28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਸਕੂਲ ਬੱਸ ਦੀ ਟੱਕਰ ਨਾਲ ਇਕ ਜਖ਼ਮੀ

Ad Position 21
No active advertisement
ਅਜੀਤ ਡੈਸਕ 27-04-2026
ਨਵਾਂਸ਼ਹਿਰ, 26 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) – ਪਿੰਡ ਰਾਮਰਾਏ ਪੁਰ 'ਚ ਸਕੂਲ ਬੱਸ ਦੀ ਟੱਕਰ ਨਾਲ ਵਿਅਕਤੀ ਜ਼ਖਮੀ ਹੋ ਗਿਆ | ਤਰਸੇਮ ਸਿੰਘ ਪੁੱਤਰ ਕਰਮ ਸਿੰਘ ਵਾਸੀ ਰਾਮਰਾਏਪੁਰ ਨੇ ਦੱਸਿਆ ਕਿ ਮਿਤੀ 18 ਅਪ੍ਰੈਲ ਨੂੰ ਉਹ ਆਪਣੇ ਮੋਟਰਸਾਈਕਲ ਨੰਬਰੀ ਪੀ. ਬੀ -32- ਐਫ-8609 ਡਿਸਕਵਰ 'ਤੇ ਸਵਾਰ ਹੋ ਕੇ ਪਿੰਡ ਸਹਾਬਪੁਰ ਤੋਂ ਆਪਣੇ ਪਿੰਡ ਰਾਮਰਾਏਪੁਰ ਨੂੰ ਜਾ ਰਿਹਾ ਸੀ ਤਾਂ ਜਦ ਉਹ ਪਿੰਡ ਰਾਮਰਾਏਪੁਰ ਪੁੱਜਾ ਤਾਂ ਸਾਹਮਣੇ ਤੋਂ ਇੱਕ ਸਕੂਲ਼ ਦੀ ਬੱਸ ਆ ਰਹੀ ਸੀ ਜਿਸਨੂੰ ਦੇਖ ਕੇ ਉਸਨੇ ਆਪਣਾ ਮੋਟਰਸਾਈਕਲ ਸੜਕ ਦੇ ਨਾਲ ਕੱਚੀ ਜਗਾ 'ਤੇ ਰੋਕ ਲਿਆ ਜੋ ਬੱਸ ਦੇ ਡਰਾਇਵਰ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਸੁਰਿੰਦਰ ਸਿੰਘ ਵਾਸੀ ਕੋਟ ਪੱਤੀ ਥਾਣਾ ਸਦਰ ਬੰਗਾ ਨੇ ਬੱਸ ਮੋੜ ਕੱਟਦੇ ਸਾਰ ਹੀ ਉਸਦੇ ਖੜ੍ਹੇ ਮੋਟਰਸਾਇਕਲ 'ਚ ਮਾਰੀ | ਜਿਸ ਨਾਲ ਉਸਦੀ ਸੱਜੀ ਲੱਤ 2/3 ਜਗ੍ਹਾ ਤੋਂ ਫਰੈਕਚਰ ਹੋ ਗਈ | ਪੁਲਿਸ ਨੇ ਮਾਮਲਾ ਦਰਜ ਕਰ ਲਿਆ |
ਹੈਰੋਇਨ ਬਰਾਮਦ
ਨਵਾਂਸ਼ਹਿਰ– ਹੈੱਡ ਕਾਂਸਟੇਬਲ ਹਰਪ੍ਰੀਤ ਸਿੰਘ ਅਨੁਸਾਰ ਉਹ ਸਮੇਤ ਪੁਲਿਸ ਪਾਰਟੀ ਦੇ ਇਲਾਕਾ ਗਸ਼ਤ ਬਾ ਜਾਂਚ ਸ਼ੱਕੀ ਪੁਰਸ਼ਾਂ ਤੇ ਵਹੀਕਲਾਂ ਦੇ ਸਬੰਧ ਵਿੱਚ ਇਲਾਕਾ ਗਸ਼ਤ ਕਰਦੇ ਹੋਏ ਥਾਣਾ ਰਾਹੋਂ ਤੋਂ ਬਿਸਤ ਦੋਆਬ ਨਹਿਰ ਦੇ ਨਾਲ-ਨਾਲ, ਪਿੰਡ ਕੋਟ ਰਾਂਝਾ, ਛੋਕਰਾਂ, ਸ਼ਹਿਬਾਜ਼ਪੁਰ ਹੈੱਡ ਹੁੰਦੇ ਹੋਏ ਪਿੰਡ ਸੋਇਤਾ ਵੱਲ ਨੂੰ ਜਾ ਰਹੇ ਸੀ ਤਾਂ ਸਾਹਮਣੇ ਤੋਂ ਇੱਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ | ਜਿਸ ਨੇ ਆਪਣੇ ਵੱਲ ਆਉਂਦੀ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ, ਘਬਰਾ ਕੇ ਆਪਣੇ ਪਹਿਨੇ ਹੋਏ ਲੋਅਰ ਦੀ ਜੇਬ ਵਿੱਚੋਂ ਆਪਣੇ ਹੱਥ ਨਾਲ ਕੋਈ ਸ਼ੱਕੀ ਵਸਤੂ ਕੱਢ ਕੇ ਸੜਕ ਕਿਨਾਰੇ ਘਾਹ ਫੂਸ 'ਤੇ ਸੁੱਟ ਦਿੱਤੀ ਅਤੇ ਆਪ ਪਿਛਾਂਹ ਨੂੰ ਮੁੜ ਕੇ ਖਿਸਕਣ ਲੱਗਾ | ਜਿਸ ਨੇ ਆਪਣਾ ਨਾਮ ਰੁਪਿੰਦਰ ਸਿੰਘ ਉਰਫ ਪਟਵਾਰੀ ਪੁੱਤਰ ਬਲਵੀਰ ਸਿੰਘ ਵਾਸੀ ਮਜਾਰਾ ਕਲਾਂ, ਥਾਣਾ ਸਦਰ ਨਵਾਂਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ | ਰੁਪਿੰਦਰ ਸਿੰਘ ਉਰਫ ਪਟਵਾਰੀ ਉਕਤ ਵਲੋਂ ਸੁੱਟੀ ਹੋਈ ਪਾਰਦਰਸ਼ੀ ਮੋਮੀ ਲਿਫਾਫੀ ਨੂੰ ਚੁੱਕ ਕੇ ਚੈੱਕ ਕੀਤਾ ਤਾਂ 2.48 ਗ੍ਰਾਮ ਹੈਰੋਇਨ ਬਰਾਮਦ ਹੋਈ |
ਲੜਕੀ ਨੇ ਕੈਨੇਡਾ ਜਾਣ ਲਈ ਕੀਤੀ 40 ਲੱਖ ਦੀ ਧੋਖਾਧੜ੍ਹੀ
ਨਵਾਂਸ਼ਹਿਰ– ਫਿਰਾਜ ਰਤਨ ਪੁੱਤਰ ਦੇਸ ਰਾਜ ਵਾਸੀ ਫਾਂਬੜਾ ਨੇ ਦੋਸ਼ ਲਾਇਆ ਕਿ ਸਵੀਨਾ ਕੋਮਲ ਪੁੱਤਰੀ ਸੁਰਿੰਦਰ ਪਾਲ, ਸੁਰਿੰਦਰ ਪਾਲ ਪੁੱਤਰ ਸੁਰਜੀਤ ਰਾਮ ਵਾਸੀ ਫਰਾਲਾ ਨੇ 40 ਲੱਖ ਰੁਪਏ ਦੀ ਠੱਗੀ ਮਾਰੀ | ਉਨ੍ਹਾਂ ਦੱਸਿਆ ਫਿਰਾਜ ਰਤਨ ਦੀ ਸ਼ਾਦੀ ਅਕਤੂਬਰ 2017 ਨੂੰ ਸ੍ਰੀ ਗੁਰੂ ਰਵਿਦਾਸ ਕਮਿਊਨਿਟੀ ਹਾਲ ਬੰਗਾ ਵਿਖੇ ਰੀਤੀ ਰਿਵਾਜ ਨਾਲ ਹੋਈ | ਰਿਸ਼ਤਾ ਤੈਅ ਹੋਣ ਸਮੇਂ ਦਰਖਾਸਤੀ ਧਿਰ ਦੀ ਸ਼ਰਤ ਕਿ ਸਵੀਨਾ ਕੋਮਲ ਵਿਦੇਸ਼ ਕੈਨੇਡਾ ਜਾਣਾ ਚਾਹੁੰਦੀ, ਜਿਸਦਾ ਵਿਦੇਸ਼ ਦਾ ਸਾਰਾ ਖਰਚਾ ਉਨ੍ਹਾਂ ਵਲੋਂ ਕੀਤਾ ਜਾਵੇਗਾ | ਲੜਕੀ ਵਿਦੇਸ਼ ਕੈਨੇਡਾ ਜਾ ਕੇ ਦਰਖਾਸਤੀ ਦਾ ਵੀਜ਼ਾ ਅਪਲਾਈ ਕਰੇਗੀ ਅਤੇ ਕੈਨੇਡਾ ਦੀ ਪੀ. ਆਰ ਦਿਵਾਏਗੀ | ਦੋਵਾਂ ਦੀ ਸਹਿਮਤੀ ਨਾਲ ਰਿਸ਼ਤਾ ਤੈਅ ਹੋਇਆ | ਸਵੀਨਾ ਕੋਮਲ ਵਿਦੇਸ਼ ਕੈਨੇਡਾ ਜਾ ਕੇ ਦਰਖਾਸਤੀ ਧਿਰ ਤੋਂ ਤਲਾਕ ਮੰਗ ਰਹੀ ਹੈ | ਜਿਸ ਨੇ ਨਾ ਹੀ ਉਸ ਨੂੰ ਵਿਦੇਸ਼ ਬੁਲਾਇਆ ਤੇ ਉਸ ਦੇ ਸਿਰ ਤੋਂ 40 ਲੱਖ ਰੁਪਏ ਦਾ ਖਰਚਾ ਕਰਵਾ ਦਿੱਤਾ | ਜਿਸ 'ਤੇ ਉਕਤ ਮੁਕੱਦਮਾ ਕਥਿਤ ਦੋਸ਼ੀਆਂ ਦੇ ਖਿਲਾਫ ਦਰਜ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਤਿਗੁਰੂ ਬ੍ਰਹਮਲੀਨ ਸਵਾਮੀ ਬ੍ਰਹਮਾ ਨੰਦ ਗਊਆਂ ਵਾਲਿਆਂ ਦੀ 24ਵੀਂ ਬਰਸੀ 'ਤੇ ਵਿਸ਼ੇਸ਼ ਅਗਲੀ ਖ਼ਬਰ ਐਡਵੋਕੇਟ ਖੋਸਲਾ ਵਲੋਂ ਅਕਾਲੀ ਦਲ 'ਵਾਰਿਸ ਪੰਜਾਬ ਦੇ' ਲਈ ਜਨ ਸੰਪਰਕ ਮੁਹਿੰਮਾਂ ਦੀ ਸ਼ੁਰੂਆਤ
Ad Position 24