ਸੜੋਆ, 24 ਮਈ (ਹਰਮੇਲ ਸਹੂੰਗੜਾ)-ਪੰਜਾਬ ਅੰਦਰ ਕਾਂਗਰਸ ਸਰਕਾਰ ਦਾ ਟਾਈਮ ਖਤਮ ਹੋਣ ਤੋਂ ਪਹਿਲਾਂ ਇਲਾਕੇ ਦੇ ਲੋਕਾਂ ਨੇ ਉਦੋਂ ਦੇ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਕੋਲ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਅਤੇ ਕਾਂਗਰਸੀ ਲੀਡਰਾਂ ਵਲੋਂ ਮੈਹਿੰਦਪੁਰ, ਦਿਆਲਾ ਵਾਇਆ ਸੜੋਆ ਤੇ ਕੱਕੜ ਮੁਜ਼ਾਰਾ ਸੜਕ ਨੂੰ 18 ਫੁੱਟੀ ਬਣਾਉਣ ਦੀ ਮੰਗ ਰੱਖੀ ਸੀ | ਉਸ ਵੇਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਇਸ ਸੜਕ ਨੂੰ 18 ਫੁੱਟੀ ਬਣਾਉਣ ਦੀ ਮਨਜ਼ੂਰੀ ਦਿੱਤੀ ਸੀ | ਉਸ ਵੇਲੇ ਦੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ 18 ਫੁੱਟੀ ਸੜਕ ਬਣਾਉਣ ਦਾ ਨੀਂਹ ਪੱਥਰ ਸਟੇਟ ਹਾਈਵੇ ਨੰਬਰ 24 ਮੁੱਖ ਮਾਰਗ ਹੁਸ਼ਿਆਰਪੁਰ ਰੋਡ ਪਿੰਡ ਮੈਹਿੰਦਪੁਰ ਨੂੰ ਜਾਣ ਵਾਲੀ ਸੜਕ 'ਤੇ ਰੱਖਿਆ ਸੀ | ਇਸ ਬਾਰੇ ਗੱਲਬਾਤ ਕਰਦਿਆਂ ਕਾਂਗਰਸ ਕਿਸਾਨ ਵਿੰਗ ਦੇ ਬਲਾਕ ਪ੍ਰਧਾਨ ਜਤਿੰਦਰ ਸਿੰਘ ਦਿਆਲਾ ਸਾਬਕਾ ਸਰਪੰਚ ਨੇ ਦੱਸਿਆ ਕਿ ਇਹ ਸੜਕ ਬਣਾਉਣ ਲਈ ਇਲਾਕੇ ਦੇ ਕਿਸਾਨਾਂ ਵਲੋਂ ਬਹੁਤ ਹੀ ਜੱਦੋ ਜਹਿਦ ਕਰਨ ਮਗਰੋਂ ਇਹ ਸੜਕ ਬਣਾਈ ਗਈ ਅੱਜ ਇਸ ਸੜਕ ਦੀ ਹਾਲਤ ਇਨੀ ਮਾੜੀ ਹੋ ਚੁੱਕੀ ਹੈ ਕਿ ਮੈਹਿੰਦਪੁਰ ਤੋਂ ਲੈ ਕੇ ਪਿੰਡ ਕੁੱਕੜ ਮਜਾਰੇ ਤੱਕ ਸੜਕ 'ਚ ਟੋਏ ਪੈ ਚੁੱਕੇ ਹਨ ਅਤੇ ਕੁੱਝ ਥਾਵਾਂ 'ਤੇ ਸੜਕ ਦੋਨੋਂ ਸਾਈਡਾਂ ਤੋਂ ਬੈਠ ਚੁੱਕੀ ਹੋਣ ਕਰਕੇ ਗੱਡੀਆਂ ਦਾ ਬੈਲਸ ਵਿਗੜਨ ਕਰਕੇ ਐਕਸੀਡੈਂਟ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਤੇ ਸੜੋਆ ਪਿੰਡ ਦੇ ਬਜਰੀ ਨਿਕਲਣੀ ਸ਼ੁਰੂ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਠੇਕੇਦਾਰ ਤੇ ਮੰਡੀ ਬੋਰਡ ਵਲੋਂ ਲੁੱਕ ਦਾ ਪੈਚ ਵਰਕ ਲਗਾਉਣ ਦੀ ਥਾਂ ਇੰਟਰਲੋਕ ਲਗਾ ਕਿ ਹੀ ਟਾਈਮ ਟਪਾਇਆ ਜਾ ਰਿਹਾ ਹੈ ਅਤੇ ਮੰਡੀ ਦੇ ਕੋਲ ਤੇ ਸੜੋਆ ਮੇਨ ਚੌਕ ਦੇ ਕੋਲ ਸੜਕ ਕਾਫੀ ਟੁੱਟੀ ਹੋਣ ਕਰਕੇ ਲੰਘਣ ਵਾਲੀਆਂ ਬੱਸਾਂ ਕਾਰਾਂ ਮੋਟਰਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਠੇਕੇਦਾਰ ਵਲੋਂ ਪਿੰਡ ਕੁਕੜ ਮੁਜਾਰਾ ਦੇ ਕੋਲ ਕੰਕਰੀਟ ਦਾ ਰੈਂਪ ਬਣਾ ਦਿੱਤਾ ਤੇ ਸੜਕ ਦਾ ਥੋੜਾ ਜਿਹਾ ਟੋਟਾ ਬਗੈਰ ਪੈਚ ਵਰਕ ਲਗਾਏ ਤੋਂ ਉਸੇ ਤਰ੍ਹਾਂ ਛੱਡ ਦਿੱਤਾ ਗਿਆ ਹੈ ਨਾਲ ਇਹ ਵੀ ਦੱਸਿਆ ਗਿਆ ਹੈ ਕਿ 18 ਫੁੱਟੀ ਸੜਕ ਨੂੰ ਬਣੀ ਨੂੰ ਕਰੀਬ ਤਿੰਨ ਕੁ ਸਾਲ ਹੋ ਗਏ ਹਨ ਤੇ ਤਿੰਨ ਸਾਲਾਂ ਵਿਚ ਸੜਕ ਦੀ ਕਾਫੀ ਹਾਲਤ ਵਿਗੜ ਗਈ ਹੈ | ਇਕ ਭਾੜੇ ਦਾ ਕੰਮ ਕਰਦੇ ਰੇਹੜੇ ਵਾਲੇ ਨੇ ਦੱਸਿਆ ਹੈ ਕਿ ਸੜੋਆਂ ਤੋਂ ਲੈ ਕੇ ਕੁੱਕੜ ਮਜਾਰੇ ਤੱਕ ਜਿੰਨੇ ਵੀ ਖੱਡੇ ਪਏ ਹਨ ਮੈਂ ਉਨ੍ਹਾਂ ਨੂੰ ਹਰ ਰੋਜ਼ ਬਜਰੀ ਤੇ ਮਿੱਟੀ ਪਾ ਕੇ ਪੂਰਦਾ ਹਾਂ ਇਲਾਕੇ ਦੇ ਕੁਝ ਮੁਹਤਬਰ ਵਿਅਕਤੀ ਸੰਮਤੀ ਮੈਂਬਰ ਜਤਿੰਦਰ ਸਿੰਘ ਦਿਆਲਾ, ਸੰਮਤੀ ਮੈਂਬਰ ਚੌਧਰੀ ਸ਼ਾਮ ਲਾਲ ਸੜੋਆ, ਸਮਾਜ ਸੇਵੀ ਚੌਧਰੀ ਸੁਖਵਿੰਦਰ ਸਿੰਘ, ਐਸ. ਸੀ. ਸੈੱਲ ਜ਼ਿਲ੍ਹਾ ਦੇ ਵਾਇਸ ਪ੍ਰਧਾਨ ਨਰਿੰਦਰ ਪਾਲ ਸੜੋਆ, ਪਰਮਜੀਤ ਪੰਚ, ਜਸਵੀਰ ਸਿੰਘ, ਛਿੰਦਰ ਪਾਲ ਸਾਬਕਾ ਪੰਚ, ਸਰਬਜੀਤ ਰਾਣਾ ਤੇ ਇਲਾਕੇ ਦੇ ਲੋਕਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਸੜਕ 'ਚ ਪਏ ਖੱਡਿਆਂ ਨੂੰ ਪੈਚ ਵਰਕ ਲਗਾ ਕੇ ਠੀਕ ਕੀਤਾ ਜਾਵੇ |