30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਵ: ਹਰਜਿੰਦਰ ਦੇਵੀ ਨਮਿਤ ਅੰਤਿਮ ਅਰਦਾਸ ਕੱਲ੍ਹ

Ad Position 21
No active advertisement
ਅਜੀਤ ਡੈਸਕ 16-05-2026
ਟੱਪਰੀਆਂ ਖੁਰਦ, 15 ਮਈ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਬਲਾਕ ਸੜੋਆ ਦੇ ਪਿੰਡ ਝੰਡੂਪੁਰ ਦੇ ਫੂਡ ਸਪਲਾਈ ਇੰਸਪੈਕਟਰ ਦਵਿੰਦਰ ਰਿੰਕੂ ਝੰਡੂਪੁਰ ਦੀ ਮਾਤਾ ਸਵ: ਸ੍ਰੀਮਤੀ ਹਰਜਿੰਦਰ ਦੇਵੀ ਪਤਨੀ ਕਸ਼ਮੀਰੀ ਲਾਲ ਉਮਰ 69 ਜੋ ਕਿ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਹੋਣ ਦੇ ਕਾਰਨ ਮਿਤੀ 2 ਮਈ ਨੂੰ ਆਪਣੇ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ ਸਨ | ਸਵ: ਮਾਤਾ ਹਰਜਿੰਦਰ ਦੇਵੀ ਦੀ ਆਤਮਿਕ ਸ਼ਾਂਤੀ ਲਈ ਪਰਿਵਾਰ ਵਲੋਂ ਰੱਖੇ ਗਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ 17 ਮਈ ਨੂੰ ਪਿੰਡ ਝੰਡੂਪੁਰ ਵਿਖੇ ਪਾਏ ਜਾਣਗੇ | ਉਪਰੰਤ ਕੀਰਤਨ ਤੇ ਪਰਿਵਾਰ ਵਲੋਂ ਸ਼ਰਧਾਂਜਲੀ ਸਮਾਗਮ ਵੀ ਕਰਵਾਇਆ ਜਾਵੇਗਾ | ਸਵ: ਮਾਤਾ ਹਰਜਿੰਦਰ ਦੇਵੀ ਨੂੰ ਵੱਖ-ਵੱਖ ਪਾਰਟੀਆਂ ਦੇ ਸਮਾਜ ਸੇਵੀ ਤੇ ਰਾਜਨੀਤਿਕ ਆਗੂ ਸ਼ਰਧਾ ਦੇ ਫੁੱਲ ਭੇਟ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਉਲੰਪੀਅਨ ਜਰਨੈਲ ਸਿੰਘ ਪਨਾਮ ਦੇ ਦਾਮਾਦ ਬਲਰਾਜ ਸਿੰਘ ਤੂਰ ਨਹੀਂ ਰਹੇ ਅਗਲੀ ਖ਼ਬਰ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਢਾਹਾਂ ਕਲੇਰਾਂ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24