ਸੜੋਆ, 26 ਅਪ੍ਰੈਲ (ਹਰਮੇਲ ਸਹੂੰਗੜਾ)- ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਪਿੰਡ ਅਟਾਲ ਮਜਾਰਾ ਦੀ ਪੰਚਾਇਤ ਨੂੰ ਪਿੰਡ ਦੇ ਸਾਂਝੇ ਕੰਮਾਂ ਲਈ ਅਤੇ ਪਿੰਡ ਵਿੱਚ ਅਧੂਰੇ ਕੰਮ ਪਏ ਹੋਣ ਕਰਕੇ ਉਹਨਾਂ ਕੰਮਾਂ ਨੂੰ ਪੂਰਾ ਕਰਨ ਲਈ 4 ਲੱਖ ਰੁਪਏ ਦਾ ਚੈੱਕ ਸਰਪੰਚ ਕੁਲਵਿੰਦਰ ਕੌਰ ਨੂੰ ਆਪ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਵੱਲੋਂ ਸੌਂਪਿਆ ਗਿਆ | ਉਹਨਾਂ ਕਿਹਾ ਕਿ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਦੀ ਅਗਵਾਈ ਵਿੱਚ ਪਿੰਡਾਂ ਵਿੱਚ ਵਿਕਾਸ ਧੜਾ ਧੜ ਹੋ ਰਹੇ ਹਨ | ਇਸ ਮੌਕੇ ਗੁਰਮੁਖ ਸਿੰਘ ਅਟਵਾਲ, ਬਹਾਦਰ ਸਿੰਘ ਪੰਚ, ਲਖਵਿੰਦਰ ਸਿੰਘ ਪੰਚ, ਹਰਬੰਸ ਸਿੰਘ ਕਾਨੂੰਗੋ ਹਰਪ੍ਰੀਤ ਕੌਰ ਪੰਚ, ਆਸ਼ਾ ਰਾਣੀ ਪੰਚ, ਕੁਲਵਿੰਦਰ ਕੌਰ ਪੰਚ, ਪਿਆਰਾ ਸਿੰਘ ਬੈਂਸ, ਗੋਪਾਲ ਕਿ੍ਸ਼ਨ ਬਿੱਲਾ, ਨਰੇਸ਼ ਕੋਛੜ ਅਤੇ ਹੋਰ ਪਿੰਡ ਦੀਆਂ ਮੁਹਤਬਰ ਸ਼ਖਸ਼ੀਅਤਾਂ ਹਾਜ਼ਰ ਸਨ |