ਬੰਗਾ, 24 ਮਈ (ਧਰਮਵੀਰ ਪਾਲ)-ਮਾਹੀ ਗੋਤ ਵੈਲਫੇਅਰ ਸੁਸਾਇਟੀ ਬੰਗਾ ਵਲੋਂ ਪਿੰਡ ਜੰਡਿਆਲਾ ਵਿਖੇ ਪ੍ਰਬੰਧਕ ਕਮੇਟੀ ਤੇ ਸਮੂਹ ਦੇਸ਼ ਵਿਦੇਸ਼ ਦੀ ਸੰਗਤ ਵਲੋਂ ਮਾਹੀ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਪਿੰਡ ਜੰਡਿਆਲਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ | ਜਿਸ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਸੰਗਤਾਂ ਨੇ ਪੁੱਜ ਕੇ ਆਪਣੇ ਵਡੇਰਿਆਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਨਤਮਸਤਕ ਹੋਏ | ਇਸ ਮੌਕੇ ਚਿਰਾਗਾਂ ਦੀ ਰਸਮ ਉਪਰੰਤ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ | ਇਸ ਮੌਕੇ ਵੱਖ-ਵੱਖ ਕਲਾਕਾਰਾਂ ਵਲੋਂ ਗਾਇਕੀ ਰਾਹੀਂ ਆਪਣੀ ਹਾਜ਼ਰੀ ਲਗਾਈ ਗਈ | ਇਸ ਮੌਕੇ ਹੋਰ ਕਲਾਕਾਰ ਜਿਨ੍ਹਾਂ ਵਿਚ ਗੋਲਡ ਮੈਡਲਿਸਟ ਗਾਇਕ ਭੈਣਾਂ ਕੌਰ ਸਿਸਟਰਜ਼, ਬੇਬੀ ਏ ਕੌਰ, ਲੱਕੀ ਬੋਸ ਸੂੰਢ, ਰਾਜਪ੍ਰੀਤ ਚਮਕ, ਜੀਤਾ ਸਰਦਾਰ, ਰੇਨੂ ਲੁਧਿਆਣਾ, ਅਮਨ ਕਮਲ ਸੰਧੂ, ਮੂਰਤੀ ਰਾਮ, ਸਨੀਤਾ ਬਸਰਾ, ਰਾਜਵੀਰ ਮਾਹੀ, ਹਰਜੋਤ ਬੰਗਾ, ਮਲਕੀਤ ਪੰਛੀ, ਪਲਵਿੰਦਰ, ਜਸਵੀਰ ਗੁਰੂ, ਬਲਜਿੰਦਰ ਗੁਰੂ, ਸੁਨੀਲ ਸੋਨੂੰ ਆਦਿ ਕਲਾਕਾਰਾਂ ਨੇ ਵੀ ਆਪਣੀ ਹਾਜ਼ਰੀ ਲਵਾਈ | ਇਸ ਮੌਕੇ ਪ੍ਰਬੰਧਕਾਂ ਵਲੋਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ | ਚਾਹ ਪਕੌੜਿਆਂ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਕਮੇਟੀ ਮੈਂਬਰ ਬਰਿੰਦਰ ਕੁਮਾਰ ਪ੍ਰਧਾਨ, ਉਪ ਪ੍ਰਧਾਨ ਗਿਆਨ ਚੰਦ, ਜਨਰਲ ਸੈਕਟਰੀ ਸੰਤੋਖ ਕੁਮਾਰ, ਕੈਸ਼ੀਅਰ ਮਨੋਜ ਕੁਮਾਰ, ਰਕੇਸ਼ ਲਾਲ, ਗੁਰਮੁਖ ਸਿੰਘ, ਦੇਸਰਾਜ, ਅਸ਼ੋਕ ਕੁਮਾਰ, ਨੰਜੂ ਰਾਮ, ਮੰਗੀ, ਮੁਲਖ ਰਾਜ, ਗੁਰਨਾਮ ਚੰਦ, ਸੋਮੀ ਰਾਮ, ਸੁਖਦੇਵ ਸਿੰਘ, ਸ਼ਿੰਗਾਰਾ ਰਾਮ, ਝਲਮਣ ਰਾਮ, ਗੁਰਦਿਆਲ ਸਿੰਘ, ਸੋਮ ਨਾਥ ਮਾਹੀ ਜਲੰਧਰ, ਰੂਪ ਰਾਣੀ, ਪ੍ਰਕਾਸ਼ੋ, ਹਰਭਜਨ ਕੌਰ, ਅਮਰੀਕ ਚੰਦ, ਸੰਤੋਸ਼ ਕੁਮਾਰੀ, ਪ੍ਰੀਆ, ਅਵਤਾਰ ਸਿੰਘ, ਜਸਵਿੰਦਰ ਰਾਮ ਮਾਹੀ, ਰਾਣਾ ਮਾਹੀ ਆਦਿ ਹਾਜ਼ਰ ਸਨ |