18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਟਕਸਾਲੀ ਕਾਂਗਰਸੀ ਜਾਂਗੜਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ

Ad Position 21
No active advertisement
ਅਜੀਤ ਡੈਸਕ 25-04-2026
ਨਵਾਂਸ਼ਹਿਰ, 24 ਨਵਾਂਸ਼ਹਿਰ (ਜਸਬੀਰ ਸਿੰਘ ਨੂਰੁਪੁਰ)-ਪਿਛਲੇ 50 ਸਾਲ ਤੋਂ ਨਵਾਂਸ਼ਹਿਰ ਸ਼ਹਿਰ ਵਿਚ ਕਾਂਗਰਸ ਲਈ ਕੰਮ ਕਰ ਰਹੇ ਜਾਂਗੜਾ ਪਰਿਵਾਰ ਵਲੋਂ ਕਾਂਗਰਸ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ | ਹਲਕਾ ਇੰਚਾਰਜ ਸੁਖਦੀਪ ਸਿੰਘ ਸ਼ੁਕਾਰ ਵਲੋਂ ਗੋਪਾਲ ਮੋਹਣ ਜਾਂਗੜਾ ਤੇ ਹਰਸ਼ ਕੁਮਾਰ ਜਾਂਗੜਾ ਆਪਣੇ ਸਾਥੀਆਂ ਸਮੇਤ ਉਹਨਾਂ ਦਾ ਸਵਾਗਤ ਕੀਤਾ ਅਤੇ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦੇਣ ਦਾ ਵਾਅਦਾ ਕੀਤਾ | ਉਹਨਾਂ ਆਖਿਆ ਕਿ ਕਾਂਗਰਸ ਪਾਰਟੀ ਇੱਕ ਡੁੱਬਦਾ ਹੋਇਆ ਜ਼ਹਾਜ ਹੈ ਅਤੇ ਹਰ ਰੋਜ਼ ਪੰਜਾਬ ਦੇ ਲੋਕ ਕਾਂਗਰਸ ਅਤੇ ਝਾੜੂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ | ਕੁਝ ਦਿਨਾਂ ਵਿੱਚ ਨਵਾਂਸ਼ਹਿਰ ਵਿੱਚ ਇਹ ਦੂਸਰਾ ਵੱਡਾ ਝਟਕਾ ਹੈ | ਇਸ ਸਮੇਂ ਸ਼ੁਕਾਰ ਵਲੋਂ ਹਰਪ੍ਰੀਤ ਸਿੰਘ ਖਾਰਾ ਦਾ ਵੀ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਇਹ ਪਰਿਵਾਰ ਖਾਰਾ ਸਾਹਿਬ ਦੀ ਕੋਸ਼ਿਸ਼ ਸਦਕਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਇਆ ਹੈ | ਇਸ ਸਮੇਂ ਪਰਮ ਸਿੰਘ ਖਾਲਸਾ ਕੌਂਸਲਰ, ਮਨਮੋਹਣ ਸਿੰਘ ਗੁਲਾਟੀ, ਕਪਿਲ ਕਿਰਪਾਲ, ਸ.ਗੁਰਦੀਪ ਸਿੰਘ ਨੋਨਾ, ਸਰਜਿੰਦਰ ਸਿੰਘ ਨੰਗਲ ਜੱਟਾਂ, ਅਮਰੀਕ ਸਿੰਘ ਖੁਰਦਾਂ, ਜੋਗ ਰਾਜ, ਮੋਹਿੰਦਰਪਾਲ, ਹਰਦੀਪ ਕੁਮਾਰ, ਰਾਜ ਕੁਮਾਰ, ਸ਼ਿਵਮ, ਪਰਮਿੰਦਰ ਸਿੰਘ, ਰੁਲੀਆ ਰਾਮ, ਡਾ. ਸ਼ੁਸ਼ੀਲ ਕੁਮਾਰ, ਭਵੀਲ ਬਾਵਾ, ਕੁਲਵਿੰਦਰ ਸਿੰਘ ਗਰਚਾ, ਸਿਮਰਨਜੀਤ ਸਿੰਘ ਸਿੰਮੀ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਨਵਾਂਗਰਾਂ ਦੀ ਪੰਚਾਇਤ ਨੂੰ ਕਟਾਰੀਆ ਵਲੋਂ ਇਕ ਲੱਖ ਰੁਪਏ ਦਾ ਚੈੱਕ ਭੇਟ ਅਗਲੀ ਖ਼ਬਰ ਮਾਛੀਵਾੜਾ ਦੇ ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਮੌਤ
Ad Position 24