ਰਿਫੰਡ ਪੋਰਟਲ 'ਤੇ ਆਨ ਲਾਈਨ ਚੈੱਕ ਕਰਨ 'ਤੇ ਪਤਾ ਲੱਗਾ ਕਿ ਉਹਨਾਂ ਦਾ ਭੁਗਤਾਨ ਇਸ ਕਰਕੇ ਰੋਕ ਦਿੱਤਾ ਗਿਆ ਕਿ ਉਨ੍ਹਾਂ ਦੇ ਬੈਂਕ ਅਕਾਊਾਟ ਬਿਨੈਕਾਰ ਦੇ ਨਾਂ 'ਤੇ ਨਹੀਂ ਹਨ ਇਸ ਤੋਂ ਇਲਾਵਾ ਉਨ੍ਹਾਂ ਨਿਵੇਸ਼ਕਾਂ ਦੇ ਖਾਤਿਆਂ ਵਿੱਚ ਵੀ ਪੈਸੇ ਨਹੀਂ ਪਾਏ ਗਏ ਜਿਨ੍ਹਾਂ ਵਿਚ ਆਨਲਾਈਨ ਸਿਸਟਮ ਇਹ ਦਸ ਰਿਹਾ ਹੈ ਕਿ ਇਨ੍ਹਾਂ ਨਿਵੇਸ਼ਕਾਂ ਨੂੰ ਕੰਪਨੀ ਵੱਲੋਂ ਜ਼ਮੀਨ ਅਲਾਟ ਕੀਤੀ ਹੋਈ ਹੈ ਅਤੇ ਕੁਝ ਹੋਰ ਤਰੁਟੀਆਂ | ਇਸ ਸੰਦਰਭ ਵਿਚ ਜਥੇਬੰਦੀ ਦੇ ਕੌਮੀ ਪ੍ਰਧਾਨ ਸ. ਮਹਿੰਦਰਪਾਲ ਸਿੰਘ ਦਾਨਗੜ੍ਹ ਸਾਹਿਬ, ਜੋਧ ਸਿੰਘ ਥਾਂਦੀ, ਜਸਵੀਰ ਸਿੰਘ ਬਡਿਆਲ ਅਤੇ ਜਗਦੀਸ਼ ਸਿੰਘ ਜਲੰਧਰ ਦੀ ਅਗਵਾਈ ਹੇਠ ਇਕ ਵਫਦ ਵਲੋਂ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਨਾਲ ਬੀਤੇ ਦਿਨ ਹੋਈ ਇਕ ਅਹਿਮ ਮੀਟਿੰਗ ਤੋਂ ਬਾਅਦ ਲੋਢਾ ਕਮੇਟੀ ਪਹਿਲੀ ਮਈ ਤੋਂ ਸੇਬੀ ਦਾ ਆਨ ਲਾਈਨ ਪੋਰਟਲ ਖੋਲ੍ਹਣ ਨੂੰ ਸਹਿਮਤੀ ਦੇ ਦਿੱਤੀ ਹੈ | ਸਿਰਫ ਉਹੀ ਬਿਨੇਕਾਰ ਤਰੁੱਟੀਆਂ ਲਈ ਆਨਲਾਈਨ ਕਰ ਸਕਦੇ ਹਨ ਜਿਨ੍ਹਾਂ ਨਿਵੇਸ਼ਕਾਂ ਨੇ ਭੁਗਤਾਨ ਲਈ ਆਪਣੀਆਂ ਪਾਲਿਸੀਆਂ 08.02.2019 ਤੋਂ 31.07.2019 ਦੇ ਸਮੇਂ ਵਿੱਚ ਸੇਬੀ ਦੇ ਪੋਰਟਲ ਤੇ ਅਪਲਾਈ ਕੀਤਾ ਸੀ | ਇਨਸਾਫ਼ ਦੀ ਅਵਾਜ਼ ਜਥੇਬੰਦੀ ਦੇ ਜੁਝਾਰੂ ਵਰਕਰਾਂ ਨੇ ਆਖਿਆ ਜਥੇਬੰਦੀ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਵੀ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਹਰ ਇਕ ਨਿਵੇਸ਼ਕ ਦੇ ਪੈਸੇ ਦੀ ਵਾਪਸੀ ਤੱਕ ਸੰਘਰਸ਼ ਜਾਰੀ ਰਹੇਗਾ | ਬੁਲਾਰਿਆਂ ਨੇ ਨਿਵੇਸ਼ਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਆਖਿਆ ਕਿ ਜਿਨਾਂ ਬਿਨੇਕਾਰਾਂ ਨੇ ਆਪਣੇ ਨਾਂ ਦਾ ਬੈਂਕ ਅਕਾਊਾਟ ਨਹੀਂ ਸੀ ਖੁਲਵਾਇਆ ਉਹ ਆਪਣਾ ਬੈਕ ਅਕਾਊਾਟ ਖੁਲਵਾ ਲੈਣ | ਜਥੇਬੰਦੀ ਵਲੋਂ ਵਰਕਰਾਂ ਅਤੇ ਨਿਵੇਸ਼ਕਾਂ ਨੂੰ ਸੁਚੇਤ ਕਰਦਿਆਂ ਖ਼ਬਰਦਾਰ ਕੀਤਾ ਕਿ ਉਹ ਆਨਲਾਈਨ ਅਪਲਾਈ ਕਰਨ ਦੇ ਮਾਮਲੇ ਵਿਚ ਆਪਣੇ ਸਾਰੇ ਕਾਗਜ਼ਾਤ ਆਪਣੇ ਪਾਸ ਸੰਭਾਲ ਕੇ ਰੱਖਣ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤੀਸ਼ ਕੁਮਾਰ ਐਮਾਂ ਜੱਟਾਂ, ਪ੍ਰਭਜੋਤ ਸਿੰਘ, ਮਲਕੀਤ ਸਿੰਘ ਲਧਾਣਾ ਉੱਚਾ ਤੇ ਤਰਸੇਮ ਪਠਲਾਵਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਦੀ ਰਾਖੀ ਕੀਤੀ- ਆਦੋਆਣਾ ਅਗਲੀ ਖ਼ਬਰ ਪੱਲੀ ਝਿੱਕੀ 'ਚ ਕਿ੍ਕਟ ਟੂਰਨਾਮੈਂਟ ਸ਼ੁਰੂ
Ad Position 24