15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਬਲਾਚੌਰ ਬਾਈਪਾਸ ਕੰਗਣਾ ਪੁਲ ਵਿਖੇ ਐਕਟਿਵਾ ਚਾਲਕ ਨੂੰ ਅਣਪਛਾਤੀ ਕਾਲੀ ਸਕਾਰਪੀਓ ਨੇ ਮਾਰੀ ਫੇਟ

Ad Position 21
No active advertisement
ਅਜੀਤ ਡੈਸਕ 10-05-2026
ਬਲਾਚੌਰ, 9 ਮਈ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਬਾਈਪਾਸ ਕੰਗਣਾ ਪੁੱਲ ਵਿਖੇ ਇਕ ਐਕਟਿਵਾ ਚਾਲਕ ਨੂੰ ਅਣਪਛਾਤੇ ਵਾਹਨ ਵਲੋਂ ਫੇਟ ਮਾਰਨ ਦੀ ਖਬਰ ਹੈ | ਘਟਨਾ ਸੰਬੰਧੀ ਐਸ. ਐਸ. ਐਫ ਦੇ ਇੰਚਾਰਜ ਚੌਧਰੀ ਪ੍ਰਵੀਨ ਕੁਮਾਰ ਰਾਜੂ ਮਾਜਰਾ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਇਕ ਐਕਟਿਵਾ ਜਿਸ ਨੂੰ ਸੁਭਾਸ਼ ਚੰਦਰ ਪੁੱਤਰ ਜੁਗਨੂ ਰਾਮ ਵਾਸੀ ਵਾਰਡ ਨੰਬਰ ਅੱਠ ਬਲਾਚੌਰ ਚਲਾ ਰਿਹਾ ਸੀ ਜਦੋਂ ਉਹ ਕੰਗਣਾ ਪੁਲ ਬਾਈਪਾਸ ਦੇ ਨਜ਼ਦੀਕ ਆਇਆ ਤਾਂ ਇਕ ਅਣਪਛਾਤੀ ਕਾਲੇ ਰੰਗ ਦੀ ਸਕਾਰਪੀਓ ਗੱਡੀ ਨੰਬਰ ਪੀ. ਬੀ 46 ਏ. ਐਨ 4006 ਨੇ ਉਸ ਨੂੰ ਫੇਟ ਮਾਰ ਦਿੱਤੀ ਅਤੇ ਮੌਕੇ ਤੋਂ ਗੱਡੀ ਚਾਲਕ ਗੱਡੀ ਸਮੇਤ ਫਰਾਰ ਹੋ ਗਿਆ | ਜਿਸ ਦੇ ਫਲਸਰੂਪ ਸੁਭਾਸ਼ ਚੰਦਰ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਐਕਟਿਵਾ ਦਾ ਵੀ ਨੁਕਸਾਨ ਹੋਇਆ | ਸਥਾਨਕ ਲੋਕਾਂ ਨੇ ਜ਼ਖ਼ਮੀ ਸੁਭਾਸ਼ ਚੰਦਰ ਨੂੰ ਗੜ੍ਹੀ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਜਿਥੇ ਗੰਭੀਰ ਜ਼ਖ਼ਮੀ ਐਕਟਿਵਾ ਚਾਲਕ ਨੂੰ ਡਾਕਟਰਾਂ ਵਲੋਂ ਮਿ੍ਤਕ ਘੋਸ਼ਿਤ ਕਰ ਦਿੱਤਾ ਗਿਆ | ਮੌਕੇ 'ਤੇ ਐਸ. ਐਸ. ਐਫ. ਟੀਮ ਨੇ ਸਕੂਟਰੀ ਥਾਣਾ ਸਿਟੀ ਬਲਾਚੌਰ ਦੇ ਆਈ. ਓ., ਏ. ਐਸ. ਆਈ. ਭੂਸ਼ਣ ਕੁਮਾਰ ਦੇ ਹਵਾਲੇ ਕਰ ਦਿੱਤੀ ਅਤੇ ਰੋਡ ਕਲੀਅਰ ਕਰਵਾ ਕਿ ਆਵਾਜਾਈ ਨੂੰ ਨਿਰਵਿਘਨ ਬਣਾਇਆ | ਬਲਾਚੌਰ ਪੁਲਿਸ ਨੇ ਐਕਟਿਵਾ ਆਪਣੇ ਕਬਜ਼ੇ ਵਿਚ ਲੈ ਕੇ ਹਾਦਸੇ ਨਾਲ ਸੰਬੰਧਤ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਮਾਮਲਿਆਂ 'ਚ ਕਥਿਤ ਦੋਸ਼ੀ ਕਾਬੂ, 8 ਗ੍ਰਾਮ ਹੈਰੋਇਨ ਬਰਾਮਦ ਅਗਲੀ ਖ਼ਬਰ ਪਰਾਲੀ ਨਾ ਸਾੜਨ ਵਾਲੇ ਐੱਸ. ਬੀ. ਐੱਸ. ਨਗਰ ਦੇ ਅਗਾਂਹਵਧੂ ਕਿਸਾਨਾਂ ਦਾ ਵਿਸ਼ੇਸ਼ ਸਨਮਾਨ
Ad Position 24