06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸਫ਼ਾਈ ਕਰਮਚਾਰੀਆ ਵਲੋਂ ਮੰਗਾਂ ਨੂੰ ਲੈ ਕੇ ਹੜਤਾਲ ਜਾਰੀ -ਰੋਹਨ ਚੱਢਾ

Ad Position 21
No active advertisement
ਅਜੀਤ ਡੈਸਕ 14-05-2026
ਰਾਹੋਂ, 13 ਮਈ (ਉਂਕਾਰ ਸਿੰਘ ਰਾਠੋਰ)-'ਆਪ' ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਲੋਕਾਂ ਅਤੇ ਮੁਲਾਜ਼ਮ ਵਰਗ ਨਾਲ ਵਾਅਦੇ ਕੀਤੇ ਸਨ ਕਿ ਆਮ ਆਦਮੀ ਪਾਰਟੀ ਭਾਵ ਤੁਹਾਡੀ ਸਰਕਾਰ ਸੱਤਾ ਵਿਚ ਆ ਗਈ ਤਾਂ ਕਿਸੇ ਵੀ ਮੁਲਾਜ਼ਮ ਵਰਗ ਨੂੰ ਧਰਨੇ ਨਹੀਂ ਲਾਉਣੇ ਪੈਣਗੇ ਤੇ ਮਸਲੇ ਦਾ ਹੱਲ ਗੱਲਬਾਤ ਰਾਹੀ ਹੋਵੇਗਾ, ਪਰ ਆਪ ਲੀਡਰਾਂ ਨੇ ਝੂਠੇ ਵਾਅਦੇ ਕਰਕੇ ਸੱਤਾ 'ਤੇ ਕਾਬਜ਼ ਹੋਣ ਮਗਰੋਂ ਮੁਲਾਜ਼ਮ ਵਰਗ ਦੀ ਸਾਰ ਤੱਕ ਨਹੀਂ ਲਈ | ਪੰਜਾਬ ਭਰ ਦੇ ਨਗਰ ਨਿਗਮਾਂ ਅਤੇ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਬੀਤੀ 6 ਮਈ ਤੋਂ ਆਪਣੀਆਂ ਮੰਗਾ ਨੂੰ ਲੈ ਕੇ ਅਣਮਿੱਥੇ ਸਮੇ ਲਈ ਹੜਤਾਲ 'ਤੇ ਹਨ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡੀ.ਪੀ.ਆਈ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰੋਹਨ ਚੱਢਾ ਨੇ ਕੀਤਾ | ੳਹਨਾਂ ਅੱਗੇ ਕਿਹਾ ਕਿ ਸਰਕਾਰ ਨੇ ਜੋ ਪੈਸਾ ਆਪਣੀ ਮਸ਼ਹੂਰੀ ਪੋਸਟਰਾਂ, ਬੈਨਰਾਂ ਅਤੇ ਫਲੈਕਸ ਬੋਰਡ ਬਣਾ ਕੇ ਝੂਠੀ ਵਾਹੋ ਵਾਹ 'ਤੇ ਲਗਾਇਆ ਹੈ, ਇਸਦਾ ਕੋਈ ਮਤਲਬ ਨਹੀਂ | ਉਹਨਾਂ ਕਿਹਾ ਮੁਲਜਮਾਂ ਨੂੰ ਡੀ.ਏ ਵੀ ਦਿੱਤਾ ਨਹੀਂ ਜਾਂਦਾ, ਸੱਭ ਤੋ ਵੱਡਾ ਮੁੱਦਾ ਠੇਕੇਦਾਰਾ ਰਾਹੀ ਕੰਮ ਕਰਵਾਉਣਾ ਕੰਟਰੈਕਟ ਸਿਸਟਮ ਹੈ | ਸਫਾਈ ਕਰਮਚਾਰੀ ਕਾਫੀ ਲੰਬੇ ਸਮੇ ਤੋਂ ਮੰਗ ਕਰ ਰਹੇ ਹਨ ਕੀ ਉਹਨਾਂ ਨੂੰ ਸਥਾਈ ਤੌਰ 'ਤੇ ਰੈਗੂਲਰ ਕੀਤਾ ਜਾਵੇ | ਕਰਮਚਾਰੀ ਨੂੰ ਅਕਸਰ ਬਹੁਤ ਘੱਟ ਤਨਖਾਹ ਮਿਲਦੀ ਹੈ, ਜੋ ਮਹਿੰਗਾਈ ਦੇ ਹਿਸਾਬ ਨਾਲ ਨਾ ਕਾਫ਼ੀ ਹੈ | ਤਨਖਾਹਾਂ ਦੇਰੀ ਨਾਲ ਮਿਲਣ ਕਾਰਨ ਉਨਾਂ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ | ਸਫਾਈ ਕਰਮਚਾਰੀਆਂ ਦੀਆਂ ਸਿਹਤ ਸਹੂਲਤਾਂ ਵੱਲ ਵੀ ਧਿਆਨ ਨਹੀਂ ਦਿੱਤਾ ਜਾਂਦਾ | ਉਹਨਾਂ ਨੂੰ ਕੋਈ ਪੂਰੇ ਤਰੀਕੇ ਨਾਲ ਬੂਟ, ਸਾਬਣ, ਮਾਸਕ ਤੱਕ ਵੀ ਮੁੱਹਈਆ ਨਹੀਂ ਕਰਵਾਏ ਜਾਂਦੇ | ਜਿਸ ਕਾਰਨ ਬਿਨਾ ਕਿਸੇ ਸੁਰੱਖਿਆ ਦੇ ਕਰਮਚਾਰੀ ਕੰਮ ਕਰਨ ਲਈ ਮਜਬੂਰ ਹਨ | ਜਿਸ ਕਾਰਨ ਉਹਨਾਂ ਦੀ ਜਾਨ ਨੂੰ ਵੀ ਖਤਰਾ ਬਣਿਆ ਰਹਿੰਦਾ ਹੈ | ਉਹਨਾਂ ਕਿਹਾ ਕਰਮਚਾਰੀਆਂ ਤੋਂ ਸੁਪੀਰਮ ਕੋਰਟ ਅਤੇ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਸੀਵਰੇਜ ਦੀ ਸਫਾਈ ਮਸ਼ੀਨਾਂ ਦੀ ਬਜਾਏ ਹੱਥਾ ਨਾਲ ਕਾਰਵਾਈ ਜਾਂਦੀ ਹੈ | ਕਿਸੇ ਵੀ ਪ੍ਰਕਾਰ ਦੀ ਮੁਸੀਬਤ ਵੇਲੇ ਉਹਨਾਂ ਨੂੰ ਸਹੂਲਤਾਂ ਲੈਣ ਵਿੱਚ ਦੇਰੀ ਹੁੰਦੀ ਹੈ | ਕਰਮਚਾਰੀਆਂ ਨੂੰ ਉਚਿਤ ਸਿਹਤ ਬੀਮਾ ਅਤੇ ਮੁਫ਼ਤ ਇਲਾਜ ਦੀ ਸਹੂਲਤ ਦੀ ਘਾਟ ਰਹਿੰਦੀ ਹੈ | ਉਹਨਾਂ ਦੱਸਿਆ ਪੁਰੇ ਸ਼ਹਿਰ ਨੂੰ ਸੁੰਦਰ ਕਰਨ ਵਾਲੇ ਸਫਾਈ ਕਰਮਚਾਰੀਆਂ ਨਾਲ ਅਕਸਰ ਸਮਾਜ ਵਿਚ ਵਿਤਕਰਾ ਕੀਤਾ ਜਾਂਦਾ ਹੈ | ਜਿਸ ਕਾਰਨ ਉਹਨਾਂ ਦੇ ਆਤਮ-ਸਨਮਾਨ ਨੂੰ ਠੇਸ ਪਹੁੰਚਦੀ ਹੈ |
Ad Position 22
No active advertisement
ਪਿਛਲੀ ਖ਼ਬਰ ਸੀ.ਬੀ.ਐਸ.ਈ. ਵਲੋਂ 12ਵੀਂ ਦੇ ਨਤੀਜੇ ਦਾ ਐਲਾਨ ਅਗਲੀ ਖ਼ਬਰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਦੇ ਐਲਾਨੇ ਨਤੀਜੇ 'ਚ ਲੜਕੀਆਂ ਨੇ ਮਾਰੀਆਂ ਮੱਲਾਂ
Ad Position 24