ਬੰਗਾ, 24 ਮਈ (ਧਰਮਵੀਰ ਪਾਲ)-ਬੰਗਾ ਬਲਾਕ ਦੇ ਪੈਂਦੇ ਪਿੰਡ ਮਜਾਰੀ ਵਿਖੇ ਦਰਬਾਰ ਪੰਜਾਂ ਪੀਰਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਦਰਬਾਰ ਦੇ ਸੇਵਾਦਾਰ ਜਨਾਬ ਸਫੀ ਮੁਹੰਮਦ ਬੂਟਾ ਚੌਕੀਦਾਰ, ਸੇਵਾਦਾਰ ਗੁਰਮੇਲ ਰਾਮ ਤੇ ਪਿੰਡ ਦੇ ਸਰਪੰਚ ਜਗਤਾਰ ਸਿੰਘ ਸ਼ੌਕਰ ਪ੍ਰਧਾਨ ਪੰਚਾਇਤ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਇਆ | ਛਿੰਝ ਮੇਲੇ ਵਿਚ ਪੰਜਾਬ ਦੇ ਵੱਖ-ਵੱਖ ਅਖਾੜਿਆਂ ਦੇ 100 ਦੇ ਕਰੀਬ ਪਹਿਲਵਾਨਾਂ ਨੇ ਭਾਗ ਲਿਆ | ਛਿੰਝ ਮੇਲੇ 'ਚ ਪਟਕੇ ਦੀ ਕੁਸ਼ਤੀ ਪਹਿਲਵਾਨ ਕਾਲੂ ਬਾਹੜੋਵਾਲ ਤੇ ਮੇਜਰ ਡੇਰਾ ਬਾਬਾ ਨਾਨਕ ਵਿਚਕਾਰ ਹੋਈ, ਜਿਸ 'ਚ ਪਹਿਲਵਾਨ ਕਾਲੂ ਬਾਹੜੋਵਾਲ ਨੇ ਪਟਕੇ ਦੀ ਕੁਸ਼ਤੀ ਆਪਣੇ ਨਾਂਅ ਕੀਤੀ | ਪਟਕੇ ਦੀ ਸਪੈਸ਼ਲ ਕੁਸ਼ਤੀ ਜੱਸਾ ਬਾਹੜੋਵਾਲ ਤੇ ਗੇਮਾ ਧੁਲੇਤਾ ਵਿਚਕਾਰ ਕਰਵਾਈ ਗਈ, ਜਿਸ ਵਿਚ ਪਹਿਲਵਾਨ ਗੇਮਾ ਧੁਲੇਤਾ ਨੇ ਜਿੱਤ ਪ੍ਰਾਪਤ ਕੀਤੀ | ਦੋ ਨੰਬਰ ਦੀ ਕੁਸ਼ਤੀ 'ਚ ਵੱਡਾ ਜੱਸਾ ਬਾਹੜੋਵਾਲ ਤੇ ਸ਼ੇਰਾ ਲੱਲੀਆਂ ਦੇ ਵਿਚਕਾਰ ਕੁਸ਼ਤੀ ਕਰਵਾਈ, ਜਿਸ 'ਚ ਸ਼ੇਰਾ ਲੱਲੀਆਂ ਨੇ ਜਿੱਤ ਪ੍ਰਾਪਤ ਕੀਤੀ | ਇਹ ਕੁਸ਼ਤੀਆਂ ਐਨ. ਆਰ. ਆਈ. ਵੀਰਾਂ ਵਲੋਂ ਸਪਾਂਸਰ ਕੀਤੀਆਂ ਗਈਆਂ ਸਨ | ਪਟਕੇ ਦੀ ਕੁਸ਼ਤੀ ਦਾ ਪਹਿਲਾ ਇਨਾਮ ਨਰਿੰਦਰ ਸਿੰਘ ਸ਼ੌਕਰ ਪੁੱਤਰ ਸਵ. ਨੰਬਰਦਾਰ ਪਰਮਜੀਤ ਸਿੰਘ ਸ਼ੋਕਰ ਦੇ ਪਰਿਵਾਰ ਵਲੋਂ ਦਿੱਤਾ ਗਿਆ | ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਡਾ. ਸੁਖਵਿੰਦਰ ਕੁਮਾਰ ਸੁੱਖੀ ਹਲਕਾ ਵਿਧਾਇਕ ਬੰਗਾ, ਕੁਲਜੀਤ ਸਿੰਘ ਸਰਹਾਲ ਵਾਈਸ ਚੇਅਰਮੈਨ ਵਾਟਰ ਰਿਸੋਰਸਿਸ ਮੈਨੇਜਮੈਂਟ ਡਿਵੈਲਪਮੈਂਟ ਕਾਰਪੋਰੇਸ਼ਨ ਪੰਜਾਬ, ਦਾਰਾ ਸਿੰਘ ਮੱਲ ਕਲੇਰਾਂ ਸਰਪੰਚ ਨੇ ਆਪਣੇ ਕਰ-ਕਮਲਾਂ ਨਾਲ ਕੀਤੀ | ਇਸ ਮੌਕੇ ਕੁਲਜੀਤ ਸਿੰਘ ਸਰਹਾਲ ਨੇ ਐਮ. ਪੀ. ਫ਼ੰਡ 'ਚੋਂ 7 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ | ਇਸ ਮੌਕੇ ਬਾਬਾ ਸਤਨਾਮ ਸਿੰਘ ਮਜਾਰੀ, ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਚੇਅਰਮੈਨ ਮਾਰਕਫੈੱਡ ਪੰਜਾਬ, ਪਵਨਜੀਤ ਸਿੰਘ ਸਿੱਧੂ ਗੁਣਾਚੌਰ ਸੰਗਠਨ ਇੰਚਾਰਜ ਬੰਗਾ, ਹਰਭਜਨ ਸਿੰਘ ਭਰੋਲੀ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਸਰਪੰਚ ਜੰਡਿਆਲਾ, ਜਗਜੀਤ ਸਿੰਘ ਬਲਾਕੀਪੁਰ, ਗੁਰਿੰਦਰ ਸਿੰਘ, ਕੁਲਦੀਪ ਸਿੰਘ ਰਾਣਾ, ਗੁਰਵਿੰਦਰ ਸਿੰਘ ਕੱਟਾਂ, ਅਵਤਾਰ ਸਿੰਘ, ਪਲਵਿੰਦਰ ਸਿੰਘ ਗਿੱਲ, ਪ੍ਰਵੀਨ ਕੁਮਾਰ, ਪਰਮਜੀਤ ਪੰਮੀ ਯੂ. ਐਸ. ਏ., ਰਣਜੀਤ ਸਿੰਘ ਜੀਤਾ ਮੱਲੂਪੋਤਾ, ਮਨਜੀਤ ਸਿੰਘ, ਅਮਰੀਕ ਸਿੰਘ, ਕਸ਼ਮੀਰ ਰਾਮ, ਪ੍ਰਕਾਸ਼ ਰਾਮ ਅੱਪਰਾ, ਸਟੀਫਨ ਸਿੰਘ, ਕਮਲੇਸ਼ ਕੁਮਾਰ, ਬਲਵੀਰ ਸਿੰਘ ਆਦਿ ਹਾਜ਼ਰ ਸਨ |