28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਲਗਾਤਾਰ ਵਧ ਰਹੀਆਂ ਤੇਲ ਦੀਆਂ ਕੀਮਤਾਂ ਤੋਂ ਹਰ ਵਰਗ ਪ੍ਰੇਸ਼ਾਨ-ਮੰਡੇਰ

Ad Position 21
No active advertisement
ਅਜੀਤ ਡੈਸਕ 25-05-2026
ਮਜਾਰੀ/ਸਾਹਿਬਾ, 24 ਮਈ (ਨਿਰਮਲਜੀਤ ਸਿੰਘ ਚਾਹਲ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਨਿੱਤ ਵਧਾਈਆਂ ਜਾ ਰਹੀਆਂ ਤੇਲ ਦੀਆਂ ਕੀਮਤਾਂ ਤੋਂ ਅੱਜ ਹਰ ਵਰਗ ਪ੍ਰੇਸ਼ਾਨ ਹੋ ਰਿਹਾ ਹੈ, ਜਿਸ ਕਾਰਨ ਲੋਕਾਂ 'ਚ ਹਾਹਾਕਾਰ ਮਚੀ ਹੋਈ ਹੈ | ਇਹ ਪ੍ਰਗਟਾਵਾ 'ਆਪ' ਦੇ ਕਿਸਾਨ ਵਿੰਗ ਦੇ ਆਗੂ ਰਸ਼ਪਾਲ ਸਿੰਘ ਮੰਡੇਰ ਨੇ ਕਸਬਾ ਮਜਾਰੀ ਵਿਖੇ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਪਹਿਲਾਂ ਹੀ ਵਧੀ ਹੋਈ ਮਹਿੰਗਾਈ ਦੀ ਮਾਰ ਹੇਠ ਲੋਕ ਜ਼ਿੰਦਗੀ ਬਸਰ ਕਰ ਰਹੇ ਹਨ ਹੁਣ ਨਿੱਤ ਵੱਧ ਰਹੀਆਂ ਡੀਜ਼ਲ, ਪੈਟਰੋਲ ਤੇ ਗੈੱਸ ਦੀਆਂ ਕੀਮਤਾਂ ਤੋਂ ਸਾਰੇ ਵਰਗ ਪ੍ਰੇਸ਼ਾਨ ਹੋ ਰਹੇ ਹਨ | ਵਧੀਆਂ ਕੀਮਤਾਂ ਨੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਹੀ ਕਿਸਾਨਾਂ 'ਤੇ ਬੋਝ ਪਾ ਦਿੱਤਾ ਹੈ | ਮਹਿੰਗਾਈ ਕਰਕੇ ਫਰੂਟ ਤੇ ਸਬਜ਼ੀਆਂ ਦੇ ਰੇਟ ਅਸਮਾਨੀ ਚੜ੍ਹ ਗਏ ਹਨ | ਕੇਂਦਰ ਸਰਕਾਰ ਦੀ ਨਾਲਾਇਕੀ ਕਾਰਨ ਦੇਸ਼ ਦਾ ਰੁਪਈਆਂ ਦਿਨ-ਪਰ-ਦਿਨ ਡਿੱਗਦਾ ਜਾ ਰਿਹਾ ਹੈ | ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੇਲ ਤੇ ਗੈੱਸ ਦੀਆਂ ਕੀਮਤਾਂ ਦਾ ਵਾਧਾ ਤੁਰੰਤ ਵਾਪਸ ਲੈ ਕੇ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦਵਾਈ ਜਾਵੇ | ਇਸ ਮੌਕੇ ਹਰਬੰਸ ਸਿੰਘ ਮੰਡੇਰ, ਪ੍ਰਸ਼ੋਤਮ ਰਾਮ ਸਾਬਕਾ ਸਰਪੰਚ, ਰਘਵੀਰ ਸਿੰਘ ਤੇ ਰਣਜੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੁੱਕੜ ਮਜਾਰਾ, ਸੜੋਆ ਵਾਇਆ ਮੈਹਿੰਦਪੁਰ ਸੜਕ 'ਤੇ ਥਾਂ-ਥਾਂ ਪਏ ਟੋਇਆਂ ਕਰਕੇ ਰਾਹਗੀਰ ਹੋਏ ਪ੍ਰੇਸ਼ਾਨ ਅਗਲੀ ਖ਼ਬਰ ਸੂੰਢ ਵਿਖੇ ਬੋਇਲ ਐਗਰੋ ਸੈਂਟਰ ਦਾ ਜੌਹਲ ਵਲੋਂ ਉਦਘਾਟਨ
Ad Position 24