28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਸਤਿਗੁਰੂ ਬ੍ਰਹਮਲੀਨ ਸਵਾਮੀ ਬ੍ਰਹਮਾ ਨੰਦ ਗਊਆਂ ਵਾਲਿਆਂ ਦੀ 24ਵੀਂ ਬਰਸੀ 'ਤੇ ਵਿਸ਼ੇਸ਼

Ad Position 21
No active advertisement
ਅਜੀਤ ਡੈਸਕ 27-04-2026
ਟੱਪਰੀਆਂ ਖੁਰਦ/ਪੋਜੇਵਾਲ ਸਰਾਂ, 26 ਅਪ੍ਰੈਲ (ਅਮਨਦੀਪ ਕੌਰ ਬੂਥਗੜ੍ਹੀਆ, ਨਵਾਂਗਰਾਂਈ)- ਅਧਿਆਤਮਿਕ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾਇ ਵੱਲੋਂ ਪਾਇਆ ਯੋਗਦਾਨ ਰਹਿੰਦੀ ਦੂਨੀਆ ਤੱਕ ਸਮਾਜ ਕਲਿਆਣ ਅਤੇ ਅਧਿਆਤਮਿਕਤਾ ਦੇ ਰੂਪ ਵਿੱਚ ਜੱਗ ਚਾਨਣ ਕਰਦਾ ਰਹੇਗਾ | ਇਸ ਸੰਪਰਦਾਇ ਦਾ ਆਗਾਜ਼ ਸੰਪਰਦਾਇ ਦੇ ਮੋਢੀ ਅਤੇ ਲੋਕ ਕਲਿਆਣਕਾਰੀ ਬਾਣੀ ਦੇ ਰਚਨਕਾਰ ਅਚਾਰੀਆ ਗਰੀਬਦਾਸ ਨੇ ਕੀਤਾ | ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾਇ ਦੇ ਪਹਿਲੇ ਮੁੱਖੀ ਸਤਿਗੁਰੂ ਬ੍ਰਹਮ ਸਾਗਰ ਭੂਰੀਵਾਲੇ ਅਤੇ ਉਨ੍ਹਾਂ ਤੋਂ ਬਾਅਦ ਬ੍ਰਹਮ ਸਰੂਪ ਸਤਿਗੁਰੂ ਲਾਲ ਦਾਸ ਰਕਬਾ ਸਾਹਿਬ ਭੂਰੀਵਾਲੇ ਇਸ ਸੰਪਰਦਾਇ ਦੇ ਦੂਸਰੇ ਗੱਦੀਨਸ਼ੀਨ ਬਣੇ ਜਿਨ੍ਹਾਂ ਨੇ ਅਪਣੇ ਪਰਮ ਸ਼ਿਸ਼ ਸਤਿਗੁਰੂ ਸ੍ਰੀ ਬ੍ਰਹਮਾ ਨੰਦ ਗਊਆਂ ਵਾਲਿਆਂ ਨੂੰ ਇਸ ਸੰਪਰਦਾਇ ਦਾ ਤੀਸਰਾ ਮੁਖੀ ਬਣਾਇਆ | ਸਤਿਗੁਰੂ ਬ੍ਰਹਮਾ ਨੰਦ ਭੂਰੀਵਾਲਿਆਂ ਦਾ ਜਨਮ ਪੁਰਾਤਨ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਚੂਹੜ੍ਹਪੁਰ ਬ੍ਰਹਮਪੁਰੀ ਵਿਖੇ ਮਾਤਾ ਰਾਮ ਦੇਈ ਪਿਤਾ ਧਨੀ ਰਾਮ ਕਟਾਰੀਆ ਦੇ ਗ੍ਰਹਿ ਵਿਖੇ ਮੱਸਿਆ ਵਾਲੇ ਦਿਨ 1912 ਨੂੰ ਹੋਇਆ | ਸਤਿਗੁਰੂ ਬ੍ਰਹਮਾ ਨੰਦ ਜੀ ਭੂਰੀਵਾਲਿਆਂ ਦਾ ਬਚਪਨ ਤੋਂ ਹੀ ਸੁਭਾਅ ਸਮਾਜ ਸੇਵੀ ਕ੍ਰਾਂਤੀਕਾਰੀ ਕਹਿਣੀ ਤੇ ਕਰਨੀ ਦੇ ਧਾਰਨੀ ਵਾਲੇ ਯੋਗ ਪੁਰਸ਼ ਸਤਿਗੁਰੂ ਸ੍ਰੀ ਬ੍ਰਹਮਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਨੇ ਸਮਾਜ ਨੂੰ ਆਰਥਿਕ ਪੱਖੋਂ ਖੁਸ਼ਹਾਲ ਕਰਨ ਦੇ ਲਈ ਉੱਤਰਪ੍ਰਦੇਸ਼ ਪ੍ਰਾਂਤ ਦੇ ਇਲਾਕੇ ਨੈਨੀਤਾਲ ਵਿਖੇ ਸੈਂਕੜਾ ਏਕੜ ਜੰਗਲੀ ਬੇਆਬਾਦ ਜ਼ਮੀਨ ਨੂੰ ਆਬਾਦ ਕਰਕੇ ਉੱਥੇ ਇੱਕ ਹਜ਼ਾਰ ਪਰਿਵਾਰ ਦਾ ਵਸੀਲਾ ਕਾਇਮ ਕੀਤਾ | ਆਪ ਦੇ ਫਾਰਮ ਵਿਖੇ ਸਤਿਗੁਰੂ ਲਾਲ ਦਾਸ ਜੀ ਭੂਰੀਵਾਲੇ ਅਕਸਰ ਆਇਆ ਕਰਦੇ ਸਨ ਜਿਨ੍ਹਾਂ ਦੇ ਉਪਦੇਸ਼ ਤੋਂ ਪ੍ਰਭਾਵਿਤ ਹੋ ਕਿ ਆਪ ਨੇ 1962 ਵਿੱਚ ਆਪਣੀ ਕਰੋੜਾਂ ਦੀ ਸੰਪਤੀ ਤਿਆਗ ਕੇ ਸੰਤ ਬਣ ਗਏ ਬਾਅਦ ਵਿੱਚ ਆਪ ਜੀ ਨੂੰ ਭੂਰੀਵਾਲੇ ਸੰਪਰਦਾਇ ਦਾ ਤੀਸਰਾ ਮੁਖੀ ਬਣਾਇਆ ਗਿਆ | ਆਪ ਨੇ ਕੰਢੀ ਬੀਤ ਦੂਣੀ ਦੇ ਖੇਤਰ ਦੇ ਵਿੱਚ ਸਿੱਖਿਆ ਦੀ ਜੋਤ ਜਗਾਉਂਦਿਆਂ ਇਲਾਕੇ ਦੇ ਵਿੱਚ ਕਾਲਜ ਤੇ ਹਸਪਤਾਲਾਂ ਦਾ ਨਿਰਮਾਣ ਕਰਵਾਇਆ ਤੇ ਬਾਅਦ ਵਿੱਚ ਲੜਕੀਆਂ ਦੇ ਲਈ ਕਾਲਜ, ਡਿਗਰੀ ਕਾਲਜ, ਹਸਪਤਾਲ, ਸਕੂਲ, ਗਊਸ਼ਲਾਵਾਂ ਦਾ ਨਿਰਮਾਣ ਕਰਵਾਇਆ | ਆਪ ਨੇ ਗਊਆਂ ਉੱਤੇ ਹੋ ਰਹੇ ਅੱਤਿਆਚਾਰਾਂ ਖਿਲਾਫ ਸੰਘਰਸ਼ ਕਰਦਿਆਂ ਤਿਹਾੜ ਜੇਲ੍ਹ ਵੀ ਕੱਟੀ | ਆਪ ਨੇ 1 ਮਈ 2002 ਨੂੰ ਆਪਣੇ ਪੰਜ ਭੂਤਕ ਸਰੀਰ ਦਾ ਤਿਆਗ ਕਰ ਦਿੱਤਾ | ਉਨ੍ਹਾਂ ਦੀ 24ਵੀਂ ਬਰਸੀ ਦੇ ਸਬੰਧੀ ਸ੍ਰੀ ਬ੍ਰਹਮ ਸਰੂਪ ਧਾਮ ਪੋਜੇਵਾਲ ਵਿਖੇ ਸੰਪਰਦਾਇ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਭੂਰੀਵਾਲਿਆ ਦੀ ਸਰਪ੍ਰਸਤੀ ਹੇਠ ਕਰਵਾਏ ਜਾਂਦੇ ਸਲਾਨਾ ਸੰਤ ਸਮਾਗਮਾਂ ਦੇ ਤਹਿਤ ਇਸ ਵਾਰ ਵੀ ਤਿੰਨ ਦਿਨਾ ਸੰਤ ਸਮਾਗਮ ਮਿਤੀ 29 ਅਪ੍ਰੈਲ ਤੋਂ ਮੌਜੂਦਾ ਗੱਦੀ ਨਸ਼ੀਨ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰਿਵਾਲਿਆਂ ਦੀ ਸਰਪ੍ਰਸਤੀ ਹੇਠ ਆਰੰਭ ਹੋਵੇਗਾ | ਸਵੇਰੇ ਜਗਤ ਗੁਰੂ ਬਾਬਾ ਗਰੀਬਦਾਸ ਦੀ ਅੰਮਿ੍ਤਮਈ ਬਾਣੀ ਦੇ ਪਾਠ ਦਾ ਪ੍ਰਕਾਸ਼ ਦੀ ਆਰੰਭਤਾ ਗਰੀਬਦਾਸੀ ਸਰਬਉੱਚ ਪੀਠ ਦੇ ਮੁੱਖ ਪੀਠਾਦੀਸ਼ਵਰ ਮਹੰਤ ਦਿਯਾ ਸਾਗਰ ਜੀ ਛੂਡਾਣੀ ਧਾਮ ਵਾਲਿਆਂ ਵਲੋਂ ਸਵੇਰੇ 10 ਵਜੇ ਆਰੰਭਤਾ ਕੀਤੀ ਜਾਵੇਗੀ | 30 ਅਪ੍ਰੈਲ ਨੂੰ ਆਸ਼ਰਮ ਵਿਖੇ ਸਤਿਗੁਰੂ ਬ੍ਰਹਮਾ ਨੰਦ ਭੂਰੀਵਾਲਿਆਂ ਦੀ ਯਾਦ ਵਿੱਚ ਖੂਨਦਾਨ ਕੈਂਪ, ਮੈਗਾਂ ਮੈਡੀਕਲ ਕੈਂਪ, ਆਯੂਰਵੈਦਿਕ ਕੈਂਪ, ਹੋਮਿਓਪੈਥਿਕ ਮੁਫ਼ਤ ਮੈਗਾ ਕੈਂਪ ਵੀ ਲਗਾਏ ਜਾਣਗੇ | ਸਮਾਗਮ ਦੇ ਅੰਤਿਮ ਦਿਨ ਮਿਤੀ 1 ਮਈ ਨੂੰ ਬਾਣੀ ਦੇ ਸੰਪੂਰਨ ਪਾਠ ਦੇ ਭੋਗ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਭੂਰੀਵਾਲਿਆ ਵੱਲੋਂ ਪਾਏ ਜਾਣਗੇ | ਇਸ ਮੌਕੇ 'ਤੇ ਰੋਜ਼ਾਨਾ ਦੀ ਤਰ੍ਹਾਂ ਭੂਰੀਵਾਲੇ ਸੰਪਰਦਾਇ ਦੇ ਵੱਲੋਂ ਪੀ. ਜੀ.ਆਈ ਦੇ ਮਰੀਜ਼ਾਂ ਨੂੰ ਲੰਗਰ ਵੀ ਭੇਜਿਆ ਜਾਵੇਗਾ | ਰਾਤ ਦੇ ਸਮੇਂ ਸੰਧਿਆ ਆਰਤੀ ਉਪਰੰਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਸੰਤ ਮਹਾਂਪੁਰਸ਼ ਸੰਗਤਾਂ ਨੂੰ ਆਪਣੇ
Ad Position 22
No active advertisement
ਪਿਛਲੀ ਖ਼ਬਰ ਆਦਿਧਰਮ ਮੰਡਲ ਦਾ 100 ਸਾਲਾ ਸਥਾਪਨਾ ਦਿਵਸ 11-12 ਜੂਨ ਨੂੰ ਮਨਾਇਆ ਜਾਵੇਗਾ- ਸੰਤ ਸੁਰਿੰਦਰ ਦਾਸ ਅਗਲੀ ਖ਼ਬਰ ਸਕੂਲ ਬੱਸ ਦੀ ਟੱਕਰ ਨਾਲ ਇਕ ਜਖ਼ਮੀ
Ad Position 24