ਕਟਰੀਆਂ, 24 ਮਈ (ਪ੍ਰੇਮੀ ਸੰਧਵਾਂ)-ਅਗਾਂਹਵਧੂ ਕਿਸਾਨ ਤੇ ਸਮਾਜ ਸੇਵੀ ਹਰਵਿੰਦਰ ਸਿੰਘ ਬੋਇਲ ਪੁੱਤਰ ਸਵ: ਮਹਿੰਦਰ ਸਿੰਘ ਬੋਇਲ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਸੂੰਢ ਦੇ ਨੇੜੇ ਖੋਲ੍ਹੇ ਬੋਇਲ ਐਗਰੋ ਸੈਂਟਰ ਦੀ ਸ਼ੁਰੂਆਤ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਭਾਈ ਜਸਵੰਤ ਸਿੰਘ ਵਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਸਮਾਜ ਸੇਵੀ ਗੁਰਇਕਬਾਲ ਸਿੰਘ ਜੌਹਲ ਪੁੱਤਰ ਸਵ: ਪਰਮਜੀਤ ਸਿੰਘ ਜੌਹਲ ਨੇ ਐਗਰੋ ਸੈਂਟਰ ਦਾ ਉਦਘਾਟਨ ਕਰਦਿਆਂ ਕਿਹਾ ਕਿ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਸ਼ੁਰੂ ਕੀਤੇ ਕਾਰਜ ਹਮੇਸ਼ਾ ਹੀ ਸਫ਼ਲ ਹੁੰਦੇ ਹਨ | ਉਨ੍ਹਾਂ ਬੋਇਲ ਪਰਿਵਾਰ ਨੂੰ ਨਵੇਂ ਖੋਲ੍ਹੇ ਗਏ ਬੋਇਲ ਐਗਰੋ ਸੈਂਟਰ ਦੀ ਵਧਾਈ ਦਿੰਦਿਆਂ ਕਿਹਾ ਕਿ ਇਥੇ ਖੇਤੀਬਾੜੀ ਵਿਚ ਵਰਤਣ ਵਾਲੀਆਂ ਚੀਜ਼ਾਂ ਬਾਜ਼ਾਰ ਨਾਲੋਂ ਘੱਟ ਰੇਟ 'ਤੇ ਮਿਲਣਗੀਆਂ | ਬੋਇਲ ਐਗਰੋ ਸੈਂਟਰ ਦੇ ਮੈਨੇਜਿੰਗ ਡਾਇਰੈਕਟਰ ਹਰਵਿੰਦਰ ਸਿੰਘ ਬੋਇਲ ਨੇ ਉਦਘਾਟਨੀ ਸਮਾਗਮ ਵਿਚ ਸ਼ਾਮਿਲ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕੁਲਜੀਤ ਕੌਰ ਬੋਇਲ, ਗੁਰਇਕਬਾਲ ਸਿੰਘ ਜੌਹਲ, ਸਨਮਪ੍ਰੀਤ ਸਿੰਘ ਬੋਇਲ, ਤਨਵੀਰ ਸਿੰਘ ਬੋਇਲ, ਦੇਸ ਰਾਜ ਕੌਲ, ਸਤਨਾਮ ਸਿੰਘ ਸੱਤਾ, ਮੇਜਰ ਸਿੰਘ, ਬਲਦੇਵ ਸਿੰਘ ਬੋਇਲ ਸੂੰਢ, ਮਸਤਾਨ ਸਿੰਘ, ਸੁਖਦੀਪ ਸਿੰਘ, ਜਤਿੰਦਰ ਸਿੰਘ, ਰਣਜੀਤ, ਪਰਮਜੀਤ ਸਿੰਘ, ਅਵਤਾਰ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ |