28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਬੀ. ਐਲ. ਐਮ. ਗਰਲਜ਼ ਕਾਲਜ ਨਵਾਂਸ਼ਹਿਰ ਵਿਦਿਆਰਥਣਾਂ ਨੂੰ ਦੇ ਰਿਹਾ ਹੈ ਅਨੇਕਾਂ ਸੁਵਿਧਾਵਾਂ

Ad Position 21
No active advertisement
ਅਜੀਤ ਡੈਸਕ 25-05-2026
ਨਵਾਂਸ਼ਹਿਰ, 24 ਮਈ (ਜਸਬੀਰ ਸਿੰਘ ਨੂਰਪੁਰ)-ਬੀ. ਐਲ. ਐਮ. ਗਰਲਜ਼ ਕਾਲਜ ਨਵਾਂਸ਼ਹਿਰ ਵਿਚ ਬੀ. ਏ., ਬੀ. ਐਸ. ਸੀ. ਇਕਨਾਮਿਕਸ, ਬੀ. ਕਾਮ., ਬੀ. ਸੀ. ਏ., ਡਿਪਲੋਮਾ ਇਨ ਕਾਸਮੈਟੋਲੋਜੀ, ਡਿਪਲੋਮਾ ਇਨ ਫੈਸ਼ਨ ਡਿਜ਼ਾਈਨਿੰਗ, ਡੀ. ਸੀ. ਏ., ਪੀ. ਜੀ. ਡੀ. ਸੀ. ਏ. ਤੇ ਐਮ.ਵੋਕ. 'ਚ ਨਵੇਂ ਦਾਖਲਾ ਸੈਸ਼ਨ 2026-2027 ਲਈ ਅਨੇਕਾਂ ਸੁਵਿਧਾਵਾਂ ਦੇ ਨਾਲ ਵਿਦਿਆਰਥਣਾਂ ਦਾਖਲੇ ਲੈ ਰਹੀਆਂ ਹਨ | ਕਾਲਜ ਪਿ੍ੰਸੀਪਲ ਤਰਨਪ੍ਰੀਤ ਕੌਰ ਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕੋਈ ਵਿਦਿਆਰਥਣ 12ਵੀਂ ਜਮਾਤ ਵਿਚ 95 ਫੀਸਦੀ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਦੀ ਹੈ ਤਾਂ ਉਸਨੂੰ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ | ਜੇਕਰ ਕੋਈ ਵਿਦਿਆਰਥਣ 90 ਤੋਂ 94 ਫੀਸਦੀ ਅੰਕ ਲੈਂਦੀ ਹੈ ਤਾਂ ਉਸ ਦੀ 50 ਫੀਸਦੀ ਫੀਸ ਮੁਆਫ਼ ਕੀਤੀ ਜਾਵੇਗੀ ਅਤੇ ਜੇਕਰ 85 ਤੋਂ 89 ਫੀਸਦੀ ਅੰਕ ਹਨ ਤਾਂ ਉਸ ਦੀ 25 ਫੀਸਦੀ ਫੀਸ ਮਾਫ਼ ਹੋਵੇਗੀ | ਇਸ ਤੋਂ ਇਲਾਵਾ ਲੋੜਵੰਦ ਵਿਦਿਆਰਥਣਾਂ ਨੂੰ ਕਿਤਾਬਾਂ ਵੀ ਉਪਲਬਧ ਕਰਵਾਈਆਂ ਜਾਣਗੀਆਂ | ਪੜ੍ਹਾਈ ਵਿਚ ਕਮਜ਼ੋਰ ਵਿਦਿਆਰਥਣਾਂ ਨੂੰ ਵਾਧੂ ਸਮਾਂ ਦੇ ਕੇ ਉਨ੍ਹਾਂ ਦਾ ਸਿਲੇਬਸ ਪੂਰਾ ਕਰਵਾਇਆ ਜਾਵੇਗਾ | ਕਰੀਅਰ ਕਾਊਾਸਲਿੰਗ ਸੈੱਲ ਵਲੋਂ ਵਿਦਿਆਰਥਣਾਂ ਨੂੰ ਆਪਣੇ ਕਰੀਅਰ ਦੀ ਚੋਣ ਸੰਬੰਧੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ | ਸਿਰਫ਼ ਲੜਕੀਆਂ ਦਾ ਕਾਲਜ ਹੋਣ ਕਰਕੇ ਵਿਦਿਆਰਥਣਾਂ ਨੂੰ ਪੂਰੀ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ | ਕਾਲਜ ਦੀ ਕਾਸਮੈਟੋਲੋਜੀ ਤੇ ਕੰਪਿਊਟਰ ਲੈਬ ਪੂਰੀ ਤਰ੍ਹਾਂ ਵਾਤਾਨੁਕੂਲਿਤ ਅਤੇ ਸੁਸੱਜਿਤ ਹਨ | ਰੋਜ਼ਗਾਰ ਮੁਖੀ ਕੋਰਸਾਂ ਵਿਚ ਵਿਦਿਆਰਥਣਾਂ ਲਈ ਆਨਲਾਈਨ ਡਿਸਟੈਂਸ ਲਰਨਿੰਗ ਪ੍ਰੋਗਰਾਮ ਵਿਚ ਦੋ ਸਾਲ ਦੇ ਡਿਗਰੀ ਕੋਰਸਾਂ ਵਿਚ ਐਮ. ਸੀ. ਏ. ਤੇ ਐਮ. ਬੀ. ਏ. ਇਸ ਦੇ ਨਾਲ ਹੀ ਛੇ ਮਹੀਨੇ ਸਰਟੀਫਿਕੇਟ ਕੋਰਸਾਂ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਟ ਐਂਡ ਮਸ਼ੀਨ ਲਰਨਿੰਗ, ਡਿਜੀਟਲ ਲਰਨਿੰਗ ਅਤੇ ਡਾਟਾ ਐਨਾਲਿਟਿਕਸ ਕੋਰਸ ਉਪਲਬਧ ਹਨ | ਉਨ੍ਹਾਂ ਕਿਹਾ ਕਿ ਕਾਲਜ ਵਿਚ ਉੱਚ ਯੋਗਤਾ ਪ੍ਰਾਪਤ, ਮਿਹਨਤੀ ਤੇ ਅਨੁਭਵੀ ਅਧਿਆਪਕ ਅਤੇ ਗੈਰ-ਅਧਿਆਪਕ ਕਰਮਚਾਰੀ ਹਮੇਸ਼ਾਂ ਵਿਦਿਆਰਥਣਾਂ ਦੀ ਸਹਾਇਤਾ ਲਈ ਤਤਪਰ ਰਹਿੰਦੇ ਹਨ | ਐਨ. ਐਸ. ਐਸ., ਯੂਥ ਮੇਲਿਆਂ ਤੇ ਸੈਮੀਨਾਰਾਂ ਵਰਗੀਆਂ ਗਤੀਵਿਧੀਆਂ ਰਾਹੀਂ ਵਿਦਿਆਰਥਣਾਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਮੰਚ ਪ੍ਰਦਾਨ ਕੀਤਾ ਜਾਂਦਾ ਹੈ | ਪੋਸਟ ਮੈਟਿ੍ਕ ਸਕਾਲਰਸ਼ਿਪ ਅਤੇ ਐਸ. ਸੀ./ਐਸ. ਟੀ./ਓ. ਬੀ. ਸੀਯ ਵਰਗੀਆਂ ਯੋਜਨਾਵਾਂ ਤੋਂ ਇਲਾਵਾ ਕਾਲਜ ਵਲੋਂ ਵੀ ਲੋੜਵੰਦ ਵਿਦਿਆਰਥਣਾਂ ਲਈ ਸਕਾਲਰਸ਼ਪਿਾਂ ਦਿੱਤੀਆਂ ਜਾਂਦੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਅਮਰਦੀਪ ਕਾਲਜ ਦੇ ਸੀ. ਸੀ. ਏ. ਕੋਰਸ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਕੂੜੇ ਦੇ ਢੇਰ ਬਣ ਰਹੇ ਨੇ ਬਿਮਾਰੀਆਂ ਦਾ ਕਾਰਨ, ਪਿੰਡਾਂ 'ਚ ਹਾਲਾਤ ਚਿੰਤਾਜਨਕ
Ad Position 24