15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜਾਂਚ ਦੌਰਾਨ ਸਕੂਲੀ ਬੱਸਾਂ ਦਾ ਕੱਟੇ ਚਲਾਨ ਬੱਚਿਆਂ ਦੀ ਸੇਫਟੀ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਇਆ ਜਾਵੇਗਾ-ਕੰਚਨ ਅਰੋੜਾ

Ad Position 21
No active advertisement
ਅਜੀਤ ਡੈਸਕ 23-05-2026
ਬਲਾਚੌਰ, 22 ਮਈ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਵਲੋਂ ਟੀਮ ਦੇ ਸਹਿਯੋਗ ਨਾਲ ਸਾਂਝੇ ਤੌਰ 'ਤੇ ਸੇਫ ਸਕੂਲ ਵਾਹਨ ਪਾਲਿਸੀ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਨਵਾਂਸ਼ਹਿਰ ਜ਼ਿਲ੍ਹੇ ਦੇ ਬਲਾਚੌਰ ਬਲਾਕ ਵਿਖੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ, ਐਡੀਸ਼ਨਲ ਟਰਾਂਸਪੋਰਟ ਅਫਸਰ ਕਮਲੇਸ਼ ਰਾਣੀ, ਜੋਗਿੰਦਰ ਪਾਲ ਏ. ਐੱਸ. ਆਈ. ਤੇ ਮੱਖਣ ਸਿੰਘ ਵਲੋਂ ਸਾਂਝੇ ਤੌਰ 'ਤੇ ਸਕੂਲੀ ਬੱਸਾਂ ਦੀ ਜਾਂਚ ਕੀਤੀ ਗਈ | ਜਾਂਚ ਦੌਰਾਨ ਬਲਾਚੌਰ ਪਬਲਿਕ ਸਕੂਲ, ਨੌਰਵੁੱਡ ਪਬਲਿਕ ਸਕੂਲ, ਐੱਮ. ਆਰ. ਸਿਟੀ ਸਕੂਲ, ਸ਼ਿਵਾਲਿਕ ਪਬਲਿਕ ਸਕੂਲ ਅਤੇ ਲਿਟਲ ਸਟਾਰ ਪਬਲਿਕ ਸਕੂਲ, ਮਾਊਾਟ ਕਾਰਮਲ ਸਕੂਲ, ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀਆਂ ਬੱਸਾਂ ਵੀ ਸ਼ਾਮਿਲ ਸਨ | ਇਸ ਮੁਹਿੰਮ ਦੌਰਾਨ ਤਕਰੀਬਨ 8 ਸਕੂਲਾਂ ਦੀਆਂ ਕੁਲ 22 ਸਕੂਲੀ ਬੱਸਾਂ ਦੇ ਦਸਤਾਵੇਜ਼ ਚੈੱਕ ਕੀਤੇ ਗਏ ਅਤੇ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਵਾਲੀਆਂ ਦੋ ਸਕੂਲੀ ਬੱਸਾਂ ਦੇ ਚਲਾਨ (ਡਰਾਈਵਰ ਵਲੋਂ ਸੀਟ ਬੈਲਟ ਨਾ ਲਾਉਣ ਕਰਕੇ, ਫਸਟ ਐਡ ਬਾਕਸ ਵਿਚ ਐਕਸਪਾਇਰੀ ਦਵਾਈਆ ਮਿਲਣ ਕਾਰਨ ਤੇ ਬੱਸ 'ਚ ਫ਼ੀਮੇਲ ਅਟੈਂਡੈਂਟ ਨਾ ਹੋਣ ਕਾਰਨ ਵੀ ਕੀਤੇ ਗਏ | ਇਸ ਮੌਕੇ ਟੀਮ ਵਲੋਂ ਨਿੱਜੀ ਤੌਰ 'ਤੇ ਬਲਾਚੌਰ ਬਲਾਕ ਦੇ ਹੀ ਇਕ ਪ੍ਰਾਈਵੇਟ ਸਕੂਲ ਵਿਚ ਵਿਜ਼ਿਟ ਕਰਕੇ ਸਕੂਲ ਪਿ੍ੰਸੀਪਲ ਨਾਲ ਮੁਲਾਕਾਤ ਕੀਤੀ ਗਈ ਤੇ ਉਨ੍ਹਾਂ ਦੇ ਟਰਾਂਸਪੋਰਟ ਮੈਨੇਜਮੈਂਟ, ਸਕੂਲੀ ਵਾਹਨਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਨੂੰ ਸੇਫ਼ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਬਾਰੇ ਜਾਣੂੰ ਵੀ ਕਰਵਾਇਆ ਗਿਆ | ਡਰਾਈਵਰਾਂ ਨੂੰ ਇਹ ਗੱਲ ਸਪੱਸ਼ਟ ਕੀਤੀ ਗਈ ਕਿ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਵਾਹਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਯਕੀਨੀ ਬਣਾਈ ਜਾਵੇਗੀ | ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਵਲੋ ਸਮੇਂ-ਸਮੇਂ 'ਤੇ ਸਕੂਲ ਦੇ ਪਿ੍ੰਸੀਪਲ ਤੇ ਸਕੂਲ ਵਾਹਨਾਂ ਦੇ ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਜਿਵੇ ਕਿ ਸੀ. ਸੀ. ਟੀ. ਵੀ. ਕੈਮਰਾ, ਖਿੜਕੀ 'ਤੇ ਲੋਹੇ ਦੀ ਗਰਿਲ, ਫਸਟ ਏਡ ਬਾਕਸ, ਲੇਡੀ ਕੰਡਕਟਰ, ਬਸ ਡਰਾਈਵਰ ਦਾ ਸਕੂਲ ਯੂਨੀਫੋਮ ਵਿਚ ਹੋਣਾ, ਸੀਟ ਬੈਲਟ ਲਗਾਉਣਾ, ਸਮਰਥਾ ਤੋਂ ਵੱਧ ਬੱਚੇ ਸਕੂਲ ਬੱਸ ਵਿਚ ਨਾ ਬਿਠਾਣਾ ਆਦਿ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ | ਇਸ ਮੌਕੇ ਪੁਲਿਸ ਵਿਭਾਗ ਤੋਂ ਜਸਵਿੰਦਰ ਸਿੰਘ ਏ. ਐੱਸ. ਆਈ., ਟ੍ਰੈਫਿਕ ਤੋਂ ਮੱਖਣ ਸਿੰਘ ਦੇ ਨਾਲ ਨਾਲ ਸੰਤੋਸ਼ ਡੀ. ਈ. ਓ. ਵੀ ਆਦਿ ਵੀ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਫ਼ਲਦਾਰ ਬੂਟਿਆਂ ਤੇ ਸਬਜ਼ੀਆਂ ਨੂੰ ਵਧਦੇ ਤਾਪਮਾਨ ਤੋਂ ਬਚਾਉਣਾ ਜ਼ਰੂਰੀ-ਸਹਾਇਕ ਡਾਇਰੈਕਟਰ ਅਗਲੀ ਖ਼ਬਰ ਗਰਮੀ ਦੇ ਵਧ ਰਹੇ ਕਹਿਰ ਦੇ ਮੱਦੇਨਜ਼ਰ ਵੱਧ ਤੋਂ ਵੱਧ ਬੂਟੇ ਲਗਾਉਣੇ ਅਜੋਕੇ ਸਮੇਂ ਦੀ ਮੁੱਖ ਲੋੜ-ਦਲਜੀਤ ਸਿੰਘ
Ad Position 24