28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਖਾਲੀ ਪਲਾਟ 'ਚ ਮਿਲੀਆਂ ਸਰਕਾਰੀ ਕਣਕ ਦੀਆਂ ਸ਼ੱਕੀ ਹਾਲਤ 'ਚ ਬੋਰੀਆਂ

Ad Position 21
No active advertisement
ਅਜੀਤ ਡੈਸਕ 22-05-2026
ਬੰਗਾ, 21 ਮਈ (ਧਰਮਵੀਰ ਪਾਲ)-ਬੰਗਾ ਤੋਂ ਹੀਉਂ ਰੋਡ ਨੇੜੇ ਪਿੰਡ ਖਟਕੜ ਖੁਰਦ ਕੋਲ ਖਾਲੀ ਪਲਾਟ 'ਚ ਸਰਕਾਰੀ ਕਣਕ ਦੀਆਂ ਸ਼ੱਕੀ ਹਾਲਤ ਵਿਚ 17 ਬੋਰੀਆਂ ਮਿਲੀਆਂ | ਇਨ੍ਹਾਂ ਬੋਰੀਆਂ ਉੱਪਰ 'ਪੰਜਾਬ ਸਰਕਾਰ' ਲਿਖਿਆ ਹੋਇਆ ਸੀ, ਜੋ ਕਿ ਸਰਕਾਰ ਵਲੋਂ ਆੜਤੀਆਂ ਨੂੰ ਕਣਕ ਭਰਨ ਲਈ ਮੁਹੱਈਆ ਕਰਾਈਆਂ ਜਾਂਦੀਆਂ ਹਨ, ਇਸ ਕਾਰਨ ਮਾਮਲਾ ਹੋਰ ਵੀ ਗੰਭੀਰ ਬਣ ਗਿਆ ਹੈ | ਇਲਾਕੇ ਵਿਚ ਇਸ ਘਟਨਾ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਤੇ ਲੋਕਾਂ ਵਲੋਂ ਇਸ ਦੇ ਪਿੱਛੇ ਚੋਰੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਇਸ ਸੰਬੰਧੀ ਮੁੱਢਲੀ ਜਾਣਕਾਰੀ ਜਗਜੀਤ ਮੈਂਬਰ ਪੰਚਾਇਤ, ਕਮਲਜੀਤ ਸਿੰਘ ਸਾਬਕਾ ਪੰਚ ਤੇ ਦੀਪਕ ਰਾਏ ਪੰਚ ਵਲੋਂ ਦਿੱਤੀ ਗਈ | ਪਿੰਡ ਖਟਕੜ ਖੁਰਦ ਦੇ ਸਾਬਕਾ ਸਰਪੰਚ ਰਾਮ ਲੁਭਾਇਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਜਗ੍ਹਾ 'ਤੇ ਇਹ ਬੋਰੀਆਂ ਸੁੱਟੀਆਂ ਗਈਆਂ ਹਨ, ਉਹ ਖਾਲੀ ਪਲਾਟ ਬੰਗਾ ਸ਼ਹਿਰ ਦੇ ਰਕਬੇ ਵਿੱਚ ਆਉਂਦਾ ਹੈ | ਉਨ੍ਹਾਂ ਕਿਹਾ ਕਿ ਇਹ ਬੋਰੀਆਂ ਕਿਸੇ ਮਾੜੀ ਨੀਅਤ ਨਾਲ ਇਥੇ ਸੁੱਟੀਆਂ ਗਈਆਂ ਲੱਗਦੀਆਂ ਹਨ | ਉਨ੍ਹਾਂ ਸ਼ੱਕ ਜਤਾਇਆ ਕਿ ਇਹ ਕਣਕ ਕਿਸੇ ਆੜਤੀ, ਕਿਸਾਨ ਜਾਂ ਸਰਕਾਰੀ ਡਿਪੂ ਦੀ ਹੋ ਸਕਦੀ ਹੈ | ਉਨ੍ਹਾਂ ਕਿਹਾ ਕਿ ਇਹ ਉਹ ਕਣਕ ਵੀ ਹੋ ਸਕਦੀ ਹੈ ਜੋ ਸਰਕਾਰ ਵਲੋਂ ਨੀਲੇ ਕਾਰਡ ਧਾਰਕਾਂ ਨੂੰ ਵੰਡਣ ਲਈ ਭੇਜੀ ਹੈ | ਰਾਮ ਲੁਭਾਇਆ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ ਅਤੇ ਜੇਕਰ ਇਸ ਪਿੱਛੇ ਕੋਈ ਚੋਰੀ, ਕਾਲਾਬਾਜ਼ਾਰੀ ਜਾਂ ਸਰਕਾਰੀ ਅਨਾਜ ਦੀ ਹੇਰਾਫੇਰੀ ਹੈ ਤਾਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ | ਇਸ ਘਟਨਾ ਤੋਂ ਬਾਅਦ ਲੋਕਾਂ ਵਿਚ ਸੁਰੱਖਿਆ ਪ੍ਰਬੰਧਾਂ ਤੇ ਅਨਾਜ ਦੀ ਸੰਭਾਲ 'ਤੇ ਵੀ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ | ਫਿਲਹਾਲ ਪੁਲਿਸ ਅਤੇ ਸੰਬੰਧਤ ਵਿਭਾਗ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਸ ਮਾਮਲੇ ਨਾਲ ਜੁੜੇ ਵੱਡੇ ਖੁਲਾਸੇ ਹੋ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਬੀਰੋਂਵਾਲ ਤੋਂ ਬਲਾਚੌਰ ਹੁਸ਼ਿਆਰਪੁਰ ਰੋਡ ਤੱਕ ਲਿੰਕ ਸੜਕ ਦੀ ਹਾਲਤ ਹੋਈ ਖ਼ਸਤਾ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ
Ad Position 24