28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

3 ਸਾਲ ਸੇਵਾ ਦੇਣ ਤੋਂ ਬਾਅਦ 253 ਮਾਸਟਰ ਕਾਡਰ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣਾ ਘੋਰ ਅਨਿਆ-ਡਾ. ਸੁੱਖੀ

Ad Position 21
No active advertisement
ਅਜੀਤ ਡੈਸਕ 25-05-2026
ਬੰਗਾ, 24 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੂੰ 4161 ਮਾਸਟਰ ਕਾਡਰ ਭਰਤੀ ਦੇ ਪ੍ਰਭਾਵਿਤ 253 ਅਧਿਆਪਕਾਂ ਵਲੋਂ ਮਿਲ ਕੇ ਆਪਣਾ ਮੰਗ ਪੱਤਰ ਦਿੱਤਾ ਗਿਆ | ਅਧਿਆਪਕਾਂ ਨੇ ਡਾ. ਸੁਖਵਿੰਦਰ ਸੁੱਖੀ ਨੂੰ ਦੱਸਿਆ ਕਿ 2022 ਵਿਚ ਹੋਈ 4161 ਅਧਿਆਪਕ ਭਰਤੀ ਤਹਿਤ ਉਹਨਾਂ ਨੂੰ 2023 ਵਿਚ ਸਕੂਲਾਂ ਵਿਚ ਜੁਆਇਨ ਕਰਵਾਇਆ ਗਿਆ ਸੀ | ਪਿਛਲੇ 3 ਸਾਲਾਂ ਤੋਂ ਉਹ ਇਮਾਨਦਾਰੀ ਨਾਲ ਸੇਵਾ ਨਿਭਾ ਰਹੇ ਹਨ ਪਰ ਪਰਖ ਸਮਾਂ ਪੂਰਾ ਹੋਣ ਤੋਂ ਇਕ ਦਿਨ ਪਹਿਲਾਂ ਸਿੱਖਿਆ ਵਿਭਾਗ ਵਲੋਂ ਉਨ੍ਹਾਂ ਨੂੰ ਨੌਕਰੀ ਤੋਂ ਕੱਢਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ | ਜਦ ਕਿ ਇਸ ਵਿਚ ਉਨ੍ਹਾਂ ਦੀ ਕੋਈ ਗਲਤੀ ਨਹੀਂ ਹੈ | ਮਾਮਲਾ ਸੁਣਨ ਤੋਂ ਬਾਅਦ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ | ਸਿੱਖਿਆ ਵਿਭਾਗ ਵਿਚ ਪਹਿਲਾਂ ਹੀ ਅਧਿਆਪਕਾਂ ਦੀ ਭਾਰੀ ਕਮੀ ਹੈ | ਅਜਿਹੇ ਹਾਲਾਤ ਵਿਚ 253 ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣਾ ਗਲਤ ਕਦਮ ਹੈ | ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿਚ ਇਹ ਮਸਲਾ ਲੈ ਕੇ ਜਾਣਗੇ | ਇਸ ਮੌਕੇ 4161 ਅਧਿਆਪਕ ਯੂਨੀਅਨ ਤੇ ਪ੍ਰਭਾਵਿਤ ਅਧਿਆਪਕਾਂ 'ਚੋਂ ਸਤਪਾਲ ਸਿੰਘ, ਰਾਜੂ ਸਿੰਘ, ਸ੍ਰੀਮਤੀ ਸੰਗੀਤਾ, ਸ੍ਰੀਮਤੀ ਕਰਮਜੀਤ ਕੌਰ, ਮੈਡਮ ਸੋਨੀਆ, ਸ੍ਰੀਮਤੀ ਪਰਮਜੀਤ ਕੌਰ, ਮੈਡਮ ਨਵਜੋਤ ਕੌਰ ਅਤੇ ਲੈਕ. ਨਰਿੰਦਰ ਪਾਲ ਸਿੰਘ ਕੈਂਥ, ਮਾਸਟਰ ਬਲਦੇਵ ਸਿੰਘ ਸਿੱਧੂ ਤੇ ਵੱਖ-ਵੱਖ ਅਧਿਆਪਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 31 ਨੂੰ ਸੈਣੀ ਪੈਲੇਸ ਬਲਾਚੌਰ ਵਿਖੇ ਹੋਵੇਗਾ ਨਿਵੇਕਲਾ ਤੇ ਪਹਿਲਾ ਸੈਮੀਨਾਰ-ਰਣਬੀਰ ਚੇਚੀ ਅਗਲੀ ਖ਼ਬਰ ਕਸ਼ਮੀਰ ਸਿੰਘ ਕਾਦਰ ਢਾਡੀ ਸਭਾ ਪੰਜਾਬ ਦੇ ਪ੍ਰਧਾਨ ਚੁਣੇ ਗਏ
Ad Position 24