ਨਵਾਂਸ਼ਹਿਰ, 22 ਮਈ (ਦੀਦਾਰ ਸਿੰਘ ਸ਼ੇਤਰਾ)-ਭੱਠਾ ਵਰਕਰ ਯੂਨੀਅਨ (ਇਫਟੂ) ਨੇ ਪੰਜਾਬ ਸਰਕਾਰ ਵਲੋਂ ਭੱਠਾ ਵਰਕਰਾਂ ਦੀਆਂ ਉਜ਼ਰਤਾਂ ਦੀ ਨਵੀਂ ਸੂਚੀ ਜਾਰੀ ਨਾ ਕਰਨ ਦੇ ਵਿਰੋਧ ਵਿਚ ਪਿੰਡ ਸੋਇਤਾ ਦੇ ਭੱਠੇ 'ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਇਸ ਮੌਕੇ ਇਫਟੂ ਦੇ ਸੂਬਾ ਸਕੱਤਰ ਅਵਤਾਰ ਸਿੰਘ ਤਾਰੀ, ਭੱਠਾ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਰੱਕੜ, ਵੀਰ ਸਿੰਘ, ਰਾਜੂ, ਵਿਜੈ, ਅੰਕੁਸ਼, ਬਿੰਦਰ, ਸ਼ਿਵ ਕੁਮਾਰ ਨੇ ਕਿਹਾ ਕਿ ਪਹਿਲਾਂ ਸਰਕਾਰਾਂ ਭੱਠਾ ਵਰਕਰਾਂ ਦੀ ਉਜਰਤ ਦੀ ਸੂਚੀ ਮਾਰਚ ਮਹੀਨੇ ਵਿੱਚ ਜਾਰੀ ਕਰ ਦਿੰਦੀਆਂ ਸਨ ਜਿਸ ਅਨੁਸਾਰ ਮਾਲਕ ਕਾਮਿਆਂ ਦਾ ਸੀਜ਼ਨ ਦਾ ਹਿਸਾਬ ਕਰ ਦਿੰਦੇ ਸਨ ਪਰ ਮਾਨ ਸਰਕਾਰ ਵਲੋਂ ਇਹ ਸੂਚੀ ਜਾਰੀ ਨਾ ਕਰਨ ਕਾਰਨ ਕਾਮਿਆਂ ਦਾ ਹਿਸਾਬ ਨਹੀਂ ਹੋ ਰਿਹਾ | ਉਨ੍ਹਾਂ ਇਹ ਸੂਚੀ ਬਿਨਾਂ ਦੇਰੀ ਤੋਂ ਜਾਰੀ ਕਰਨ ਦੀ ਮੰਗ ਕੀਤੀ | ਉਨ੍ਹਾਂ ਲਾਲ ਝੰਡਾ ਭੱਠਾ ਵਰਕਰ ਯੂਨੀਅਨ ਵਲੋਂ ਭੱਠਾ ਵਰਕਰਾਂ ਦੀ ਉਜਰਤ ਵਿਚ 15 ਫ਼ੀਸਦੀ ਵਾਧੇ ਲਈ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਵੀ ਕੀਤੀ | ਇਸ ਮੌਕੇ ਰਵੀ, ਪਰਵੀਨ, ਸਤਿੰਦਰ, ਓਮ ਪਲ, ਸੁਭਾਸ਼, ਅੰਮਿ੍ਤਾ, ਗੋਮੀ, ਰਾਜਕਲੀ, ਰੀਤਾ ਤੇ ਹਰਵੀਰੀ ਵੀ ਮੌਜੂਦ ਸਨ |