ਬੰਗਾ, 24 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਨਿਰਦੇਸ਼ਾਂ ਤੇ ਡਾ. ਚਰਨਜੀਤ ਕੁਮਾਰ ਐਸ. ਐਮ. ਓ. ਸੁੱਜੋਂ ਦੀ ਅਗਵਾਈ ਹੇਠ ਟੀ. ਬੀ. ਯੂਨਿਟ ਹਸਪਤਾਲ ਸੁੱਜੋਂ ਵਿਖੇ ਸਿਹਤ ਵਿਭਾਗ ਤੇ ਟੀ. ਬੀ. ਡਿਪਾਰਟਮੈਂਟ ਵਲੋਂ ਆਯੁਸ਼ਮਾਨ ਅਰੋਗਯਾ ਕੈਂਪ ਤੇ ਟੀ. ਬੀ. ਸਕ੍ਰੀਨਿੰਗ ਐਕਸਰੇ ਕੈਂਪ ਲਗਾਇਆ | ਇਸ ਮੌਕੇ ਵਿਕਾਸ ਸ਼ਰਮਾ ਟੀ. ਬੀ. ਸੁਪਰਵਾਇਜਰ ਵਲੋਂ ਟੀ. ਬੀ. ਦੀ ਸਮੇਂ ਸਿਰ ਪਹਿਚਾਣ ਤੇ ਇਲਾਜ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ | ਐਕਸਰੇ ਰਾਹੀਂ ਪ੍ਰਭਾਵਿਤ ਟੀ. ਬੀ. ਮਰੀਜ਼ ਦੀ ਸਕ੍ਰੀਨਿੰਗ ਵੀ ਕੀਤੀ ਗਈ | ਵਿਕਾਸ ਸ਼ਰਮਾ ਟੀ. ਬੀ. ਸੁਪਰਵਾਇਜਰ ਤੇ ਰਾਜ ਕੁਮਾਰ ਹੰਸ ਬੀ. ਈ. ਈ. ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਪਿਛਲੇ 15 ਦਿਨਾਂ ਤੋਂ ਲਗਾਤਾਰ ਖੰਘ, ਬੁਖਾਰ, ਵਜ਼ਨ ਘਟਣਾ ਜਾਂ ਬਲਗ਼ਮ ਨਾਲ ਖੂਨ ਆਉਂਦਾ ਹੋਵੇ ਤਾਂ ਇਹ ਟੀ. ਬੀ. ਦੇ ਲੱਛਣ ਹੋ ਸਕਦੇ ਹਨ | ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿਚ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਟੀ. ਬੀ. ਦਾ ਸਮੇਂ ਸਿਰ ਇਲਾਜ ਸੰਭਵ ਹੋ ਸਕੇ | ਇਸ ਮੌਕੇ ਡਾ. ਨਵੀਨ ਕੁਮਾਰ, ਰੇਡੀਓਗ੍ਰਾਫਰ ਕੁਲਦੀਪ, ਸਤਵਿੰਦਰਪਾਲ ਕੌਰ ਨਰਸਿੰਗ ਸਿਸਟਰ, ਰਾਕੇਸ਼ ਕੁਮਾਰ ਐਲ. ਟੀ., ਗੁਰਲੀਨ ਕੌਰ ਸੀ. ਐਚ. ਓ., ਸੁਨੀਤਾ ਰਾਣੀ ਏ. ਐਨ. ਐਮ., ਹਰਵਿੰਦਰਪਾਲ ਹੈਲਥ ਵਰਕਰ, ਹਰਵਿੰਦਰ ਕੌਰ ਆਸ਼ਾ ਵਰਕਰ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਲੋਕ ਮੌਜੂਦ ਸਨ |