ਬਹਿਰਾਮ, 24 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)-ਗਰਮੀ ਤੋਂ ਬੱਚਣ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਹੀ ਅਸੀ ਗਰਮੀ ਤੋਂ ਬਚ ਸਕਦੇ ਹਾਂ | ਇਹ ਸ਼ਬਦ ਇੰਜੀ: ਗੋਪਾਲ ਕਿ੍ਸ਼ਨ ਬੀਸਲਾ ਵਾਤਾਵਰਣ ਪ੍ਰੇਮੀ ਨੇ ਇੱਥੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਗਰਮੀ ਦੇ ਵੱਧਣ ਦਾ ਮੁੱਖ ਕਾਰਨ ਅੰਧਾ-ਧੁੰਦ ਦਰੱਖਤਾਂ ਦੀ ਕਟਾਈ ਹੈ ਜਦਕਿ ਦਰੱਖਤ ਕੱਟਣੇ ਨਹੀਂ ਚਾਹੀਦੇ ਕਿਉਕਿ ਦਰੱਖਤ ਸਾਨੂੰ ਆਕਸੀਜਨ ਅਤੇ ਸ਼ੁੱਧ ਵਾਤਾਵਰਨ ਪ੍ਰਦਾਨ ਕਰਦੇ ਹਨ, ਹਰ ਪਾਸੇ ਵਿਕਾਸ ਦੇ ਨਾਂਅ 'ਤੇ ਬੇਤਹਾਸ਼ਾ ਦਰੱਖਤ ਕੱਟੇ ਜਾ ਰਹੇ ਹਨ, ਜਿਸ ਕਰਕੇ ਗਰਮੀ ਅਤੇ ਪ੍ਰਦੂਸ਼ਣ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ | ਆਓ ਰਲ ਮਿਲ ਕੇ ਬੂਟੇ ਲਗਾਈਏ ਤੇ ਵਾਤਾਵਰਣ ਨੂੰ ਵਧੀਆ ਬਣਾਈਏ | ਇਸ ਮੌਕੇ ਡਾ. ਵੇਦ ਪ੍ਰਕਾਸ਼, ਪ੍ਰੋ: ਕੁਲਵਿੰਦਰ ਬੰਗਾ, ਨੰਦ ਲਾਲ, ਗੋਪਾਲ ਬੀਸਲਾ, ਮੋਹਣ ਬੀਕਾ, ਬਲਿਹਾਰ ਚੰਦ, ਲਖਵੀਰ ਸਿੰਘ, ਸੁਰਜੀਤ ਸੈਂਪਲੇ, ਰਾਣਾ ਮੁਕੰਦਪੁਰ ਤੇ ਡਾ. ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ |