ਬੰਗਾ, 24 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਸਮਾਜ ਸੇਵੀ ਸੰਸਥਾ 'ਸੇਵਾ ਸੁਸਾਇਟੀ ਬੰਗਾ' ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਵਾਤਾਵਰਨ ਸੰਭਾਲ ਜਾਗਰੂਕਤਾ ਸਮਾਗਮ ਕਰਾਇਆ | ਇਸ ਮੌਕੇ ਸੇਵਾ ਸੁਸਾਇਟੀ ਵਲੋਂ ਤਿੰਨ ਸੌ ਤੋਂ ਵੱਧ ਵੱਖ-ਵੱਖ ਕਿਸਮਾਂ ਦੇ ਬੂਟੇ ਲੋਕਾਂ ਨੂੰ ਵੰਡੇ ਗਏ | ਇਸ ਮੌਕੇ ਸੁਸਾਇਟੀ ਦੇ ਫਾਊਾਡਰ ਚੇਅਰਪਰਸਨ ਮੈਡਮ ਬਲਦੀਸ਼ ਕੌਰ ਨੇ ਕਿਹਾ ਕਿ ਅਤਿ ਦੀ ਗ਼ਰਮੀ ਨੂੰ ਠੱਲ੍ਹ ਪਾਉਣ ਲਈ ਬੂਟੇ ਲਗਾਉਣੇ ਬੇਹੱਦ ਜ਼ਰੂਰੀ ਹਨ | ਇਸੇ ਲਈ ਹਰ ਸਾਲ ਦੀ ਤਰ੍ਹਾਂ ਪਿੰਡ ਖਟਕੜ ਕਲਾਂ 'ਚ ਤਿੰਨ ਸੌ ਤੋਂ ਵੱਧ ਫਲਦਾਰ ਤੇ ਛਾਂਦਾਰ ਬੂਟੇ ਲੋਕਾਂ ਨੂੰ ਵੰਡੇ ਗਏ | ਇਸ ਮੌਕੇ ਸੁਸਾਇਟੀ ਦੇ ਫਾਊਾਡਰ ਚੇਅਰਪਰਸਨ ਮੈਡਮ ਬਲਦੀਸ਼ ਕੌਰ ਬੰਗਾ ਨੇ ਦੱਸਿਆ ਕਿ ਸੁਸਾਇਟੀ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੇ ਮਕਸਦ ਨਾਲ ਹੁਣ ਤੱਕ ਤੀਹ ਹਜ਼ਾਰ ਦੇ ਕਰੀਬ ਬੂਟੇ ਲਗਾ ਚੁੱਕੀ ਹੈ | ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਪਿੰਡਾਂ 'ਚ ਬੂਟੇ ਵੰਡਣ ਦਾ ਕਾਰਜ ਲਗਾਤਾਰ ਜਾਰੀ ਹੈ | ਇਸ ਮੌਕੇ ਸੇਵਾ ਸੁਸਾਇਟੀ ਬੰਗਾ ਦੀ ਫਾਊਾਡਰ ਮੈਡਮ ਬਲਦੀਸ਼ ਕੌਰ ਬੰਗਾ, ਸਰਪ੍ਰਸਤ ਸਤਨਾਮ ਸਿੰਘ ਖਟਕੜ, ਪ੍ਰਧਾਨ ਸੁਰਿੰਦਰ ਸਿੰਘ ਖਟਕੜ, ਵਾਈਸ ਪ੍ਰਧਾਨ ਜਗਤਾਰ ਸਿੰਘ, ਵਾਈਸ ਪ੍ਰਾਜੈਕਟ ਮੈਨੇਜਰ ਗੁਰਵਿੰਦਰਪਾਲ ਸਿੰਘ ਬੰਗਾ, ਸਤਨਾਮ ਸਿੰਘ ਸੰਧੂ, ਰਾਜ ਕੁਮਾਰ ਖਾਨਖਾਨਾ ਤੇ ਹਰਨੇਕ ਸਿੰਘ ਦੋਸਾਂਝ ਹਾਜ਼ਰ ਸਨ |