ਮੁਕੰਦਪੁਰ, 26 ਅਪ੍ਰੈਲ (ਅਮਰੀਕ ਸਿੰਘ ਢੀਂਡਸਾ)-ਸੁਰਜੀਤ ਸਿੰਘ ਬਰਨਾਲਾ ਦੀ ਅਕਾਲੀ ਵਜ਼ਾਰਤ ਸਮੇਂ ਵਿਧਾਨ ਸਭਾ ਹਲਕਾ ਬੰਗਾ ਤੋਂ ਵਿਧਾਇਕ ਰਹੇ ਮਰਹੂਮ ਸਰਦਾਰ ਬਲਵੰਤ ਸਿੰਘ ਸਰਹਾਲ ਕਾਜ਼ੀਆਂ ਸਾਬਕਾ ਚੇਅਰਮੈਨ ਸਮਾਲ ਸਕੇਲ ਇੰਡਸਟਰੀਜ਼ ਪੰਜਾਬ ਦੀ 34ਵੀਂ ਬਰਸੀ ਉਹਨਾਂ ਦੇ ਜੱਦੀ ਪਿੰਡ ਗੁਰਦੁਆਰਾ ਗੁਰੂ ਰਵਿਦਾਸ ਸਰਹਾਲ ਕਾਜ਼ੀਆਂ ਵਿਖੇ ਮਨਾਈ ਗਈ | ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਭੋਗ ਉਪਰੰਤ ਪਰਮਜੀਤ ਸਿੰਘ ਫਲੋਰ ਕੀਰਤਨੀ ਜਥਾ ਅਤੇ ਗਿਆਨੀ ਜਸਵਿੰਦਰ ਸਿੰਘ ਢਾਡੀ ਜਥਿਆਂ ਵੱਲੋਂ ਸੰਗਤਾਂ ਨਾਲ ਗੁਰਮਤਿ ਵਿਚਾਰਧਾਰਾ ਦੀ ਸਾਂਝ ਪਾਈ | ਵੱਖ-ਵੱਖ ਬੁਲਾਰਿਆਂ ਵੱਲੋਂ ਸਰਦਾਰ ਬਲਵੰਤ ਸਿੰਘ ਦੇ ਸਪੁੱਤਰ ਕੁਲਜੀਤ ਸਿੰਘ ਸਰਹਾਲ ਵਲੋਂ ਪਿਤਾ ਦੀ ਵਿਰਾਸਤ ਨੂੰ ਅਪਣਾਉਂਦਿਆਂ ਸਮਾਜ ਸੇਵਾ ਦੇ ਕਾਰਜਾਂ ਵਿੱਚ ਵੱਡੀਆਂ ਪ੍ਰਾਪਤੀਆਂ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਪਿਤਾ ਦੇ ਨਕਸ਼ੇ ਕਦਮ 'ਤੇ ਚੱਲ ਕੇ ਇਸ ਵੇਲੇ ਪਾਰਟੀ ਦੇ ਵੱਡੇ ਅਹੁਦਿਆਂ 'ਤੇ ਜ਼ਿੰਮੇਵਾਰੀਆਂ ਨਿਭਾ ਰਹੇ ਹਨ | ਜਿਨ੍ਹਾਂ ਵਿੱਚ ਜਲ ਸਰੋਤ ਪ੍ਰਬੰਧਨ ਵਿਕਾਸ ਕਾਰਪੋਰੇਸ਼ਨ ਪੰਜਾਬ ਦੇ ਵਾਇਸ ਚੇਅਰਮੈਨ ਤੋਂ ਇਲਾਵਾ ਵਿਧਾਨ ਸਭਾ ਹਲਕਾ ਬੰਗਾ ਅਤੇ ਸ੍ਰੀ ਅਨੰਦਪੁਰ ਸਾਹਿਬ ਪਾਰਲੀਮੈਂਟ ਹਲਕੇ ਦੇ ਇੰਚਾਰਜ ਵਜੋਂ ਸੇਵਾਵਾਂ ਨਿਭਾ ਰਹੇ ਹਨ | ਅੰਤ ਵਿੱਚ ਕੁਲਜੀਤ ਸਿੰਘ ਸਰਹਾਲ ਵੱਲੋਂ ਇਲਾਕੇ ਭਰ ਤੋਂ ਆਈਆਂ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਤਹਿਦਿਲੋਂ ਧੰਨਵਾਦ ਕਰਦਿਆਂ ਵਿਸ਼ਵਾਸ ਦਵਾਇਆ ਕਿ ਉਹ ਰਾਜਨੀਤੀ ਕਰਦਿਆਂ ਆਪਣੇ ਹਲਕੇ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਮਾਯੂਸ ਨਹੀਂ ਹੋਣ ਦੇਣਗੇ ਅਤੇ ਹਲਕੇ ਦੇ ਲੋਕਾਂ ਦੀ ਪਾਰਟੀ ਵੱਲੋਂ ਜੋ ਜ਼ਿੰਮੇਵਾਰੀ ਮਿਲ ਗਈ ਤਨਦੇਹੀ ਨਾਲ ਸੇਵਾ ਕਰਦੇ ਰਹਿਣਗੇ | ਬੁਲਾਰਿਆਂ ਵਿੱਚ ਪਾਰਲੀਮੈਂਟ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਐਮ.ਪੀ ਮਾਲਵਿੰਦਰ ਸਿੰਘ ਕੰਗ, ਰਾਜ ਕੁਮਾਰ ਚੱਬੇਵਾਲ ਐਮ.ਪੀ, ਸੰਤੋਸ਼ ਕਟਾਰੀਆ ਵਿਧਾਇਕ ਹਲਕਾ ਬਲਾਚੌਰ, ਹਰਜੋਤ ਕੌਰ ਲੋਹਟੀਆ ਵਾਈਸ ਚੇਅਰਮੈਨ ਐਸ.ਸੀ ਕਮਿਸ਼ਨ ਪੰਜਾਬ ਅਤੇ ਦੁਆਬਾ ਇੰਚਾਰਜ ਆਪ ਪਾਰਟੀ, ਸਤਨਾਮ ਸਿੰਘ ਜਲਵਾਹਾ, ਜਗਜੀਤ ਸਿੰਘ ਕਰਨਾਣਾ, ਲਲਿਤ ਮੋਹਨ ਪਾਠਕ, ਜਸਬੀਰ ਸਿੰਘ ਨੂਰਪੁਰ, ਦਿਲਬਾਗ ਸਿੰਘ ਬਾਗ਼ੀ, ਬਲਵੀਰ ਕਰਨਾਣਾ, ਸੋਹਣ ਲਾਲ ਢੰਡਾ, ਪਵਨਦੀਪ ਸਿੱਧੂ ਸੰਗਠਨ ਇੰਚਾਰਜ, ਅਮਰਦੀਪ ਬੰਗਾ ਤੋਂ ਇਲਾਵਾ ਸ਼ਮਿੰਦਰ ਸਿੰਘ ਗਰਚਾ ਸਮਾਜਸੇਵੀ, ਸੁਰਿੰਦਰ ਸਿੰਘ ਢੀਂਡਸਾ, ਕੁਲਵੀਰ ਕੌਰ ਜ਼ਿਲ੍ਹਾ ਪ੍ਰਧਾਨ, ਨੰਬਰਦਾਰ ਬਲਵਿੰਦਰ ਸਿੰਘ ਬਚੜਾ, ਮਨਜੀਤ ਸਿੰਘ ਨਾਮਧਾਰੀ, ਮਹਿੰਦਰ ਪਾਲ ਬਹਿਰਾਮ, ਗੁਰਦਾਵਰ ਸਿੰਘ ਸਰਪੰਚ ਜਗਤਪੁਰ, ਪਿ੍ੰਸੀ. ਤਰਜੀਵਨ ਸਿੰਘ ਗਰਚਾ, ਜਸਵਿੰਦਰ ਸਿੰਘ ਬਹਿਰਾਮ, ਹਰਜੀਤ ਸਿੰਘ ਸੋਢੀ, ਰਬਿੰਦਰ ਸਿੰਘ ਕਲੇਰ, ਸਰਪੰਚ ਬਲਵੀਰ ਕੌਰ ਸਰਹਾਲ ਕਾਜ਼ੀਆਂ ਅਤੇ ਸਮੂਹ ਪੰਚਾਇਤ ਮੈਂਬਰ ਤੋਂ ਇਲਾਵਾ ਇਲਾਕੇ ਤੋਂ ਵੱਡੀ ਗਿਣਤੀ ਵਿੱਚ ਪੰਚ, ਸਰਪੰਚ, ਨੰਬਰਦਾਰ ਅਤੇ ਮੋਹਤਬਰ ਵਿਅਕਤੀ ਵੱਡੀ ਗਿਣਤੀ ਵਿੱਚ ਮੌਜੂਦ ਸਨ | ਉਪਰੰਤ ਮਰਹੂਮ ਬਲਵੰਤ ਸਿੰਘ ਸਰਹਾਲ ਦੇ ਬੁੱਤ 'ਤੇ ਵੱਖ-ਵੱਖ ਆਗੂਆਂ ਵੱਲੋਂ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ |