ਸ਼ਿਵਾਲਿਕ ਸਕੂਲ ਨਵਾਂਸ਼ਹਿਰ ਦੇ ਕਾਮਰਸ ਅਤੇ ਸਾਇੰਸ ਦੇ ਸਾਰੇ ਵਿਦਿਆਰਥੀਆਂ ਨੇ ਪ੍ਰਾਪਤ ਕੀਤਾ ਪਹਿਲਾ ਦਰਜਾ
ਨਵਾਂਸ਼ਹਿਰ, 13 ਮਈ (ਦੀਦਾਰ ਸਿੰਘ ਸ਼ੇਤਰਾ)-ਸੀ.ਬੀ.ਐਸ.ਈ ਵਲੋਂ ਐਲਾਨੇ ਗਏ 12ਵੀਂ ਦੇ ਸਾਇੰਸ ਅਤੇ ਕਾਮਰਸ ਗਰੁੱਪ ਦੇ ਨਤੀਜੇ ਅਨੁਸਾਰ ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਦੇ ਪ੍ਰੀਖਿਆ 'ਚ ਬੈਠੇ 52 ਦੇ 52 ਵਿਦਿਆਰਥੀਆਂ ਵਲੋਂ ਪਹਿਲੇ ਦਰਜੇ 'ਚ ਪ੍ਰੀਖਿਆ ਪਾਸ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਸਕੂਲ ਪ੍ਰਬੰਧਨ ਦੇ ਚੀਫ਼ ਡਾ. ਦਰਸ਼ਨ ਸਿੰਘ ਬੇਦੀ ਅਤੇ ਡਾਇਰੈਕਟਰ ਸ਼ਵਿੰਦਰ ਕੌਰ ਬੇਦੀ ਨੇ ਦਸਿਆ ਕਿ ਸਾਇੰਸ ਗਰੁੱਪ ਦੀ ਜੈਸਮੀਨ ਕੌਰ ਬਖਸ਼ੀ ਨੇ 96 ਫੀਸਦੀ, ਤਨਵੀ ਵਿਰਦੀ ਨੇ 95.2 ਫੀਸਦੀ, ਸ਼ਹੁਨ ਪੁਰੀ ਨੇ 94 ਫੀਸਦੀ ਅੰਕ ਪ੍ਰਾਪਤ ਕਰਕੇ ਸਾਇੰਸ ਗਰੁੱਪ ਸਕੂਲ 'ਚੋਂ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ | ਡਾ. ਬੇਦੀ ਨੇ ਦੱਸਿਆ ਕਿ ਕੇਸ਼ਵੀ ਨੇ 91.2 ਫੀਸਦੀ, ਮਿਤੀ ਰਾਣੀ ਨੇ 89.2 ਫੀਸਦੀ, ਅਨਿਕਾ ਨੇ 88.6 ਫੀਸਦੀ, ਅਰਸ਼ਦੀਪ ਕੌਰ ਨੇ 88.2 ਫੀਸਦੀ, ਰਿਧਿਮਾ ਨੰਦਾ ਨੇ 86.6 ਫੀਸਦੀ, ਰਿਸੀਤਾ ਸਚਦੇਵਾ ਨੇ 85.8 ਫੀਸਦੀ ਅਤੇ ਮਨਤੇਜ ਸਿੰਘ ਨੇ 85 ਫੀਸਦੀ ਅੰਕ ਪ੍ਰਾਪਤ ਕਰਕੇ ਸਫਲਤਾ ਪ੍ਰਾਪਤ ਕੀਤੀ ਹੈ | ਉਹਨਾਂ ਦੱਸਿਆ ਕੀ ਕਾਮਰਸ ਗਰੁੱਪ ਦੀ ਜੀਆ ਨੇ 96.6 ਫੀਸਦੀ, ਕਸ਼ਕਿਾ ਗਿਲਹੋਤਰਾ ਨੇ 96.4 ਫੀਸਦੀ, ਅੰਜੀਲ ਪ੍ਰੀਤ ਕੌਰ ਨੇ 96.2 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ 'ਚ ਪਹਿਲਾ ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ | ਇਸੇ ਤਰ੍ਹਾਂ ਹੀ ਪਲਕ ਨੇ 94.6 ਫੀਸਦੀ, ਕਰਿਸ਼ ਗੁਪਤਾ ਨੇ 94.6 ਫੀਸਦੀ, ਸੁਸ਼ਾਂਤ ਵਰਮਾ ਨੇ 94 ਫੀਸਦੀ, ਸਿਮਰਨਜੀਤ ਸਿੰਘ ਨੇ 93.2 ਫੀਸਦੀ, ਹਰਮੀਨ ਕੌਰ ਨੇ 93 ਫੀਸਦੀ, ਯਾਸਿਕਾ ਨੇ 92.8 ਫੀਸਦੀ, ਜਸਦੀਪ ਕੌਰ ਨੇ 92.6 ਫੀਸਦੀ, ਇਸ਼ਤਾ ਸੁਧੇਰਾ ਨੇ 92.6 ਫੀਸਦੀ, ਮਨਮੀਤ ਕੌਰ ਨੇ 91.4 ਫੀਸਦੀ, ਲਕਸ਼ੇ ਕੁਮਾਰ ਨੇ 91 ਫੀਸਦੀ, ਹੇਤਲ ਨੇ 90.4 ਫੀਸਦੀ, ਰਿਧੀਮਾਨ ਬੱਸੀ ਨੇ 90.4 ਫੀਸਦੀ, ਸੁਪ੍ਰੀਤ ਕੌਰ ਨੇ 89.2 ਫੀਸਦੀ, ਖਾਇਤੀ ਜੂਲਕਾ ਨੇ 87.6 ਫੀਸਦੀ, ਬਲਕਰਨ ਸਿੰਘ ਨੇ 87.2 ਫੀਸਦੀ, ਅਰਮਾਨ ਪ੍ਰੀਤ ਕੌਰ ਸਾਹਦੜਾ ਨੇ 87 ਫੀਸਦੀ, ਗੁਰਸਿਮਰਨ ਕੌਰ ਨੇ 86.4 ਫੀਸਦੀ, ਕਿ੍ਸ਼ਨਾ ਬੱਬਰ ਨੇ 85.2 ਫੀਸਦੀ, ਜਸ਼ਨਦੀਪ ਸਿੰਘ ਨੇ 85 ਫੀਸਦੀ, ਕਮਾਕਸੀ ਨੇ 85 ਫੀਸਦੀ, ਮਨਵੀਰ ਸਿੰਘ ਨੇ 84.8 ਫੀਸਦੀ, ਰਵਲੀਨ ਕੌਰ ਨੇ 84.6 ਫੀਸਦੀ ਅਤੇ ਜਸਪ੍ਰੀਤ ਸਿੰਘ ਸੈਣੀ ਨੇ 84.2 ਫੀਸਦੀ ਅੰਕ ਪ੍ਰਾਪਤ ਕੀਤੇ ਹਨ | ਇਸੇ ਤਰ੍ਹਾਂ ਹੀ ਸਭਰੀਨ ਕੌਰ, ਸੁਨੇਹਾ ਚੌਧਰੀ, ਸ਼ੋਰੀਆ ਬੇਦੀ, ਸੁਖਪ੍ਰੀਤ ਨੌਰਦ, ਰਮਨਪ੍ਰੀਤ ਕੌਰ ਅਤੇ ਰੋਹਤ ਖੰਨਾ ਨੇ 60 ਤੋਂ 80 ਫੀਸਦੀ ਤੱਕ ਅੰਕ ਪ੍ਰਾਪਤ ਕਰਕੇ ਪਹਿਲੇ ਦਰਜੇ 'ਚ ਪ੍ਰੀਖਿਆ ਪਾਸ ਕੀਤੀ ਹੈ |
ਰਾਵੀ ਭੂੰਬਲਾ ਨੇ 'ਚ 97 ਫੀਸਦੀ ਅੰਕ ਲੈ ਕੇ ਸਕੂਲ 'ਚੋਂ ਅੱਵਲ
ਬਲਾਚੌਰ, (ਨਰੇਸ਼ ਧੌਲ)-ਬੀਤੇ ਦਿਨ ਸੀ.ਬੀ.ਐੱਸ.ਈ ਬੋਰਡ ਵਲੋਂ ਬਾਰ੍ਹਵੀਂ ਜਮਾਤ ਦੇ ਐਲਾਨੇ ਨਤੀਜੇ 'ਚ ਪਿੰਡ ਕੁੱਕੜਸੂਹਾ ਦੇ ਚੌਧਰੀ ਗਿਆਨ ਚੰਦ ਭੂੰਬਲਾ ਦੀ ਪੋਤਰੀ ਰਾਵੀ ਭੂੰਬਲਾ ਜੋ ਸ਼ੌਰਿਆ ਇੰਟਰਨੈਸ਼ਨਲ ਸਕੂਲ ਬਲਾਚੌਰ ਵਿਖੇ ਪੜ੍ਹਦੀ ਹੈ ਨੇ ਆਰਟਸ ਗਰੁੱਪ ਵਿੱਚੋਂ 97 ਫੀਸਦੀ ਅੰਕ ਲੈ ਕੇ ਆਪਣੀ ਜਮਾਤ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ? ਰਾਵੀ ਭੂੰਬਲਾ ਦੀ ਇਸ ਪ੍ਰਾਪਤੀ 'ਤੇ ਖ਼ੁਸ਼ੀ ਸਾਂਝੀ ਕਰਦਿਆਂ ਹੋਇਆਂ ਉਸ ਦੇ ਪਿਤਾ ਅਜੈ ਵੀਰ ਸਿੰਘ 'ਤੇ ਮਾਤਾ ਮੋਨਿਕਾ ਨੇ ਦੱਸਿਆ ਕਿ ਇਹ ਰਾਵੀ ਦੀ ਸਖ਼ਤ ਮਿਹਨਤ ਅਤੇ ਲਗਨ ਦਾ ਨਤੀਜਾ ਹੈ, ਉਨ੍ਹਾਂ ਸ਼ੌਰਿਆ ਇੰਟਰਨੈਸ਼ਨਲ ਸਕੂਲ ਬਲਾਚੌਰ ਦੇ ਸਮੂਹ ਸਟਾਫ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ? ਰਾਵੀ ਭੂੰਬਲਾ ਨੇ ਦੱਸਿਆ ਕਿ ਉਹ ਭਵਿੱਖ ਵਿੱਚ ਹੋਰ ਵੀ ਸਖ਼ਤ ਮਿਹਨਤ ਕਰਕੇ ਮਨੋਵਿਗਿਆਨੀ ਬਣਨਾ ਚਾਹੁੰਦੀ ਹੈ ਤੇ ਸਮਾਜ ਅਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ?
ਡੈਰਿਕ ਇੰਟਰਨੈਸ਼ਰਲ ਸਕੂਲ
ਬੰਗਾ, (ਧਰਮਵੀਰ ਪਾਲ)-ਡੈਰਿਕ ਇੰਟਰਨੈਸ਼ਰਲ ਸਕੂਲ ਬੰਗਾ ਸੀ.ਬੀ.ਐਸ.ਈ ਕਲਾਸ ਬਾਰ੍ਹਵੀਂ ਬੋਰਡ ਪ੍ਰੀਖਿਆ ਦੇ ਨਤੀਜਿਆਂ 'ਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਵਿਦਿਆਰਥੀਆਂ ਦੀ ਇਹ ਕਾਮਯਾਬੀ ਉਨ੍ਹਾਂ ਦੀ ਲਗਨ, ਮਿਹਨਤ ਅਤੇ ਅਧਿਆਪਕਾਂ 'ਤੇ ਮਾਪਿਆਂ ਦੇ ਨਿਰੰਤਰ ਮਾਰਗਦਰਸ਼ਨ ਦਾ ਨਤੀਜਾ ਹੈ | ਕਾਮਰਸ ਸਟ੍ਰੀਮ 'ਚ ਸੁਖਰਾਜ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ | ਲਕਸਿਤਾ ਸ਼ਰਮਾ ਨੇ ਦੂਜਾ ਅਤੇ ਹਰਮਨ ਸਿੰਘ ਪਰਿਹਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਦੀ ਲਗਾਤਾਰ ਮਿਹਨਤ ਅਤੇ ਸਮਰਪਣ ਨੇ ਹੋਰ ਵਿਦਿਆਰਥੀਆਂ ਲਈ ਵੀ ਇੱਕ ਪ੍ਰੇਰਣਾਦਾਇਕ ਮਿਸਾਲ ਕਾਇਮ ਕੀਤੀ ਹੈ | ਸਾਇੰਸ ਸਟ੍ਰੀਮ 'ਚ ਵੀ ਵਿਦਿਆਰਥੀਆਂ ਨੇ ਕਾਬਿਲੇ-ਤਾਰੀਫ਼ ਨਤੀਜੇ ਹਾਸਲ ਕੀਤੇ | ਮਨਮੀਤ ਕੌਰ ਨੇ ਸਟ੍ਰੀਮ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸੁਪਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ | ਉਨ੍ਹਾਂ ਦੀ ਸੱਚੀ ਲਗਨ ਅਤੇ ਦਿ੍ੜ ਨਿਸ਼ਚੇ ਦੀ ਹਰ ਪਾਸੇ ਚਰਚਾ ਹੋ ਰਹੀ ਹੈ | ਹਿਊਮੈਨਿਟੀਜ਼ ਸਟ੍ਰੀਮ ਵਿੱਚ ਹਰਨੀਤ ਕੌਰ ਨੇ ਪਹਿਲਾ ਸਥਾਨ ਹਾਸਲ ਕਰਦੇ ਹੋਏ ਆਪਣੀ ਅਕਾਦਮਿਕ ਯੋਗਤਾ ਅਤੇ ਮਿਹਨਤ ਦਾ ਪ੍ਰਮਾਣ ਦਿੱਤਾ | ਸਕੂਲ ਦਾ ਸਮੂਹ ਨਤੀਜਾ ਸਕੂਲ ਦੀ ਵਿਦਿਆਰਥੀਆਂ ਦੇ ਭਵਿੱਖ ਨੂੰ ਨਿਖਾਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ | ਇਸ ਮਾਣਯੋਗ ਮੌਕੇ 'ਤੇ ਸਕੂਲ ਦੀ ਪਿ੍ੰਸੀਪਲ ਨੀਨਾ ਭਾਰਦਵਾਜ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦਿੱਤੀ ਅਤੇ ਅਧਿਆਪਕਾਂ ਤੇ ਮਾਪਿਆਂ ਦੇ ਅਥਾਹ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਵਿਦਿਆਰਥੀਆਂ ਦੀ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ | ਉਨ੍ਹਾਂ ਨੇ ਕਿਹਾ ਕਿਅੱਜ ਦਾ ਦਿਨ ਸਾਡੇ ਪੂਰੇ ਸਕੂਲ ਪਰਿਵਾਰ ਲਈ ਮਾਣ ਅਤੇ ਖੁਸ਼ੀ ਦਾ ਦਿਨ ਹੈ | ਵਿਦਿਆਰਥੀਆਂ ਵੱਲੋਂ ਪ੍ਰਾਪਤ ਕੀਤੇ ਗਏ ਇਹ ਸ਼ਾਨਦਾਰ ਨਤੀਜੇ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਅਤੇ ਦਿ੍ੜ ਇਰਾਦੇ ਦਾ ਪ੍ਰਤੀਕ ਹਨ |
ਸੀ.ਬੀ.ਐਸ.ਈ. ਵਲੋਂ 12ਵੀਂ ਦੇ ਨਤੀਜੇ ਦਾ ਐਲਾਨ
ਅਜੀਤ ਡੈਸਕ
14-05-2026