15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਗੱਗੀ ਠੁਕਰਾਲ ਦੀ ਅਗਵਾਈ ਹੇਠ ਡੀ. ਐੱਸ. ਪੀ. ਦਸੂਹਾ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 25-04-2026
ਦਸੁਹਾ, 24 ਅਪ੍ਰੈਲ (ਭੁੱਲਰ)-ਵਪਾਰ ਮੰਡਲ ਦਸੂਹਾ ਦੇ ਵਫ਼ਦ ਵਲੋਂ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਦੀ ਅਗਵਾਈ ਹੇਠ ਡੀ. ਐੱਸ. ਪੀ. ਹਰਗੁਰਦੇਵ ਸਿੰਘ ਦਾ ਸਨਮਾਨ ਕੀਤਾ ਗਿਆ | ਪ੍ਰਧਾਨ ਗੱਗੀ ਠੁਕਰਾਲ ਅਤੇ ਵਪਾਰੀਆਂ ਨੇ ਡੀ.ਐੱਸ.ਪੀ. ਨੂੰ ਅਹੁਦਾ ਸੰਭਾਲਣ ਦੀ ਵਧਾਈ ਦਿੱਤੀ | ਇਸ ਮੌਕੇ ਸ਼ਹਿਰ ਦੇ ਵਪਾਰੀਆਂ ਨੇ ਪ੍ਰਮੁੱਖ ਚੋਕਾਂ ਵਿੱਚ ਨਾਕਬੰਦੀ ਕਰਨ, ਸ਼ਹਿਰ ਦੀ ਅੰਦਰੂਨੀ ਆਵਜਾਈ ਵਿਚ ਸੁਧਾਰ ਕਰਨ, ਰਾਤ ਵੇਲੇ ਗਸ਼ਤ ਵਧਾਉਣ ਅਤੇ ਬੁਲਟ ਦੇ ਪਟਾਖੇ ਪਾਉਣ ਵਾਲਿਆਂ ਨੂੰ ਨੱਥ ਪਾਉਣ ਦੀ ਮੰਗ ਕਰਦਿਆਂ ਹੋਰ ਲੋਕ ਮੱਸਲਿਆਂ 'ਤੇ ਵਿਚਾਰਾਂ ਕੀਤੀਆਂ ਗਈਆਂ | ਡੀ.ਐੱਸ.ਪੀ. ਨੇ ਵਪਾਰੀਆਂ ਨੂੰ ਇਨਾਂ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਮਾਜ ਸੇਵੀ ਅਤੇ ਸਮਾਜ ਹਿਤੈਸ਼ੀ ਲੋਕਾਂ ਦੇ ਸਹਿਯੋਗ ਨਾਲ ਹੀ ਪੁਲਿਸ ਪ੍ਰਸ਼ਾਸ਼ਨ ਆਪਣਾ ਕੰਮ ਸੁੱਚਜੇ ਢੰਗ ਨਾਲ ਪੂਰਾ ਕਰ ਸਕਦਾ ਹੈ | ਉਨ੍ਹਾਂ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਵਪਾਰੀਆਂ ਦਾ ਸਹਿਯੋਗ ਵੀ ਮੰਗਿਆ | ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਤਸਕਰਾਂ ਨੂੰ ਕਿਸੇ ਕੀਮਤ 'ਤੇ ਬਖਸ਼ਿਆ ਨਹੀ ਜਾਵੇਗਾ | ਗੱਗੀ ਠੁਕਰਾਲ ਨੇ ਵਪਾਰ ਮੰਡਲ ਵਲੋਂ ਭਰੋਸਾ ਦਿੱਤਾ ਕਿ ਸਮੂਹ ਵਪਾਰੀ ਵਰਗ ਪੁਲਿਸ ਪ੍ਰਸ਼ਾਸ਼ਨ ਨਾਲ ਹਰ ਪੱਖੋਂ ਸਹਿਯੋਗ ਦੇਵੇਗਾ | ਇਸ ਮੌਕੇ ਸਕੱਤਰ ਨਿਰਮਲ ਸਿੰਘ ਤਲਵਾੜ, ਖਜ਼ਾਨਚੀ ਰਾਕੇਸ਼ ਮਹਾਜਨ, ਅਰਵਿੰਦਰ ਕੁਮਾਰ ਕਾਲਾ, ਕੈਲਾਸ਼ ਡੋਗਰਾ, ਰਾਜੂ ਠੁਕਰਾਲ, ਸੁਖਵਿੰਦਰ ਸਿੰਘ, ਪਿੰਕੂ ਤੁਲੀ, ਬਲਦੇਵ ਠਾਕੁਰ, ਤਰਲੋਕ ਸਿੰਘ ਅਰੋੜਾ, ਦਵਿੰਦਰ ਰੋਜ਼ੀ, ਲੱਖਾ ਸਿੰਘ, ਬੰਟੀ ਮਹਾਜਨ, ਡਾ. ਸੁਖਵਿੰਦਰ ਸਿੰਘ, ਵਿੱਕੀ ਵਰਮਾ, ਰਾਜੇਸ਼ ਚੱਢਾ, ਰੋਸ਼ਨ ਲਾਲ, ਪ੍ਰਵੀਨ ਕੁਮਾਰ, ਹਰੀਸ਼ ਚੰਦਰ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਸੰਦੀਪ ਸਿੰਘ ਸੀਕਰੀ ਦਾ ਸਨਮਾਨ ਅਗਲੀ ਖ਼ਬਰ ਕੇ. ਐੱਮ. ਐੱਸ. ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24