28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

31 ਨੂੰ ਸੈਣੀ ਪੈਲੇਸ ਬਲਾਚੌਰ ਵਿਖੇ ਹੋਵੇਗਾ ਨਿਵੇਕਲਾ ਤੇ ਪਹਿਲਾ ਸੈਮੀਨਾਰ-ਰਣਬੀਰ ਚੇਚੀ

Ad Position 21
No active advertisement
ਅਜੀਤ ਡੈਸਕ 25-05-2026
ਕਾਠਗੜ੍ਹ, 24 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਚੰਗਾ ਬੁਲਾਰਾ ਕੇਵਲ ਉਹ ਨਹੀਂ ਹੈ ਜੋ ਸਟੇਜ 'ਤੇ ਬੋਲ ਲੈਂਦਾ, ਚੰਗੇ ਬੁਲਾਰੇ ਦੀ ਲੋੜ ਕੇਵਲ ਰਾਜਨੀਤੀ ਵਿਚ ਹੀ ਨਹੀਂ ਹੈ | ਅੱਜ ਹਰ ਖੇਤਰ ਦੇ ਵਿਚ ਨੌਕਰੀ, ਬਿਜ਼ਨਸ, ਰਿਸ਼ਤੇ, ਪਰਿਵਾਰਕ ਸਾਂਝ, ਸਮਾਜ ਸੇਵਾ, ਵਿਦਿਆਰਥੀ ਤੋਂ ਲੈ ਕੇ ਕਾਰੋਬਾਰੀ, ਆਮ ਨਾਗਰਿਕ ਤੋਂ ਲੈ ਕੇ ਰਾਜਨੇਤਾ ਹਰ ਇਕ ਲਈ ਇਹ ਸਿੱਖਣਾ ਬਹੁਤ ਜ਼ਰੂਰੀ ਹੈ ਕਿ ਉਹ ਕਿਸੇ ਵੀ ਮੰਚ 'ਤੇ ਆਪਣੀ ਗੱਲ ਪ੍ਰਭਾਵਸ਼ਾਲੀ ਤਰੀਕੇ ਨਾਲ ਕਿਵੇਂ ਰੱਖ ਪਾਉਂਦਾ ਹੈ | ਇਹ ਪ੍ਰਗਟਾਵਾ ਰਣਬੀਰ ਚੇਚੀ ਨੇ ਕਾਠਗੜ੍ਹ ਵਿਖੇ ਕੀਤਾ | ਇਸ ਦੀ ਪੂਰੀ ਜਾਣਕਾਰੀ ਲਈ 31 ਮਈ ਨੂੰ ਸੈਣੀ ਪੈਲਿਸ ਬਲਾਚੌਰ ਵਿਖੇ ਆਪਣੀ ਤਰ੍ਹਾਂ ਦਾ ਇਕ ਨਿਵੇਕਲਾ ਤੇ ਪਹਿਲਾ ਸੈਮੀਨਾਰ ਰੱਖਿਆ ਗਿਆ ਹੈ | ਉਨ੍ਹਾਂ ਨੇ ਇਸ ਸੈਮੀਨਰ ਵਿਚ ਸ਼ਾਮਿਲ ਹੋਣ ਲਈ ਮਾਪਿਆਂ, ਅਧਿਆਪਕਾਂ ਸਮੇਤ ਹਰ ਉਸ ਵਿਅਕਤੀ ਨੂੰ ਅਪੀਲ ਕੀਤੀ ਜੋ ਇਕ ਚੰਗੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦਾ ਹੈ, ਸਮਾਜ ਦੀਆਂ ਬਹੁਤ ਸਾਰੀਆਂ ਕੁਰੀਤੀਆਂ ਨੂੰ ਖਤਮ ਕਰਨਾ ਚਾਹੁੰਦਾ ਹੈ ਉਹ ਇਸ ਸੈਮੀਨਾਰ ਵਿਚ ਪਹੁੰਚ ਕੇ ਇਸ ਵਿਚ ਦੱਸੇ ਜਾ ਰਹੇ ਵਿਚਾਰਾਂ ਨੂੰ ਜ਼ਰੂਰ ਸੁਣੇ |
Ad Position 22
No active advertisement
ਪਿਛਲੀ ਖ਼ਬਰ ਸੇਵਾ ਸੁਸਾਇਟੀ ਬੰਗਾ ਵਲੋਂ ਖਟਕੜ ਕਲਾਂ 'ਚ ਵਾਤਾਵਰਨ ਸੰਭਾਲ ਜਾਗਰੂਕਤਾ ਸਮਾਗਮ ਕਰਾਇਆ ਅਗਲੀ ਖ਼ਬਰ 3 ਸਾਲ ਸੇਵਾ ਦੇਣ ਤੋਂ ਬਾਅਦ 253 ਮਾਸਟਰ ਕਾਡਰ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣਾ ਘੋਰ ਅਨਿਆ-ਡਾ. ਸੁੱਖੀ
Ad Position 24