28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਯੂਰਪ ਦੇ ਡੈਲੀਗੇਸ਼ਨ ਦਾ ਨਵਾਂਸ਼ਹਿਰ ਦਫ਼ਤਰ ਪਹੁੰਚਣ 'ਤੇ ਕੀਤਾ ਨਿੱਘਾ ਸਵਾਗਤ- ਕਨਵਰ ਅਰੋੜਾ

Ad Position 21
No active advertisement
ਅਜੀਤ ਡੈਸਕ 27-04-2026
ਨਵਾਂਸ਼ਹਿਰ, 26 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)- ਕਨਵਰ ਅਰੋੜਾ ਕੰਸਲਟੈਂਟ ਤੋਂ ਐਮ. ਡੀ ਕਨਵਰ ਅਰੋੜਾ ਨੇ ਦੱਸਿਆ ਕਿ ਯੂਰੋਪ ਦਾ ਡੈਲੀਗੇਸ਼ਨ ਸਾਡੇ ਨਵਾਂਸ਼ਹਿਰ ਹੈੱਡ ਆਫ਼ਿਸ ਪਹੁੰਚਿਆ ਅਤੇ ਸਾਰੀ ਟੀਮ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਉਹਨਾਂ ਨੇ ਦੱਸਿਆ ਕਿ ਨਵਾਂਸ਼ਹਿਰ ਦਫ਼ਤਰ ਵਿਖ਼ੇ ਇੰਟਰਵਿਊ ਰੱਖੀ ਗਈ ਸੀ ਜੋ ਕਿ ਬਹੁਤ ਹੀ ਕਾਮਯਾਬ ਰਹੀ | ਲਗਪਗ 80 ਤੋਂ ਜ਼ਿਆਦਾ ਕੈਂਡੀਡੇਟ ਨੇ ਇਸ ਵਾਕ ਇਨ ਇੰਟਰਵਿਊ ਵਿੱਚ ਭਾਗ ਲਿਆ | ਮੌਕੇ 'ਤੇ ਚੁਣੇ ਹੋਏ ਬੱਚਿਆਂ ਨੂੰ ਆਫ਼ਰ ਲੈੱਟਰ ਦਿੱਤੇ ਗਏ | ਇਸ ਮੌਕੇ ਮਿ. ਬੋਜਾਨ ਤੇ ਮਿ. ਗੈਬਰ ਅਤੇ ਨਾਲ ਆਈ ਟੀਮ ਨੇ ਕੰਪਨੀ ਵਲੋਂ ਕੀਤੇ ਗਏ ਵਧੀਆ ਕੰਮਾਂ ਅਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ | ਕਨਵਰ ਅਰੋੜਾ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਯੂਰੋਪ ਦੀ ਕਾਫ਼ੀ ਡਿਮਾਂਡ ਵਧੀ ਹੈ ਬਹੁਤ ਸਾਰੇ ਵਿਅਕਤੀ ਯੂਰੋਪ ਪੜ੍ਹਨ ਜਾਂ ਕੰਮ ਕਰਨ ਦੇ ਚਾਹਵਾਨ ਹਨ ਇਸ ਨੂੰ ਮੁੱਖ ਰੱਖਦੇ ਹੋਏ ਕੰਪਨੀ ਵਲੋਂ ਸਿੱਧਾ ਡੈਲੀਗੇਟ ਨਾਲ਼ ਮਿਲਣ ਦਾ ਇੰਟਰਵਿਊ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ਦਾ ਫਾਇਦਾ ਬੱਚਿਆਂ ਨੇ ਲਿਆ | ਉਹਨਾਂ ਦੱਸਿਆ ਕਿ ਜਰਮਨੀ, ਸਪੇਨ, ਬੈਲਜੀਅਮ, ਫਿਨਲੈਂਡ ਅਤੇ ਹੋਰ ਕਈ ਯੂਰੋਪ ਦੇ ਦੇਸ਼ਾਂ ਵਿੱਚ ਸਟੱਡੀ ਵੀਜ਼ੇ ਅਪਲਾਈ ਕੀਤੇ ਜਾ ਸਕਦੇ ਹਨ ਅਤੇ ਲਗਾਤਾਰ ਵਧੀਆ ਨਤੀਜੇ ਆ ਰਹੇ ਹਨ | ਸਪੇਨ, ਬੈਲਜੀਅਮ, ਫਿਨਲੈਂਡ ਵਿੱਚ ਬਾਰ੍ਹਵੀਂ ਤੋਂ ਬਾਅਦ ਸਪਾਊਜ਼ ਨਾਲ ਵੀ ਅਪਲਾਈ ਕੀਤਾ ਜਾ ਸਕਦਾ ਹੈ | ਇਸ ਤੋਂ ਇਲਾਵਾ ਰੋਮਾਨੀਆ, ਬੁਲਗਾਰੀਆ, ਕਰੋਸ਼ੀਆ, ਪੋਲੈਂਡ, ਸਲੋਵਾਕਿਆ, ਗ੍ਰੀਸ, ਮਾਲਟਾ, ਇਟਲੀ ਵਰਗੇ ਕਈ ਯੂਰੋਪ ਦੇ ਦੇਸ਼ਾਂ ਵਿੱਚ ਕੰਮ ਕਰਨ ਲਈ ਵੀ ਅਪਲਾਈ ਕੀਤਾ ਜਾ ਸਕਦਾ ਹੈ | ਜਿਸ ਵਿੱਚ ਪੜ੍ਹਾਈ ਦੀ ਕੋਈ ਲੋੜ ਨਹੀਂ ਹੈ ਈ. ਸੀ. ਆਰ ਪਾਸਪੋਰਟ ਵਾਲੇ ਵੀ ਅਪਲਾਈ ਕਰ ਸਕਦੇ ਹਨ | ਉਹਨਾ ਦੱਸਿਆ ਕਿ ਉਹ ਖੁਦ ਸੋਮਵਾਰ ਤੋਂ ਸ਼ਨੀਵਾਰ ਨਵਾਂਸ਼ਹਿਰ ਅਤੇ ਗੜ੍ਹਸ਼ੰਕਰ ਦਫ਼ਤਰ ਵਿਦੇਸ਼ ਜਾਣ ਦੇ ਚਾਹਵਾਨ ਨੂੰ ਮਿਲਦੇ ਹਨ | ਚਾਹਵਾਨ ਵਿਅਕਤੀ ਉਹਨਾ ਨੂੰ ਸਿੱਧਾ ਮਿਲ਼ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਬਲਵੰਤ ਸਿੰਘ ਸਰਹਾਲ ਕਾਜ਼ੀਆਂ ਦੀ ਬਰਸੀ 'ਤੇ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਸ਼ਰਧਾ ਦੇ ਫੁੱਲ ਅਰਪਣ ਅਗਲੀ ਖ਼ਬਰ ਪਿੰਡ ਅਟਾਲ ਮਜਾਰਾ ਦੀ ਪੰਚਾਇਤ ਨੂੰ ਕਟਾਰੀਆ ਵਲੋਂ 4 ਲੱਖ ਰੁਪਏ ਦਾ ਚੈੱਕ ਭੇਟ
Ad Position 24