06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਦੇ ਐਲਾਨੇ ਨਤੀਜੇ 'ਚ ਲੜਕੀਆਂ ਨੇ ਮਾਰੀਆਂ ਮੱਲਾਂ

Ad Position 21
No active advertisement
ਅਜੀਤ ਡੈਸਕ 14-05-2026

ਜ਼ਿਲ੍ਹੇ 'ਚੋਂ ਹਰਸਿਮਰਨ ਕੌਰ ਪਹਿਲੇ, ਪ੍ਰੀਤੀ ਦੂਜੇ ਅਤੇ ਪਨੀਤ ਕੌਰ ਤੀਜੇ ਸਥਾਨ 'ਤੇ ਰਹੀ
ਨਵਾਂਸ਼ਹਿਰ, 13 ਮਈ (ਜਸਬੀਰ ਸਿੰਘ ਨੂਰਪੁਰ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ 'ਚ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਨੇ 95.62 ਫੀਸਦੀ ਨਾਲ ਪੰਜਾਬ ਭਰ 'ਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਸਰਕਾਰੀ ਸਕੂਲਾਂ ਦੇ ਕੁੱਲ 5,294 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 5,062 ਪਾਸ ਹੋਏ | ਰਾਜ ਪੱਧਰ 'ਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਕੁੱਲ ਪੰਜ ਵਿਦਿਆਰਥੀਆਂ ਨੇ ਮੈਰਿਟ ਸੂਚੀ 'ਚ ਸਥਾਨ ਪ੍ਰਾਪਤ ਕੀਤਾ, ਜਿਨ੍ਹਾਂ ਵਿੱਚੋਂ ਸਾਰੀਆਂ ਵਿਦਿਆਰਥਣਾਂ ਹਨ | ਜ਼ਿਲ੍ਹੇ 'ਚ ਪਹਿਲਾ ਸਥਾਨ ਸਕੂਲ ਆਫ਼ ਐਮੀਨੈਂਸ ਮਹਿੰਦੀਪੁਰ ਦੀ ਵਿਦਿਆਰਥਣ ਹਰਸਿਮਰਨ ਕੌਰ ਪਿਤਾ ਰਾਮਜੀਤ ਨੇ ਪ੍ਰਾਪਤ ਕੀਤਾ | ਉਸਨੇ 500 ਵਿੱਚੋਂ 491 ਅੰਕ 98.20 ਫੀਸਦੀ ਪ੍ਰਾਪਤ ਕਰਕੇ ਰਾਜ ਵਿੱਚ 30ਵਾਂ ਸਥਾਨ ਪ੍ਰਾਪਤ ਕੀਤਾ | ਜ਼ਿਲ੍ਹੇ 'ਚ ਦੂਜਾ ਸਥਾਨ ਸਕੂਲ ਆਫ਼ ਐਮੀਨੈਂਸ ਬੰਗਾ ਦੀ ਪ੍ਰੀਤੀ ਪਿਤਾ ਤਾਰਾ ਚੰਦ ਨੂੰ ਮਿਲਿਆ, ਜਿਸਨੇ 487 ਅੰਕ 97.40 ਫੀਸਦੀ ਪ੍ਰਾਪਤ ਕਰਕੇ ਰਾਜ ਵਿੱਚ 110ਵਾਂ ਸਥਾਨ ਪ੍ਰਾਪਤ ਕੀਤਾ | ਤੀਜਾ ਸਥਾਨ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੀ ਪਨੀਤ ਕੌਰ ਪਿਤਾ ਗੁਰਮੀਤ ਸਿੰਘ ਨੇ ਪ੍ਰਾਪਤ ਕੀਤਾ, ਜਿਸਨੇ 485 ਅੰਕਾਂ 97 ਫੀਸਦੀ ਨਾਲ ਸਟੇਟ ਮੈਰਿਟ ਸੂਚੀ 'ਚ 201ਵਾਂ ਰੈਂਕ ਪ੍ਰਾਪਤ ਕੀਤਾ | ਚੌਥਾ ਅਤੇ ਪੰਜਵਾਂ ਸਥਾਨ ਕ੍ਰਮਵਾਰ ਮਨਵੀਰ ਕੌਰ ਸਕੂਲ ਆਫ਼ ਐਮੀਨੈਂਸ ਨਵਾਂਸ਼ਹਿਰ 484 ਅੰਕ, ਸਟੇਟ ਮੈਰਿਟ ਰੈਂਕ 232 ਅਤੇ ਸਾਇਨਾ ਸਰਸਵਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ 484 ਅੰਕ, ਸਟੇਟ ਮੈਰਿਟ ਰੈਂਕ 251 ਨੇ ਪ੍ਰਾਪਤ ਕੀਤਾ | ਛੇਵਾਂ ਸਥਾਨ ਸਕੂਲ ਆਫ਼ ਐਮੀਨੈਂਸ ਨਵਾਂਸ਼ਹਿਰ ਦੇ ਨਮਨ ਸਿੰਘ ਅਹੀਰ 483 ਅੰਕ ਨੇ ਪ੍ਰਾਪਤ ਕੀਤਾ, ਜੋ ਕਿ ਜ਼ਿਲ੍ਹੇ ਦਾ ਇੱਕੋ-ਇੱਕ ਵਿਦਿਆਰਥੀ ਹੈ, ਜਿਸਨੇ ਚੋਟੀ ਦੇ 10 ਵਿੱਚ ਸਥਾਨ ਪ੍ਰਾਪਤ ਕੀਤਾ ਹੈ |
ਹਰਸਿਮਰਨ ਕੌਰ ਬਲਾਚੌਰ ਨੇ ਜ਼ਿਲੇ ਦਾ ਮਾਣ ਵਧਾਇਆ
ਬਲਾਚੌਰ, (ਨਰੇਸ਼ ਧੌਲ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰਵੀਂ ਦੇ ਨਤੀਜੇ ਦੌਰਾਨ ਸਕੂਲ ਆਫ ਐਮੀਨਸ ਮਹਿੰਦੀਪੁਰ ਬਲਾਚੌਰ ਦੀ ਵਿਦਿਆਰਥਣ ਹਰਸਿਮਰਨ ਕੌਰ ਪੁੱਤਰੀ ਰਾਮ ਜੀਤ ਤੇ ਸਤਵਿੰਦਰ ਕੌਰ ਪਿੰਡ ਲੋਹਟ ਨੇ 98.20 ਫੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ | ਅਧਿਆਪਕ ਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਹਰਸਿਮਰਨ ਕੌਰ ਨੇ 500 ਵਿੱਚੋਂ 491ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚ ਦਸਵਾਂ ਸਥਾਨ ਅਤੇ ਜ਼ਿਲ੍ਹੇ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਹਰਸਿਮਰਨ ਕੌਰ ਦੀ ਇਸ ਵੱਡੀ ਉਪਲੱਬਧੀ ਨਾਲ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਣ ਕੀਤਾ |
ਪ੍ਰੀਤੀ ਪੰਜਾਬ ਦੀ ਮੈਰਿਟ ਸੂਚੀ 'ਚ 110ਵੇਂ ਸਥਾਨ 'ਤੇ ਰਹੀ
ਬੰਗਾ, (ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਮਾਰਚ 2026 'ਚ ਕਰਵਾਈ ਗਈ ਬਾਰਵੀਂ ਜਮਾਤ ਦੀ ਬੋਰਡ ਪ੍ਰੀਖਿਆ 'ਚ ਸਕੂਲ ਆਫ ਐਮੀਨੈਂਸ ਬੰਗਾ ਦੀ ਆਰਟਸ ਸਟਰੀਮ ਦੀ ਵਿਦਿਆਰਥਣ ਪ੍ਰੀਤੀ ਨੇ 500 ਵਿੱਚੋਂ 487 ਨਾਲ 97.40 ਫੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਦੀ ਮੈਰਿਟ ਸੂਚੀ ਵਿੱਚ 110ਵਾਂ ਸਥਾਨ ਅਤੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ 'ਚੋ ਦੂਜਾ ਸਥਾਨ ਹਾਸਲ ਕਰਕੇ ਮਾਪਿਆਂ, ਅਧਿਆਪਕਾਂ 'ਤੇ ਸਕੂਲ ਦਾ ਨਾਮ ਰੋਸ਼ਨ ਕੀਤਾ | ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਅਨੀਤਾ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਬੀਰ ਸਿੰਘ ਵੱਲੋਂ ਸਕੂਲ ਆਫ ਐਮੀਨੈਂਸ ਬੰਗਾ ਦੇ ਸਮੁੱਚੇ ਸਟਾਫ਼ ਨੂੰ ਉਹਨਾਂ ਵੱਲੋਂ ਕਰਵਾਈ ਸਖ਼ਤ ਮਿਹਨਤ ਲਈ ਮੁਬਾਰਕਬਾਦ ਦਿੱਤੀ ਗਈ | ਉਨ੍ਹਾਂ ਵਿਦਿਆਰਥਣ ਪ੍ਰੀਤੀ ਅਤੇ ਉਹਨਾਂ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ | ਮੈਡਮ ਅਨੀਤਾ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਬੀਰ ਸਿੰਘ ਨੇ ਕਿਹਾ ਗਿਆ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ਕਿਸੇ ਪਾਸਿਓਾ ਵੀ ਘੱਟ ਨਹੀਂ ਹਨ | ਇਹ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਿੱਖਿਆ ਕ੍ਰਾਂਤੀ 'ਤੇ ਮੋਹਰ ਲੱਗ ਰਹੀ ਹੈ |
ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੜੋਆ
ਸੜੋਆ, (ਹਰਮੇਲ ਸਹੂੰਗੜਾ)-ਸਿੱਖਿਆ ਦੇ ਖੇਤਰ ਵਿੱਚ ਨਿੱਤ ਨਵੀਆਂ ਬੁਲੰਦੀਆਂ ਨੂੰ ਛੂਹਣ ਵਾਲੀ ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੜੋਆ ਦੇ ਹੋਣਹਾਰ ਵਿਦਿਆਰਥੀਆਂ ਨੇ ਪੰਜਾਬ ਬੋਰਡ ਦੇ ਆਏ ਨਤੀਜਿਆਂ ਵਿੱਚ ਇੱਕ ਵਾਰ ਫਿਰ ਤੋਂ ਇਤਿਹਾਸਕ ਜਿੱਤ ਦਰਜ ਕਰਦਿਆਂ ਸਕੂਲ ਤੇ ਮਾਪਿਆਂ ਦਾ ਅਤੇ ਪੂਰੇ ਖੇਤਰ ਦਾ ਨਾਂਅ ਸੁਨਹਿਰੀ ਅੱਖਰਾਂ ਵਿੱਚ ਲਿਖ ਦਿੱਤਾ ਹੈ | ਇਸ ਸ਼ਾਨਦਾਰ ਪ੍ਰਾਪਤੀ ਦਾ ਵੇਰਵਾ ਸਾਂਝਾ ਕਰਦਿਆਂ ਸਕੂਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਾਇੰਸ ਗਰੁੱਪ ਦੀ ਵਿਦਿਆਰਥਣ ਹਰਲੀਨ ਕੌਰ ਨੇ 475/500 ਵਿਚੋਂ 95 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਕਾਮਰਸ ਗਰੁੱਪ ਦੀ ਵਿਦਿਆਰਥਣ ਸਿਮਰਨ ਕੌਰ ਨੇ 461/500 ਵਿਚੋਂ 92.2 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਆਰਟਸ ਗਰੁੱਪ ਦੀ ਵਿਦਿਆਰਥਣ ਸ਼ਾਇਨਾ ਕਲੇਰ ਨੇ 460/500 ਵਿਚੋਂ 92 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਹੋਰ ਵੀ ਅਨੇਕਾਂ ਬੱਚਿਆਂ ਨੇ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਤੇ ਸਕੂਲ ਦੇ ਐੱਮ.ਡੀ ਸੰਜੇ ਮਲਹੋਤਰਾ ਨੇ ਬੱਚਿਆਂ ਦੇ ਚੰਗੇ ਭਵਿੱਖ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ ਤੇ ਬੱਚਿਆਂ ਨੂੰ ਹੋਰ ਚੰਗੀ ਮਿਹਨਤ ਕਰਕੇ ਕੁਝ ਬਣਨ ਲਈ ਪ੍ਰੇਰਿਤ ਕੀਤਾ | ਇਸ ਦੇ ਨਾਲ ਹੀ ਸਕੂਲ ਦੇ ਪਿ੍ੰਸੀਪਲ ਗੀਤਿਕਾ ਚੰਦੇਲ ਨੇ ਬੱਚਿਆਂ ਨੂੰ ਇਸ ਹੀ ਤਰ੍ਹਾਂ ਮਿਹਨਤ ਕਰਕੇ ਸਫਲਤਾ ਦੀਆਂ ਉੱਚ ਚੋਟੀਆਂ ਨੂੰ ਛੋਹਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਆਉਣ ਵਾਲੇ ਸਮੇਂ ਵਿੱਚ ਇਸ ਹੀ ਤਰ੍ਹਾਂ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨਾ ਹੈ |
ਭਗਵਾਨ ਮਹਾਵੀਰ ਪਬਲਿਕ ਸਕੂਲ ਬੰਗਾ
ਬੰਗਾ, 13 ਮਈ (ਧਰਮਵੀਰ ਪਾਲ)-ਭਗਵਾਨ ਮਹਾਵੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ 'ਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦਿਆਂ ਇਲਾਕੇ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਵਾਇਆ ਹੈ | ਸਕੂਲ ਦੇ ਸਾਇੰਸ ਅਤੇ ਕਮਰਸ ਗਰੁੱਪ ਦੇ ਨਤੀਜਿਆਂ ਨੇ ਪਿਛਲੇ ਸਾਰੇ ਰਿਕਾਰਡਾਂ ਨੂੰ ਮਾਤ ਪਾ ਦਿੱਤੀ | ਸਕੂਲ ਦੀ ਅਕਾਦਮਿਕ ਉੱਤਮਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 22 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵਧੇਰੇ ਅੰਕ ਹਾਸਲ ਕੀਤੇ | ਵਿਦਿਆਰਥੀਆਂ ਨੇ 85 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | 16 ਵਿਦਿਆਰਥੀਆਂ ਨੇ 80 ਫੀਸਦੀ ਤੋਂ ਉੱਪਰ ਅੰਕ ਹਾਸਲ ਕਰਕੇ ਸਕੂਲ ਦੀ ਸ਼ਾਨ ਵਧਾਈ | ਸਕੂਲ ਦੀ ਹੋਣਹਾਰ ਵਿਦਿਆਰਥਣ ਅਰਸ਼ਿਤਾ ਨੇ 97.2 ਫੀਸਦੀ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ | ਹੋਣਹਾਰ ਵਿਦਿਆਰਥੀਆਂ ਵਿੱਚ ਮੰਨੂ ਸ਼ਰਮਾ 95.2 ਫੀਸਦੀ, ਪ੍ਰਦੀਪ ਸਿੰਘ ਮਾਨ 94.8 ਫੀਸਦੀ, ਨੀਲਮ ਕੌਰ ਗਹੂੰਣੀਆ 94.6 ਫੀਸਦੀ, ਧਰੁਵ ਹਾਂਡਾ 94.6 ਫੀਸਦੀ, ਵਨਾਲਿਕਾ ਕੌਰ 93.4 ਫੀਸਦੀ, ਵਿਰਾਚੀ ਜੈਨ 94.2 ਫੀਸਦੀ, ਖੁਸ਼ੀ 94.2 ਫੀਸਦੀ, ਵੰਸ਼ਕਿਾ ਰਾਣੀ 94 ਫੀਸਦੀ, ਨਮਨ ਗੌਤਮ 93.4 ਫੀਸਦੀ, ਮਨਜੋਤ ਗੁਰੂ, ਸੁਨਿਧੀ ਅਤੇ ਸਾਹਿਲ ਕੁਮਾਰ 92.6 ਫੀਸਦੀ, ਰਿਤੇਸ਼ ਚੰਦਰ 91.8 ਫੀਸਦੀ, ਰਿਤੀਸ਼ 90.4 ਫੀਸਦੀ, ਮਨਵੀਰ ਬਣਵੈਤ 90 ਫੀਸਦੀ, ਤਰੁਣ 90.2 ਫੀਸਦੀ, ਵਿਸ਼ਾਲੀ ਠਾਕੁਰ 94 ਫੀਸਦੀ ਹਰਜੋਤ ਸਿੰਘ 92.4 ਫੀਸਦੀ, ਹਰਜਸ ਸਿੰਘ ਪਾਬਲਾ 91.8 ਫੀਸਦੀ, ਅਰਸ਼ਦੀਪ ਸਿੰਘ ਸ਼ੇਰਗਿੱਲ 90 ਫੀਸਦੀ ਦੇ ਨਾਮ ਸ਼ਾਮਲ ਹਨ | ਸਕੂਲ ਦੇ ਡਾਇਰੈਕਟਰ ਵਰੁਣ ਜੈਨ ਨੇ ਇਸ ਬੇਮਿਸਾਲ ਕਾਮਯਾਬੀ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਨਤੀਜਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਧਿਆਪਕਾਂ ਦੀ ਸਹੀ ਰਹਿਨੁਮਾਈ ਅਤੇ ਮਾਪਿਆਂ ਦੇ ਸਹਿਯੋਗ ਦਾ ਸਾਂਝਾ ਨਤੀਜਾ ਹੈ | ਸਕੂਲ ਪ੍ਰਬੰਧਕਾਂ ਵੱਲੋਂ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ ਗਈਆਂ |
ਸਰਦਾਰ ਸ਼ੰਕਰ ਸਿੰਘ ਭਾਟੀਆ ਮੈਮੋਰੀਅਲ ਸਕੂਲ ਨਾਨੋਵਾਲ
ਬਲਾਚੌਰ, (ਨਰੇਸ਼ ਧੌਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਦੇ ਨਤੀਜਿਆਂ ਦੌਰਾਨ ਇਲਾਕੇ ਦੇ ਨਾਮਵਾਰ ਸਕੂਲ ਸਰਦਾਰ ਸ਼ੰਕਰ ਸਿੰਘ ਭਾਟੀਆ ਮੈਮੋਰੀਅਲ ਪਬਲਿਕ ਹਾਈ ਸਕੂਲ ਨਾਨੋਵਾਲ ਦਾ ਨਤੀਜਾ ਪਹਿਲਾਂ ਦੀ ਤਰਾਂ ਇਸ ਵਾਰ ਵੀ ਸ਼ਾਨਦਾਰ ਰਿਹਾ | ਚੇਅਰਮੈਨ ਸਰਦਾਰ ਹਰਚਰਨ ਸਿੰਘ ਭਾਟੀਆ ਅਤੇ ਪਿ੍ੰਸੀਪਲ ਸਰਦਾਰ ਨਰਿੰਦਰਜੀਤ ਸਿੰਘ ਭਾਟੀਆ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸਕੂਲ ਦੇ ਸਾਰੇ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋਏ ਹਨ | ਜਿਨਾਂ ਵਿੱਚੋਂ ਸਾਕਸ਼ੀ ਬਜਾੜ ਨੇ 95 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਪ੍ਰੀਤ ਚੌਧਰੀ ਨੇ 93 ਫੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਰਵਨੀਤ ਨੇ 92.5 ਫੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਕੀਤੀ ਗਈ ਸਖਤ ਮਿਹਨਤ ਸਦਕਾ ਉਨ੍ਹਾਂ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਸਮੁੱਚੇ ਸਟਾਫ ਦੀ ਵੀ ਭਰਪੂਰ ਸ਼ਲਾਗਾ ਕੀਤੀ ਅਤੇ ਵਿਦਿਆਰਥੀਆਂ ਨੂੰ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ |

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆ ਵਲੋਂ ਮੰਗਾਂ ਨੂੰ ਲੈ ਕੇ ਹੜਤਾਲ ਜਾਰੀ -ਰੋਹਨ ਚੱਢਾ ਅਗਲੀ ਖ਼ਬਰ ਚੋਪੜਾ ਜਠੇਰਿਆਂ ਦਾ ਮੇਲਾ 17 ਨੂੰ
Ad Position 24