28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਬੀਰੋਂਵਾਲ ਤੋਂ ਬਲਾਚੌਰ ਹੁਸ਼ਿਆਰਪੁਰ ਰੋਡ ਤੱਕ ਲਿੰਕ ਸੜਕ ਦੀ ਹਾਲਤ ਹੋਈ ਖ਼ਸਤਾ

Ad Position 21
No active advertisement
ਅਜੀਤ ਡੈਸਕ 22-05-2026
ਜਾਡਲਾ, 21 ਮਈ (ਹਰਕੰਵਲ ਸਿੰਘ ਕੌਲਗੜ੍ਹ)-ਬੀਰੋਂਵਾਲ ਤੋਂ ਸ਼ੁਰੂ ਹੋ ਕੇ ਠਠਿਆਲਾ ਢਾਹਾਂ, ਸਿੰਬਲ ਮਜਾਰਾ ਹੁੰਦੇ ਹੋਏ ਬਲਾਚੌਰ-ਹੁਸ਼ਿਆਰਪੁਰ ਹਾਈਵੇ ਨੂੰ ਪੁਰਾਣੇ ਟੋਲ ਪਲਾਜ਼ਾ ਕੋਲ ਮਿਲਣ ਵਾਲੀ 4-5 ਕਿੱਲੋਮੀਟਰ ਲੰਮੀ ਲਿੰਕ ਸੜਕ ਆਪਣੀ ਹੋਣੀ 'ਤੇ ਅੱਥਰੂ ਵਹਾ ਰਹੀ ਹੈ | ਸੜਕ 'ਤੇ ਪਏ ਵੱਡੇ-ਵੱਡੇ ਟੋਏ ਤੇ ਉੱਡਦੀ ਧੂੜ ਰਾਹਗੀਰਾਂ ਲਈ ਨਿੱਤ ਦਾ ਸਿਰਦਰਦ ਬਣੇ ਹੋਏ ਹਨ | ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਰਸਤੇ ਤੋਂ ਹਰ ਵੀਰਵਾਰ ਵੱਡੀ ਗਿਣਤੀ 'ਚ ਸ਼ਰਧਾਲੂ ਇਲਾਕੇ ਦੇ ਪ੍ਰਸਿੱਧ ਧਾਰਮਿਕ ਸਥਾਨ ਚੁਸ਼ਮਾ ਪੀਰ ਦੀ ਜਗ੍ਹਾ 'ਤੇ ਲੱਖ ਦਾਤਾ ਦੇ ਸਥਾਨ 'ਤੇ ਨਤਮਸਤਕ ਹੋਣ ਲਈ ਜਾਂਦੇ ਹਨ | ਖਸਤਾ ਹਾਲਤ ਸੜਕ ਕਾਰਨ ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਨੂੰ ਭਾਰੀ ਮੁਸ਼ਕਿਲ ਝੱਲਣੀ ਪੈ ਰਹੀ ਹੈ | ਇਹ ਸੜਕ ਦਰਜਨਾਂ ਪਿੰਡਾਂ ਲਈ ਬਲਾਚੌਰ-ਹੁਸ਼ਿਆਰਪੁਰ ਮੁੱਖ ਮਾਰਗ ਨਾਲ ਜੁੜਨ ਦਾ ਮੁੱਖ ਸੰਪਰਕ ਹੈ | ਸਕੂਲੀ ਬੱਚੇ, ਮਰੀਜ਼ ਤੇ ਕਿਸਾਨ ਰੋਜ਼ਾਨਾ ਇਸੇ ਰਸਤੇ ਲੰਘਦੇ ਹਨ | ਸੜਕ ਦੀ ਤੁਰੰਤ ਮੁਰੰਮਤ ਹੋਣੀ ਬਹੁਤ ਜ਼ਰੂਰੀ ਹੈ | ਸਿੰਬਲ ਮਜਾਰਾ ਤੋਂ ਅੱਗੇ ਮੇਨ ਰੋਡ ਤੱਕ ਜਾਂਦੀ ਸੜਕ 'ਤੇ ਕਈ ਦਿਨਾਂ ਤੋਂ ਪੱਥਰ ਪਾਇਆ ਹੋਇਆ ਹੈ | ਪੱਥਰ ਖਿੱਲਰੇ ਹੋਣ ਕਾਰਨ ਦੋ-ਪਹੀਆ ਵਾਹਨ ਚਾਲਕ ਰੋਜ਼ਾਨਾ ਹਾਦਸਾਗ੍ਰਸਤ ਹੋ ਰਹੇ ਹਨ | ਲੋਕਾਂ ਦਾ ਕਹਿਣਾ ਹੈ ਕਿ ਵਿਭਾਗ ਨੇ ਪੱਥਰ ਤਾਂ ਪਾ ਦਿੱਤਾ, ਪਰ ਪ੍ਰੀਮਿਕਸ ਕਦੋਂ ਪਵੇਗੀ, ਕੁੱਝ ਪਤਾ ਨਹੀਂ | ਰਾਹਗੀਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤੁਰੰਤ ਸੜਕ 'ਤੇ ਪ੍ਰੀਮਿਕਸ ਪਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ | ਲੋਕਾਂ ਨੇ ਰੋਸ ਜਤਾਉਂਦਿਆਂ ਕਿਹਾ, ਲੱਗਦਾ ਹੈ ਸਰਕਾਰ ਨੇ ਸਾਡੇ ਵਾਹਨਾਂ ਦੀ ਟੁੱਟ ਭੁੱਜ ਕਰਨ ਦਾ ਠੇਕਾ ਲਿਆ ਹੋਇਆ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਜਲਦੀ ਸੜਕ ਨਾ ਬਣਾਈ ਗਈ ਤਾਂ 2027 ਦੀਆਂ ਚੋਣਾਂ 'ਚ ਮੌਜੂਦਾ ਸਰਕਾਰ ਨੂੰ ਲੋਕ ਕਿਹੜੇ ਮੂੰਹ ਨਾਲ ਵੋਟ ਪਾਉਣਗੇ | ਇਲਾਕਾ ਵਾਸੀਆਂ ਨੇ ਲੋਕ ਨਿਰਮਾਣ ਵਿਭਾਗ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕ ਨੂੰ ਤਰਜੀਹ ਦੇ ਆਧਾਰ 'ਤੇ ਨਵਾਂ ਬਣਾਇਆ ਜਾਵੇ ਤਾਂ ਜੋ ਸ਼ਰਧਾਲੂਆਂ ਤੇ ਆਮ ਲੋਕਾਂ ਨੂੰ ਰਾਹਤ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਕਾਠਗੜ੍ਹ ਮੋੜ ਨਜ਼ਦੀਕ ਸਟੇਅਰਿੰਗ ਲੌਕ ਹੋਣ ਕਾਰਨ ਗਟਕੇ ਦਾ ਭਰਿਆ ਟਿੱਪਰ ਪਲਟਿਆ ਅਗਲੀ ਖ਼ਬਰ ਖਾਲੀ ਪਲਾਟ 'ਚ ਮਿਲੀਆਂ ਸਰਕਾਰੀ ਕਣਕ ਦੀਆਂ ਸ਼ੱਕੀ ਹਾਲਤ 'ਚ ਬੋਰੀਆਂ
Ad Position 24