28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਬੀ.ਐਮ.ਪੀ ਸਕੂਲ ਬੰਗਾ ਦੇ ਵਿਦਿਆਰਥੀਆਂ ਨੇ ਲਿਖੀਆਂ ਬਾ-ਕਮਾਲ ਰਚਨਾਵਾਂ

Ad Position 21
No active advertisement
ਅਜੀਤ ਡੈਸਕ 27-04-2026
ਬੰਗਾ, 26 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਭਗਵਾਨ ਮਹਾਂਵੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਨਵਜੋਤ ਸਾਹਿਤ ਸੰਸਥਾ ਔੜ ਵਲੋਂ ਮਾਸਿਕ 'ਅਦਬੀ ਮਹਿਕ' ਦੇ ਸਹਿਯੋਗ ਨਾਲ ਲਿਖਤੀ ਪ੍ਰਤੀਯੋਗਤਾ ਕਰਵਾਈ ਗਈ | ਸਕੂਲ 'ਚ ਸਥਾਪਿਤ 'ਰੀਡਰ ਕਲੱਬ' ਨਾਲ ਜੁੜੇ ਬੱਚਿਆਂ ਵਲੋਂ ਇਸ ਮੌਕੇ ਲਿਖੀਆਂ ਬਕਮਾਲ ਲਿਖਤਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ | ਪ੍ਰਤੀਯੋਗਤਾ ਵਿੱਚ ਬਾਰ੍ਹਵੀਂ ਦੀ ਰੀਤੂ ਸ਼ਰਮਾ ਅੱਵਲ ਰਹੀ ਜਦੋਂ ਕਿ ਗਿਆਰ੍ਹਵੀਂ ਦੀ ਨਿਸ਼ਠਾ ਤੇ ਦਸਵੀਂ ਦੀ ਮਨਜੋਤ ਕੌਰ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ | ਉਹਨਾਂ ਨੂੰ ਪ੍ਰਮਾਣ ਪੱਤਰ ਪ੍ਰਦਾਨ ਕੀਤੇ ਗਏ, ਹਾਰ ਪਹਿਨਾਏ ਗਏ ਅਤੇ ਸਾਹਿਤਕ ਪੁਸਤਕਾਂ ਪ੍ਰਦਾਨ ਕੀਤੀਆਂ ਗਈਆਂ | ਇਸ ਦੇ ਨਾਲ ਨਮਨ ਮਿੱਤਲ, ਲਵਿਕਾ, ਧਰੁਵ ਵਿਰਦੀ, ਕਨਿਕਾ, ਨਿਮਰਤ ਕੌਰ, ਸਿਮਰਪ੍ਰੀਤ ਕੌਰ, ਈਸ਼ਕਾ ਕੌਰ, ਜੈਸਿਕਾ, ਅਵਨੀਤ ਕੌਰ ਪ੍ਰਤੀਯੋਗੀਆਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਨਮਾਨ ਦੀਆਂ ਰਸਮਾਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕਰਨ ਹਸਪਤਾਲ ਬੰਗਾ ਦੇ ਸੰਸਥਾਪਕ ਡਾ. ਬਖ਼ਸ਼ੀਸ਼ ਸਿੰਘ ਵਲੋਂ ਨਿਭਾਈਆਂ ਗਈਆਂ | ਇਸ ਮੌਕੇ ਸਕੂਲ ਦੇ ਡਾਇਰੈਕਟਰ ਵਰੁਨ ਜੈਨ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ | ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਪ੍ਰਤੀਯੋਗੀਆਂ ਨੇ ਆਪਣੀਆਂ ਰਚਨਾਵਾਂ ਦੀ ਮੰਚ ਤੋਂ ਵੀ ਸਾਂਝ ਪਾਈ | ਇਸ ਮੌਕੇ ਨਵਜੋਤ ਸਾਹਿਤ ਸੰਸਥਾ ਔੜ ਦੇ ਪ੍ਰਧਾਨ ਦਵਿੰਦਰ ਸਕੋਹਪੁਰੀ, ਮਾਸਿਕ ਅਦਬੀ ਮਹਿਕ ਦੇ ਸੰਪਾਦਕ ਸਤਪਾਲ ਸਾਹਲੋਂ ਅਤੇ ਪ੍ਰਤੀਯੋਗਤਾ ਦੇ ਪ੍ਰਬੰਧਕ ਸੁਰਜੀਤ ਮਜਾਰੀ ਨੇ ਵੀ ਵਿਚਾਰਾਂ ਦਾ ਪ੍ਰਗਟਾਵਾ ਕੀਤਾ | ਉਹਨਾਂ ਦੱਸਿਆ ਕਿ ਇਹ ਪ੍ਰਤੀਯੋਗਤਾ ਜਿੱਥੇ ਵਿਦਿਆਰਥੀਆਂ 'ਚ ਸਾਹਿਤਕ ਰੁਚੀ ਨੂੰ ਲੱਭਣ ਤੇ ਉਸ ਨੂੰ ਉਤਸ਼ਾਹਿਤ ਕਰਨ ਲਈ ਗਹਿਰੀ ਭੂਮਿਕਾ ਨਿਭਾਉਂਦੀ ਹੈ, ਉੱਥੇ ਉਹਨਾਂ ਦੀ ਸ਼ਖ਼ਸੀਅਤ ਨਿਰਮਾਣ 'ਚ ਵੀ ਯੋਗਦਾਨ ਪਾਉਂਦੀ ਹੈ | ਇਸ ਮੌਕੇ ਮੈਡਮ ਸੁਖਬਰਛਾ ਸੈਣੀ, ਅੰਜੂ ਮਨਜਿੰਦਰ ਤੇ ਪ੍ਰਭਜੋਤ ਸਿੰਘ ਦਾ ਵੀ ਨਿੱਘਾ ਸਹਿਯੋਗ ਰਿਹਾ |
Ad Position 22
No active advertisement
ਪਿਛਲੀ ਖ਼ਬਰ ਪਰਲ ਨਿਵੇਸ਼ਕਾਂ ਲਈ ਖੋਲ੍ਹੇ ਜਾ ਰਹੇ ਪੋਰਟਲ ਸੰਬੰਧੀ ਇਨਸਾਫ਼ ਦੀ ਆਵਾਜ਼ ਦੀ ਮੀਟਿੰਗ ਅੱਜ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਵਿਖੇ ਵਿਸ਼ਵ ਮਲੇਰੀਆ ਰੋਕੂ ਦਿਵਸ ਮਨਾਇਆ
Ad Position 24