15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਫ਼ਲਦਾਰ ਬੂਟਿਆਂ ਤੇ ਸਬਜ਼ੀਆਂ ਨੂੰ ਵਧਦੇ ਤਾਪਮਾਨ ਤੋਂ ਬਚਾਉਣਾ ਜ਼ਰੂਰੀ-ਸਹਾਇਕ ਡਾਇਰੈਕਟਰ

Ad Position 21
No active advertisement
ਅਜੀਤ ਡੈਸਕ 23-05-2026
ਨਵਾਂਸ਼ਹਿਰ, 22 ਮਈ (ਜਸਬੀਰ ਸਿੰਘ ਨੂਰਪੁਰ)-ਗਰਮੀ ਦੀ ਰੁੱਤ ਵਿਚ ਸਦਾਬਹਾਰ ਫ਼ਲਦਾਰ ਬੂਟੇ ਜਿਵੇਂ ਕਿ ਅੰਬ, ਲੀਚੀ, ਪਪੀਤਾ, ਕੇਲਾ ਤੇ ਨਿੰਬੂ ਜਾਤੀ ਦੇ ਬੂਟਿਆਂ 'ਤੇ ਵਧਦੇ ਤਾਪਮਾਨ ਦਾ ਅਸਰ ਵਧੇਰੇ ਵੇਖਣ ਨੂੰ ਮਿਲਦਾ ਹੈ | ਇਹ ਜਾਣਕਾਰੀ ਡਾ. ਰਾਜੇਸ਼ ਕੁਮਾਰ ਸਹਾਇਕ ਡਾਇਰੈਕਟਰ ਬਾਗਬਾਨੀ ਸ਼ਹੀਦ ਭਗਤ ਸਿੰਘ ਨਗਰ ਨੇ ਦਿੰਦਿਆ ਦੱਸਿਆ ਕਿ ਵਧਦੇ ਤਾਪਮਾਨ ਕਾਰਨ ਫ਼ਲਾਂ 'ਤੇ ਧੱਬੇ ਪੈ ਜਾਂਦੇ ਹਨ ਅਤੇ ਪੱਤੇ ਝੁਲਸ ਜਾਂਦੇ ਹਨ | ਕਈ ਵਾਰ ਬਾਗਬਾਨ ਇਸ ਝੁਲਸ ਰੋਗ ਨੂੰ ਤੱਤਾਂ ਦੀ ਘਾਟ ਦਾ ਭੁਲੇਖਾ ਪੈ ਜਾਂਦਾ ਹੈ | ਗਰਮੀ ਦਾ ਕਹਿਰ ਦੱਖਣ ਦਿਸ਼ਾ ਵਾਲੇ ਪੱਤਿਆਂ ਉੱਪਰ ਵਧੇਰੇ ਨਜ਼ਰ ਆਉਂਦਾ ਹੈ | ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਬੂਟਾ ਲਾਉਣ ਸਮੇਂ ਕਿਸੇ ਕੰਧ ਦੇ ਨੇੜੇ ਨਾ ਲਗਾਇਆ ਜਾਵੇ ਕਿਉਂਕਿ ਕੰਧ ਦੇ ਸੇਕ ਨਾਲ ਬੂਟਾ ਝੂਲਸ ਜਾਂਦਾ ਹੈ ਅਤੇ ਇਕ ਪਾਸਿਓਾ ਮਰਨਾ ਸ਼ੁਰੂ ਹੋ ਜਾਂਦਾ ਹੈ | ਗਰਮੀਆਂ ਵਿਚ ਬਾਗ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਬੂਟਿਆਂ ਦਾ ਵਾਧਾ ਸਹੀ ਢੰਗ ਨਾਲ ਹੋਵੇ | ਉਨ੍ਹਾਂ ਕਿਹਾ ਕਿ ਹਲਕੀ ਤੇ ਥੋੜੇ ਵਕਫੇ 'ਤੇ ਸਿੰਚਾਈ ਮਿੱਟੀ ਦੀ ਨਮੀ ਬਰਕਰਾਰ ਰੱਖਦੀ ਹੈ, ਪਾਣੀ ਲਗਾਉਣ ਨਾਲ ਤਾਪਮਾਨ ਵਿਚ ਘਾਟਾ ਹੁੰਦਾ ਹੈ ਅਤੇ ਮਿੱਟੀ ਤੇ ਹਵਾ ਵਾਸ਼ਪੀਕਰਨ ਨਾਲ ਠੰਢੇ ਹੋ ਜਾਂਦੇ ਹਨ ਅਤੇ ਬੂਟਿਆਂ ਨੂੰ ਠੰਢਾ ਰੱਖਦੇ ਹਨ | ਉਨ੍ਹਾਂ ਕਿਹਾ ਕਿ ਬੂਟਿਆਂ ਨੂੰ ਪਾਣੀ ਸ਼ਾਮ ਦੇ ਸਮੇਂ 'ਤੇ ਲਗਾਉਣਾ ਚਾਹੀਦਾ ਹੈ | ਸਹਾਇਕ ਡਾਇਰੈਕਟਰ ਬਾਗਬਾਨੀ ਨੇ ਦੱਸਿਆ ਕਿ ਨਵੇਂ ਲਗਾਏ ਹੋਏ ਬੂਟਿਆਂ ਉਪਰ ਸਰਕੰਡਾ ਜਾਂ ਪਰਾਲੀ ਦੀ ਕੁੱਲੀ ਬਣਾ ਦਿੱਤੀ ਜਾਵੇ ਤਾਂ ਗਰਮੀ ਰੁੱਤ ਵਿਚ ਸਿੱਧੀ ਧੁੱਪ ਤੋਂ ਬਚਾਇਆ ਜਾ ਸਕਦਾ ਹੈ | ਇਸ ਤਰ੍ਹਾਂ ਕਰਨ ਨਾਲ ਬੂਟਿਆਂ ਨੂੰ ਠੰਢਕ ਵੀ ਮਿਲਦੀ ਹੈ ਅਤੇ ਉਨ੍ਹਾਂ ਦਾ ਵਾਧਾ ਸਹੀ ਹੁੰਦਾ ਹੈ | ਕਾਂਟ-ਛਾਂਟ ਕਰਕੇ ਬੂਟਿਆਂ ਨੂੰ ਨੀਵੇਂ ਰੱਖਿਆ ਜਾਵੇ ਤਾਂ ਇਹ ਸੂਰਜ ਦੀਆਂ ਕਿਰਨਾਂ ਦੇ ਪ੍ਰਕੋਪ ਤੋਂ ਕੁਝ ਹੱਦ ਤੱਕ ਬਚ ਜਾਂਦੇ ਹਨ | ਉੱਚੇ ਬੂਟਿਆਂ 'ਤੇ ਸੂਰਜ ਦੀ ਗਰਮੀ ਜ਼ਿਆਦਾ ਪੈਣ ਕਰਕੇ ਇਹ ਜਲਦੀ ਝੁਲਸ ਜਾਂਦੇ ਹਨ | ਉਨ੍ਹਾਂ ਕਿਹਾ ਕਿ ਪਰਾਲੀ, ਸੁੱਕੇ ਘਾਹ ਤੇ ਪੱਤਿਆਂ ਨਾਲ ਬੂਟਿਆਂ ਦੇ ਦੌਰਾਂ ਨੂੰ ਢੱਕਿਆ ਜਾਵੇ ਤਾਂ ਕਾਫੀ ਮਾਤਰਾ ਤੱਕ ਮਿੱਟੀ 'ਚ ਨਮੀ ਬਰਕਰਾਰ ਰਹਿੰਦੀ ਹੈ | ਇਸ ਵਿਧੀ ਨਾਲ ਬੂਟੇ ਦੇ ਆਲੇ-ਦੁਆਲੇ ਦੇ ਤਾਪਮਾਨ ਵਿਚ ਵੀ ਗਿਰਾਵਟ ਆਉਂਦੀ ਹੈ ਤੇ ਨਦੀਨਾਂ ਦੀ ਉਪਜਾਉ ਸ਼ਕਤੀ ਵੀ ਘਟਦੀ ਹੈ | ਜੇ ਹਵਾ ਰੋਕੂ ਵਾੜ ਬਾਗ ਦੇ ਪੱਛਮ ਵਾਲੇ ਪਾਸੇ ਲਗਾਈ ਜਾਵੇ ਤਾਂ ਬੂਟਿਆਂ ਨੂੰ ਗਰਮ ਤੇ ਖੁਸ਼ਕ ਹਵਾਵਾਂ ਦੇ ਪ੍ਰਕੋਪ ਤੋਂ ਬਚਾਇਆ ਜਾ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ 55 ਪਿੰਡਾਂ ਅੰਦਰ 11 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਦੇ ਮੈਦਾਨ ਤਿਆਰ ਕੀਤੇ ਜਾਣਗ... ਅਗਲੀ ਖ਼ਬਰ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜਾਂਚ ਦੌਰਾਨ ਸਕੂਲੀ ਬੱਸਾਂ ਦਾ ਕੱਟੇ ਚਲਾਨ ਬੱਚਿਆਂ ਦੀ ਸੇਫਟੀ ਨੂੰ ਪੂਰੀ ਤਰ੍ਹਾਂ ਯਕੀ...
Ad Position 24