28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਰੱਤੇਵਾਲ 'ਚ ਮਰਦਮਸ਼ੁਮਾਰੀ 2027 ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 25-05-2026
ਰੱਤੇਵਾਲ, 24 ਮਈ (ਅਸ਼ੋਕ ਕੁਮਾਰ ਲੀਲ)-ਭਾਰਤ ਵਿਚ ਮਰਦਮਸ਼ੁਮਾਰੀ ਬਿਨਾ ਰੁਕਾਵਟ ਹਰ ਦਹਾਕੇ ਕੀਤੀ ਜਾ ਰਹੀ ਹੈ | ਦੇਸ਼ ਵਿਚ ਅਗਲੀ ਦਹਾਕੀ ਮਰਦਮਸ਼ੁਮਾਰੀ 16ਵੀਂ ਤੇ ਆਜ਼ਾਦੀ ਤੋਂ ਬਾਅਦ ਅੱਠਵੀਂ ਹੋਵੇਗੀ | ਮਰਦਮਸ਼ੁਮਾਰੀ ਪਿੰਡ, ਸ਼ਹਿਰ ਤੇ ਵਾਰਡ ਪੱਧਰ 'ਤੇ ਮੁੱਢਲੇ ਅੰਕੜਿਆਂ ਦਾ ਇਕ ਬਹੁਤ ਵੱਡਾ ਸਰੋਤ ਹੈ ਭਾਰਤ ਦੀ ਮਰਦਮਸ਼ੁਮਾਰੀ ਦਾ ਇਤਿਹਾਸ 150 ਸਾਲ ਪੁਰਾਣਾ ਹੈ ਜੋ ਕਿ ਸੂਖਮ ਪੱਧਰ 'ਤੇ ਵੱਖ-ਵੱਖ ਮਾਪਦੰਡ ਦੇ ਅੰਕੜਿਆਂ ਜਿਸ ਵਿਚ ਮਕਾਨਾਂ ਦੀ ਹਾਲਾਤ, ਸਹੂਲਤਾਂ ਤੇ ਸੰਪਤੀਆਂ, ਜਨਅੰਕੜਾ ਵਿਗਿਆਨ, ਧਰਮ, ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ, ਭਾਸ਼ਾ, ਸਾਖਰਤਾ ਤੇ ਵਿੱਦਿਆ, ਆਰਥਿਕ ਰੁਝੇਵਾ, ਪ੍ਰਵਾਸ ਤੇ ਜਣਨ ਸ਼ਾਮਿਲ ਹਨ, ਨੂੰ ਉਪਲੱਬਧ ਕਰਵਾ ਰਹੀ ਹੈ | ਇਕੱਠੇ ਕੀਤੇ ਅੰਕੜੇ ਬਹੁਤ ਮਹੱਤਵਪੂਰਨ ਹਨ ਕਿਉਂਕਿ ਇਹ ਦੇਸ਼ ਦੇ ਵਿਕਾਸ ਤੇ ਯੋਜਨਾ ਲਈ ਆਧਾਰ ਉਪਲੱਬਧ ਕਰਵਾਉਂਦੇ ਹਨ | ਇਹ ਮਰਦਮਸ਼ੁਮਾਰੀ ਵਿਲੱਖਣ ਅਤੇ ਮਹੱਤਵਪੂਰਨ ਹੈ ਕਿਉਂਕਿ ਇਹ ਭਾਰਤ ਦੀ ਪਹਿਲੀ ਮਰਦਮਸ਼ੁਮਾਰੀ ਹੈ ਜਿਸ 'ਚ ਮਰਦਮਸ਼ੁਮਾਰੀ ਡਾਟਾ ਇਕੱਠਾ ਕਰਨ ਦਾ ਕੰਮ ਡਿਜੀਟਲ ਸਾਧਨਾ/ਮਾਧਿਅਮ ਰਾਹੀਂ ਕੀਤਾ ਜਾਵੇਗਾ | ਇਹ ਮਰਦਮਸ਼ੁਮਾਰੀ ਵਿਚ ਗਿਣਤੀਕਾਰਾਂ ਨੂੰ ਆਪਣੇ ਮੋਬਾਇਲ ਦੀ ਵਰਤੋਂ ਕਰਦੇ ਹੋਏ ਪਰਿਵਾਰ ਦੇ ਆਂਕੜਿਆਂ ਨੂੰ ਡਿਜੀਟਲ ਇਕੱਠਾ ਕਰਨ ਲਈ ਪ੍ਰੇਰਿਆ ਗਿਆ ਹੈ | ਇਸ ਤੋਂ ਇਲਾਵਾ ਪਰਿਵਾਰ ਨੂੰ ਇਕ ਵੈੱਬ ਪੋਰਟਲ ਦੇ ਰਾਹੀਂ ਸਵੈ-ਗਣਨਾ ਕਰਨ ਦਾ ਵਿਕਲਪ ਵੀ ਦਿੱਤਾ ਜਾਵੇਗਾ | ਮਰਦਮਸ਼ੁਮਾਰੀ ਦੇ ਪਹਿਲੇ ਪੜਾਅ ਅਰਥਾਤ ਮਕਾਨਸੁਚੀਕਰਣ ਅਤੇ ਮਕਾਨਾਂ ਦੀ ਗਣਨਾ ਦੌਰਾਨ ਗਿਣਤੀਕਾਰ ਮੁੱਢਲੇ ਤੌਰ 'ਤੇ ਮਕਾਨਾਂ ਦੇ ਹਾਲਾਤ ਪਰਿਵਾਰ ਨੂੰ ਮਿਲ ਰਹੀਆਂ ਸਹੂਲਤਾਂ ਅਤੇ ਸੰਪਤੀ ਦੇ ਅੰਕੜਿਆਂ ਨੂੰ ਇਕੱਠਾ ਕਰਨਗੇ | ਇਸੇ ਤਹਿਤ ਪਿੰਡ ਰੱਤੇਵਾਲ 'ਚ ਵੀ ਮਰਦਮਸ਼ੁਮਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ | ਉਪਰੋਕਤ ਦੱਸੇ ਅਨੁਸਾਰ ਸਰਕਾਰ ਦੁਆਰਾ ਆਪ ਵਲੋਂ ਦਿੱਤੇ ਅੰਕੜਿਆਂ ਦੇ ਅਧਾਰ 'ਤੇ ਵਿਕਾਸ ਦੇ ਕੰਮਾਂ ਦੇ ਟੀਚੇ ਨਿਸ਼ਚਿਤ ਕੀਤੇ ਜਾਣਗੇ ਇਸ ਲਈ ਸਾਨੂੰ ਸਭ ਨੂੰ ਮਿਲ ਕੇ ਮਰਦਮਸ਼ੁਮਾਰੀ 'ਚ ਆਪਣੇ ਸਹੀ ਅੰਕੜੇ ਦੇਣੇ ਚਾਹੀਦੇ ਹਨ | ਸਰਕਾਰ ਵਲੋਂ ਭੇਜੀਆਂ ਟੀਮਾਂ ਹਰ ਇਕ ਘਰ ਤੱਕ ਪਹੁੰਚ ਕਰਨਗੀਆਂ | 2027 ਦੀ ਇਸ ਮਰਦਮਸ਼ਮਾਰੀ 'ਚ ਆਪਣੇ ਪਰਿਵਾਰ ਦੇ ਸਹੀ ਅੰਕੜੇ ਦੇ ਕੇ ਆਪਣਾ ਅਹਿਮ ਯੋਗਦਾਨ ਪਾਓ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਬੀ. ਸੀ. ਵਿੰਗ ਜ਼ਿਲ੍ਹਾ ਪ੍ਰਧਾਨ ਲੁਬਾਣਾ ਦਾ ਬਹਿਰਾਮ 'ਚ ਸਨਮਾਨ ਅਗਲੀ ਖ਼ਬਰ ਅਮਰਦੀਪ ਕਾਲਜ ਦੇ ਸੀ. ਸੀ. ਏ. ਕੋਰਸ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24