ਬੰਗਾ, 13 ਮਈ (ਕਰਮ ਲਧਾਣਾ) -ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਹਸਨਪੁਰ ਲੁਧਿਆਣਾ ਵਿਖੇ ਦਿਵਿਆਂਗ ਬੱਚਿਆਂ ਅਤੇ ਸੰਗੀਤ ਅਧਿਆਪਕਾਂ ਦੇ ਨਵੇਂ ਦਿਸਹਦੇ ਸੰਗੀਤ ਮੁਕਾਬਲੇ ਕਰਵਾਏ ਗਏ | ਸੰਗੀਤ ਅਧਿਆਪਕ ਸੁਨੀਲ ਔਜਲਾ ਦੀ ਅਗਵਾਈ 'ਚ ਕੁਮਾਰੀ ਯੋਗਤਾ ਜੋ ਕਿ ਸ਼ਰੂਤੀ ਸੰਗੀਤ ਅਕੈਡਮੀ ਰਾਮਾ ਮੰਡੀ ਜਲੰਧਰ ਦੀ ਵਿਦਿਆਰਥਣ ਹੈ ਨੇ ਭਾਗ ਲਿਆ | ਉਸ ਨੇ ਇਸ ਮੌਕੇ ਲੋਕ-ਗੀਤ ਗਾਉਣ ਦੇ ਸੂਬਾ ਪੱਧਰੀ ਮੁਕਾਬਲਿਆਂ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ | ਉਸ ਨੇ ਆਪਣੇ ਮਾਤਾ-ਪਿਤਾ ਸੰਗੀਤ ਅਧਿਆਪਕ, ਸ਼ਰੂਤੀ ਸੰਗੀਤ ਅਕੈਡਮੀ ਅਤੇ ਆਪਣੇ ਜ਼ਿਲ੍ਹੇ ਜਲੰਧਰ ਦਾ ਨਾਮ ਰੌਸ਼ਨ ਕੀਤਾ |