ਨਵਾਂਸ਼ਹਿਰ, 24 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ)-ਚੰਡੀਗੜ੍ਹ ਰੋਡ ਸਥਿਤ ਇਕ ਨਾਮੀ ਹੋਟਲ ਦੇ ਨਾਲ ਲਗਦੇ ਮੁਹੱਲਾ ਅਜੀਤ ਨਗਰ ਵਿਖੇ ਓਥੋਂ ਦੇ ਵਸਨੀਕ ਹੋਟਲ ਦੇ ਪਾਣੀ ਦੀ ਨਾਜਾਇਜ਼ ਨਿਕਾਸੀ ਨੂੰ ਲੈ ਕੇ ਰੋਸ ਪ੍ਰਗਟ ਕਰ ਰਹੇ ਹਨ | ਅਜੀਤ ਨਗਰ ਦੇ ਵਾਸੀਆਂ ਹੋਟਲ ਮਾਲਕ 'ਤੇ ਦੋਸ਼ ਲਾਇਆ ਹੈ ਕਿ ਹੋਟਲ ਦਾ ਬੇਲੋੜਾ ਤੇ ਗੰਦਾ ਪਾਣੀ ਯੋਗ ਨਿਕਾਸੀ ਨਾ ਹੋਣ ਕਰਕੇ ਮੁੱਖ ਗਲੀ ਵਿੱਚ ਖੜ੍ਹ ਰਿਹਾ ਹੈ | ਜਿਸ ਨਾਲ ਬਿਮਾਰੀਆਂ ਫੈਲ ਰਹੀਆਂ ਹਨ | ਆਉਣ ਜਾਣ ਵਾਲਿਆਂ ਨੂੰ ਲੰਘਣ ਸਮੇਂ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂ ਇਸ ਸਬੰਧੀ ਹੋਟਲ ਦੇ ਕਰਮਚਾਰੀ ਨਾਲ ਗੱਲ ਕੀਤੀ ਤਾਂ ਉਸਨੇ ਇਹ ਆਖ ਕੇ ਪੱਲਾ ਝਾੜ ਦਿੱਤਾ ਕਿ ਮੈਂ ਤਾਂ ਅੱਜ ਹੀ ਇਸ ਹੋਟਲ ਵਿਚ ਨਵਾਂ-ਨਵਾਂ ਆਇਆ ਹਾਂ | ਇਸ ਸਮੱਸਿਆਂ ਦਾ ਹੱਲ ਪਹਿਲ ਦੇ ਆਧਾਰ 'ਤੇ ਕਰ ਦਿੱਤਾ ਜਾਵੇਗਾ | ਹੋਟਲ ਦੇ ਦੂਸਰੇ ਕਰਮਚਾਰੀਆਂ ਨੇ ਵੀ ਪਾਣੀ ਦੇ ਨਿਕਾਸ ਦੀ ਸਮੱਸਿਆ ਨੂੰ ਹੱਲ ਕਰਨ ਦਾ ਯਕੀਨ ਦੁਆਇਆ | ਇਸ ਮੌਕੇ ਬਲਜੀਤ ਸਿੰਘ, ਜਸਕਰਨ ਸਿੰਘ, ਨਿਰਮਲ ਕੌਰ, ਬੀਰਪ੍ਰਤਾਪ ਸਿੰਘ, ਸਤਵਿੰਦਰ ਸਿੰਘ, ਦਵਿੰਦਰ ਸਿੰਘ, ਸੁਰਿੰਦਰ ਸਿੰਘ, ਮਲਕੀਤ ਸਿੰਘ, ਗੁਰਮੀਤ ਕੌਰ, ਬਬਲੀ, ਰਣਜੀਤ ਕੌਰ, ਬਲਵੰਤ ਕੌਰ, ਭੁਪਿੰਦਰ ਕੌਰ, ਸੁਰਿੰਦਰ ਕੌਰ, ਆਦਿ ਹਾਜ਼ਰ ਸਨ |