20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਭਗਤ ਸਿੰਘ ਬਲੱਡ ਸੈਂਟਰ ਵਲੋਂ ਲਗਾਏ ਕੈਂਪ ਦੌਰਾਨ 52 ਯੂਨਿਟ ਖ਼ੂਨਦਾਨ

Ad Position 21
No active advertisement
ਅਜੀਤ ਡੈਸਕ 19-05-2026
ਨਵਾਂਸ਼ਹਿਰ, 18 ਮਈ (ਜਸਬੀਰ ਸਿੰਘ ਨੂਰਪੁਰ) - ਮਰਹੂਮ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਰੇਸ਼ਮ ਸਿੰਘ ਥਿਆੜਾ ਦੀ ਯਾਦ ਵਿੱਚ ਸ਼ਹੀਦ ਭਗਤ ਸਿੰਘ ਬਲੱਡ ਸੈਂਟਰ ਅਤੇ ਸ਼ਹੀਦ ਭਗਤ ਸਿੰਘ ਨਗਰ ਪ੍ਰੈੱਸ ਕਲੱਬ ਦੇ ਸਹਿਯੋਗ ਨਾਲ ਨਵਾਂਸ਼ਹਿਰ ਦੇ ਕੁਲਾਮ ਰੋਡ 'ਤੇ ਸਥਿਤ ਆਜ਼ਾਦ ਮਾਰਕੀਟ ਵਿਖੇ ਸਵੈ-ਇੱਛੁਕ ਖੂਨਦਾਨ ਕੈਂਪ ਲਗਾਇਆ ਗਿਆ | ਜਿਸ ਵਿੱਚ ਕੁੱਲ 52 ਯੂਨਿਟ ਖੂਨ ਇਕੱਤਰ ਕੀਤਾ ਗਿਆ | ਕੈਂਪ ਦਾ ਉਦਘਾਟਨ ਡਾ: ਗੁਰਪ੍ਰੀਤ ਕੌਰ ਥਿਆੜਾ, ਸਮਾਜ ਸੇਵੀ ਨਿਸ਼ਾਨਵੀਰ ਸਿੰਘ ਅਤੇ ਪ੍ਰੈੱਸ ਕਲੱਬ ਦੇ ਪ੍ਰਧਾਨ ਸੁਰਿੰਦਰ ਤਿ੍ਪਾਠੀ ਨੇ ਸਾਂਝੇ ਤੌਰ 'ਤੇ ਕੀਤਾ | ਡਾ: ਗੁਰਪ੍ਰੀਤ ਕੌਰ ਥਿਆੜਾ ਅਤੇ ਨਿਸ਼ਾਨਵੀਰ ਸਿੰਘ ਨੇ ਕਿਹਾ ਕਿ ਵਿਗਿਆਨ ਦੀ ਅਥਾਹ ਤਰੱਕੀ ਦੇ ਬਾਵਜੂਦ ਅਜੇ ਤੱਕ ਖੂਨ ਦਾ ਕੋਈ ਬਦਲ ਨਹੀਂ ਬਣ ਸਕਿਆ ਹੈ, ਜਿਸ ਤੋਂ ਇਸ ਦੀ ਮਹੱਤਤਾ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸੜਕ ਦੁਰਘਟਨਾ, ਬੀਮਾਰੀ ਜਾਂ ਜਣੇਪੇ ਦੌਰਾਨ ਕਿਸੇ ਗਰਭਵਤੀ ਔਰਤ ਦੀ ਸਿਹਤ ਵਿਗੜ ਜਾਂਦੀ ਹੈ ਤਾਂ ਖੂਨਦਾਨੀ ਵੱਲੋਂ ਦਾਨ ਕੀਤਾ ਗਿਆ ਖੂਨ ਉਸਦੀ ਕੀਮਤੀ ਜਾਨ ਬਚਾ ਸਕਦਾ ਹੈ | ਉਨ੍ਹਾਂ ਕਿਹਾ ਕਿ ਕਿਸੇ ਦਾਨੀ ਵੱਲੋਂ ਦਾਨ ਕੀਤਾ ਗਿਆ ਖੂਨ ਕੁਝ ਹੀ ਦਿਨਾਂ ਵਿੱਚ ਪੂਰਾ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ 18 ਤੋਂ 65 ਸਾਲ ਤੱਕ ਦਾ ਕੋਈ ਵੀ ਵਿਅਕਤੀ ਜੋ ਸਰੀਰਕ ਤੌਰ 'ਤੇ ਤੰਦਰੁਸਤ ਹੈ, ਖੂਨਦਾਨ ਕਰ ਸਕਦਾ ਹੈ | ਇਸ ਕੈਂਪ ਵਿੱਚ ਔਰਤਾਂ ਨੇ ਵੀ ਖੂਨਦਾਨ ਕਰਕੇ ਯੋਗਦਾਨ ਪਾਇਆ | ਕਲੱਬ ਦੇ ਪ੍ਰਧਾਨ ਜਨਰਲ ਸੁਖਵਿੰਦਰ ਭੰਗਲ ਅਤੇ ਖ਼ਜ਼ਾਨਚੀ ਨੇ ਸਮੂਹ ਖ਼ੂਨਦਾਨੀਆਂ, ਸਹਿਯੋਗੀ ਸੰਸਥਾਵਾਂ ਅਤੇ ਬਲੱਡ ਸੈਂਟਰ ਦੇ ਸਮੁੱਚੇ ਸਟਾਫ਼ ਦਾ ਧੰਨਵਾਦ ਕੀਤਾ | ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਵਿੱਚ ਸੰਜੀਵ ਕੁਮਾਰ ਬੌਬੀ, ਰਿਸ਼ੀ ਚੰਦਰ, ਸੁਖਜਿੰਦਰ ਭੰਗਲ, ਯੋਵਨਪ੍ਰੀਤ ਸਿੰਘ ਭੰਗਲ, ਜਗਤਾਰ ਸਿੰਘ ਜੱਬੋਵਾਲ, ਬਲਕਾਰ ਸਿੰਘ, ਯੋਗੇਸ਼ ਮਲਹੋਤਰਾ ਤੋਂ ਇਲਾਵਾ ਰਮਨਦੀਪ ਸਿੰਘ ਥਿਆੜਾ, ਰਿਦਮ ਅਰੋੜਾ, ਸਾਹਿਲ ਬੱਸੀ, ਅਜੇ ਕੁਮਾਰ, ਪ੍ਰਦੀਪ ਢੀਂਗਰਾ, ਪ੍ਰਦੀਪ ਜੋਸ਼ੀ, ਤਰਸੇਮ ਲਾਲ, ਨਵੀਨ ਚੰਦਰ, ਮੋਹਨ ਹਾਂਡਾ, ਰਛਪਾਲ ਸਿੰਘ ਜੱਬੋਵਾਲ, ਸਾਬਕਾ ਸਰਪੰਚ ਬੀਬੀ ਜਸਵਿੰਦਰ ਕੌਰ ਜੱਬੋਵਾਲ, ਜਸਵਿੰਦਰ ਔਜਲਾ ਤੇ ਵਿਨੈ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਪੰਜਾਬ 'ਚ ਐਸ. ਆਈ. ਆਰ. 'ਤੇ ਚਿੰਤਾ ਪ੍ਰਗਟਾਈ ਅਗਲੀ ਖ਼ਬਰ ਰਿਸ਼ਵਤ ਦੇ ਕੇਸ 'ਚ ਭਗੌੜੇ ਚਿਰਾਗ ਲਖੋਤਰਾ ਦੀ ਵਿਜੀਲੈਂਸ ਨੇ ਪਾਈ ਗਿ੍ਫਤਾਰੀ
Ad Position 24