18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਪਿੰਡ ਨਵਾਂਗਰਾਂ ਦੀ ਪੰਚਾਇਤ ਨੂੰ ਕਟਾਰੀਆ ਵਲੋਂ ਇਕ ਲੱਖ ਰੁਪਏ ਦਾ ਚੈੱਕ ਭੇਟ

Ad Position 21
No active advertisement
ਅਜੀਤ ਡੈਸਕ 25-04-2026
ਪੋਜੇਵਾਲ ਸਰਾਂ, 24 ਅਪੈ੍ਰਲ (ਨਵਾਂਗਰਾਈਾ)-ਬਲਾਚੌਰ ਦੀ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਪਿੰਡ ਨਵਾਂਗਰਾਂ ਐੱਸ. ਸੀ. ਧਰਮਸ਼ਾਲਾ ਦੇ ਅਧੂਰੇ ਕੰਮ ਨੂੰ ਪੂਰਾ ਕਰਨ ਲਈ ਇਕ ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਸੀਨੀਅਰ ਆਗੂ ਆਮ ਆਦਮੀ ਪਾਰਟੀ ਅਸ਼ੋਕ ਕੁਮਾਰ ਕਟਾਰੀਆ ਵਲੋਂ ਪਿੰਡ ਨਵਾਂਗਰਾਂ ਦੀ ਪੰਚਾਇਤ ਨੂੰ ਦਿੱਤਾ | ਇਸ ਮੌਕੇ ਅਸ਼ੋਕ ਕੁਮਾਰ ਕਟਾਰੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਧਾਨ ਸਭਾ ਹਲਕਾ ਬਲਾਚੌਰ ਵਿੱਚ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਦੀ ਅਗਵਾਈ ਵਿੱਚ ਵਿਕਾਸ ਦੀ ਹਨੇਰੀ ਚੱਲ ਰਹੀ ਹੈ | ਉਹਨਾਂ ਕਿਹਾ ਭਗਵੰਤ ਮਾਨ ਦੀ ਸਰਕਾਰ ਨੇ ਪਿਛਲੇ ਚਾਰ ਸਾਲ਼ਾਂ ਦੌਰਾਨ ਪੰਜਾਬ ਨੂੰ ਤਰੱਕੀ ਕਰਵਾਈ ਹੈ ਉਹ ਆਪਣੇ ਆਪ ਵਿਚ ਇਕ ਮਿਸਾਲ ਹੈ | ਉਹਨਾਂ ਕਿਹਾ ਹਲਕਾ ਬਲਾਚੌਰ ਵਿਚ ਵਿਧਾਇਕਾ ਸੰਤੋਸ਼ ਕਟਾਰੀਆ ਹਲਕੇ ਦੇ ਇੱਕ-ਇੱਕ ਪਿੰਡ ਦੀ ਹਰ ਸਮੱਸਿਆ ਦੇ ਹੱਲ ਲਈ ਹਰ ਵੇਲੇ ਯਤਨਸ਼ੀਲ ਹਨ ਤੇ ਪਿੰਡਾਂ ਵਿੱਚ ਵਿਕਾਸ ਦੇ ਕੰਮ ਲਗਾਤਾਰ ਹੋ ਰਹੇ ਹਨ | ਉਹਨਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਪਿੰਡ ਦੀ ਜੋ ਸਮੱਸਿਆ ਰਹਿੰਦੀ ਹੈ ਉਹ ਉਹਨਾਂ ਨੂੰ ਦੱਸਣ ਤੇ ਉਹ ਉਸਦਾ ਤੁਰੰਤ ਹੱਲ ਕਰਨਗੇ | ਇਸ ਮੌਕੇ ਮੇਹਰ ਚੰਦ ਹੱਕਲਾ ਸਾਬਕਾ ਸਰਪੰਚ, ਮਾਸਟਰ ਮਹਿੰਦਰ ਪਾਲ ਹੱਕਲਾ, ਕਮਲਜੀਤ ਲਾਡੀ ਸਰਪੰਚ, ਰਾਮ ਸਰੂਪ ਭੂੰਬਲਾ, ਸਤਨਾਮ ਸਿੰਘ ਸਰਪੰਚ ਕਟਵਾਰਾਂ ਖੁਰਦ, ਹਰਮੇਸ਼ ਲਾਲ ਭਾਟੀਆ ਥਾਣੇਦਾਰ, ਥਾਣੇਦਾਰ ਕਿ੍ਸ਼ਨ ਚੰਦ ਪੰਚ, ਮਨੋਹਰ ਲਾਲ ਸਟੈਨੋ, ਸੁਰਿੰਦਰ ਪਾਲ ਭਾਟੀਆ, ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀ ਹਾਜਰ ਸਨ | ਇਸ ਮੌਕੇ ਸਰਪੰਚ ਕਮਲਜੀਤ ਲਾਡੀ ਵਲੋਂ ਵਿਧਾਇਕਾ ਸੰਤੋਸ਼ ਕਟਾਰੀਆ ਤੇ ਅਸ਼ੋਕ ਕੁਮਾਰ ਕਟਾਰੀਆ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਟਕਸਾਲੀ ਕਾਂਗਰਸੀ ਜਾਂਗੜਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ
Ad Position 24