30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਢਾਹਾਂ ਕਲੇਰਾਂ ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
No active advertisement
ਅਜੀਤ ਡੈਸਕ 16-05-2026
ਬੰਗਾ, 15 ਮਈ (ਧਰਮਵੀਰ ਪਾਲ)-ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ ਦੀ ਜਮਾਤ 10+2 ਦੇ ਆਰਟਸ, ਕਾਮਰਸ, ਸਾਇੰਸ ਗੁਰੱਪਾਂ (ਨਾਨ ਮੈਡੀਕਲ ਅਤੇ ਮੈਡੀਕਲ) ਸ਼ੈਸ਼ਨ 2025-26 ਦਾ ਨਤੀਜਾ 100 ਫੀਸਦੀ ਰਿਹਾ ਹੈ | ਕਾਮਰਸ ਗੁਰੱਪ ਦੀ ਵਿਦਿਆਰਥਣ ਸੁਖਮਨਦੀਪ ਕੌਰ ਨੇ 97 ਫੀਸਦੀ ਅੰਕ ਪ੍ਰਾਪਤ ਕਰਕੇ ਆਲ ਓਵਰ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਇਹ ਜਾਣਕਾਰੀ ਸਕੂਲ ਦੇ ਡਾਇਰੈਕਟਰ ਪ੍ਰੋ. ਹਰਬੰਸ ਸਿੰਘ ਬੋਲੀਨਾ ਤੇ ਪਿ੍ੰਸੀਪਲ ਮੈਡਮ ਵਨੀਤਾ ਚੋਟ ਨੇ ਸਕੂਲ ਦੇ ਸ਼ਾਨਦਾਰ ਨਤੀਜੇ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ 10+2 ਜਮਾਤ ਦੇ ਸਾਇੰਸ ਗੁਰੱਪ 'ਚੋਂ ਪਹਿਲਾ ਸਥਾਨ ਹਰਲੀਨ ਕੌਰ ਪੁੱਤਰੀ ਕੁਲਦੀਪ ਸਿੰਘ-ਬਲਵਿੰਦਰ ਕੌਰ ਪਿੰਡ ਘੁੰਮਣ ਨੇ 91.2 ਫੀਸਦੀ ਅੰਕਾਂ ਨਾਲ ਪਹਿਲਾ ਸਥਾਨ, ਨਵਦੀਪ ਬੈਂਸ ਪੁੱਤਰ ਮੱਖਣ ਬੈਂਸ- ਸੋਨੀਆ ਪਿੰਡ ਚੱਕ ਗੁਰੂ ਨੇ 91 ਫੀਸਦੀ ਅੰਕਾਂ ਨਾਲ ਦੂਜਾ ਸਥਾਨ ਤੇ ਤੀਜਾ ਸਥਾਨ ਅੰਕਿਤਾ ਸ਼ਰਮਾ ਪੁੱਤਰੀ ਹਰਦੀਪ ਰਾਏ-ਮਨੀਸ਼ਾ ਬੰਗਾ ਨੇ 90 ਫੀਸਦੀ ਅੰਕ ਹਾਸਿਲ ਕਰਕੇ ਕੀਤਾ | ਜਦਕਿ ਕਾਮਰਸ ਗਰੁੱਪ 'ਚ ਸੁਖਮਨਦੀਪ ਕੌਰ ਪੁੱਤਰੀ ਪ੍ਰਦੀਪ ਸਿੰਘ-ਸੰਦੀਪ ਕੌਰ ਪਿੰਡ ਬਾਹੜ ਮਜਾਰਾ ਨੇ 97 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਮਾਨਵ ਸਰੋਆ ਪੁੱਤਰ ਚਰਨਜੀਤ ਕੁਮਾਰ ਸਰੋਆ-ਸ੍ਰੀਮਤੀ ਕੁਲਵਿੰਦਰ ਕੌਰ ਪਿੰਡ ਚੱਕ-ਗੁਰੂ ਨੇ 94 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਤੇ ਤੀਜਾ ਸਥਾਨ ਸੁਖਮਨ ਕੌਰ ਪੁੱਤਰੀ ਹਰਦੀਪ ਸਿੰਘ-ਸਰਬਜੀਤ ਕੌਰ ਪਿੰਡ ਕੱਟ ਨੇ 93 ਫੀਸਦੀ ਅੰਕ ਪ੍ਰਾਪਤ ਕਰਕੇ ਕੀਤਾ | ਆਰਟਸ ਗਰੁੱਪ 'ਚ ਨਿਧੀ ਪੁੱਤਰੀ ਸੂਰਜ ਕੁਮਾਰ-ਆਸ਼ਾ ਰਾਣੀ ਪਿੰਡ ਝੰਡੇਰ ਕਲਾਂ ਨੇ 93 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਦੂਜਾ ਸਥਾਨ ਹਰਲੀਨ ਕੌਰ ਪੁੱਤਰੀ ਮਨਦੀਪ ਸਿੰਘ-ਪਰਪਿੰਦਰ ਕੌਰ ਪਿੰਡ ਭਰੋਲੀ ਨੇ 89.2 ਫੀਸਦੀ ਅੰਕਾਂ ਨਾਲ ਅਤੇ ਤੀਜਾ ਸਥਾਨ ਇੰਦਰਪ੍ਰੀਤ ਕੌਰ ਪੁੱਤਰੀ ਬਲਵੀਰ ਸਿੰਘ-ਜਸਵੀਰ ਕੌਰ ਪਿੰਡ ਘੁੰਮਣ ਨੇ 88 ਫੀਸਦੀ ਅੰਕ ਪ੍ਰਾਪਤ ਕਰਕੇ ਕੀਤਾ | ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ੈਸ਼ਨ 2025-26 ਵਿਚ 10+2 ਜਮਾਤ ਦੇ 122 ਵਿੱਚੋਂ 48 ਵਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ | ਜਦ ਕਿ ਵਿਸ਼ਿਆ ਅਨੁਸਾਰ ਪੰਜਾਬੀ ਵਿਸ਼ੇ 'ਚੋਂ 100, ਪੇਂਟਿੰਗ ਵਿਚੋਂ 100, ਅੰਗਰੇਜ਼ੀ ਵਿਚੋਂ 98, ਮਨੋਵਿਗਿਆਨ ਵਿਚੋਂ 98, ਬਿਜ਼ਨਿਸ ਸਟੱਡੀ ਵਿਚੋਂ 96, ਆਈ ਪੀ ਵਿਚੋਂ 96, ਆਈ. ਟੀ. 'ਚੋਂ 96, ਅਕਾਊਾਟਟੈਂਸੀ ਵਿਚੋਂ 95, ਜੀਵ ਵਿਗਿਆਨ ਵਿਚੋਂ 95, ਭੌਤਿਕ ਵਿਗਿਆਨ ਵਿਚੋਂ 95, ਰਾਜਨੀਤੀ ਵਿਗਿਆਨ ਵਿਚੋਂ 92, ਰਸਾਇਣ ਵਿਗਿਆਨ ਵਿਚੋਂ 91, ਸੰਗੀਤ ਵਿਚੋਂ 91, ਸਮਾਜ ਸ਼ਾਸਤਰ ਵਿਚੋਂ 91 ਤੇ ਇਕਨੋਮਿਕਸ ਵਿਚੋਂ 90 ਉੱਚ ਅੰਕ ਪ੍ਰਾਪਤ ਕਰਕੇ ਵਿਦਿਆਰਥੀਆਂ ਨੇ ਆਪਣਾ ਅਤੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ ਸਕੂਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਮੈਬਰਾਂ ਵਲੋਂ 10+2 ਕਲਾਸ ਦੇ ਸਮੂਹ ਵਿਦਿਆਰਥੀਆਂ ਨੂੰ , ਕਲਾਸ ਇੰਚਾਰਜਾਂ, ਅਧਿਆਪਕਾਂ, ਸਕੂਲ ਪਿ੍ੰਸੀਪਲ ਤੇ ਡਾਇਰੈਕਟਰ ਸਿੱਖਿਆਂ ਨੂੰ ਸ਼ਾਨਦਾਰ ਨਤੀਜੇ ਲਈ ਹਾਰਦਿਕ ਵਧਾਈਆਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਸਵ: ਹਰਜਿੰਦਰ ਦੇਵੀ ਨਮਿਤ ਅੰਤਿਮ ਅਰਦਾਸ ਕੱਲ੍ਹ ਅਗਲੀ ਖ਼ਬਰ ਬਲਾਚੌਰ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24