28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸਰਕਾਰੀ ਸਕੂਲ ਸਿਆਣਾ ਵਿਖੇ ਹੋਣਹਾਰ ਵਿਦਿਆਰਥੀਆਂ ਦਾ ਮਨੋਬਲ ਉੱਚਾ ਚੁੱਕਣ ਹਿੱਤ ਕਰਵਾਇਆ ਵਿਸ਼ੇਸ਼ ਸਮਾਗਮ ਸਮਾਜ ਸੇਵੀ ਡਾ. ਜਸਦੀਪ ਸਿੰਘ ਸੈਣੀ ਵਲੋਂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 25-05-2026
ਬਲਾਚੌਰ, 24 ਮਈ (ਨਰੇਸ਼ ਧੌਲ)-ਸਰਕਾਰੀ ਮਿਡਲ ਸਮਾਰਟ ਸਕੂਲ ਸਿਆਣਾ ਵਿਖੇ ਹੋਣਹਾਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦਾ ਮਨੋਬਲ ਉੱਚਾ ਚੁੱਕਣ ਲਈ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ | ਸਮਾਗਮ ਦੌਰਾਨ ਸਮਾਜ ਸੇਵੀ ਡਾ. ਜਸਦੀਪ ਸਿੰਘ ਸੈਣੀ ਵਲੋਂ ਅੱਠਵੀਂ ਜਮਾਤ 'ਚੋਂ ਅੱਵਲ ਰਹੇ ਵਿਦਿਆਰਥੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ | ਅੱਠਵੀਂ ਜਮਾਤ ਦੀ ਵਿਦਿਆਰਥਣ ਦੀਪਾ ਕੁਮਾਰੀ ਨੂੰ ਪਹਿਲਾ ਸਥਾਨ ਪ੍ਰਾਪਤ ਕਰਨ 'ਤੇ 3100 ਰੁਪਏ ਦਾ ਨਕਦ ਇਨਾਮ, ਖੁਸ਼ੀ ਕੁਮਾਰੀ ਨੂੰ ਦੂਜੇ ਸਥਾਨ ਲਈ 2100 ਦਾ ਨਕਦ ਇਨਾਮ ਅਤੇ ਪੱਲਵੀ ਤੇ ਅਲਸਿਫਾ ਨੂੰ ਤੀਜੇ ਸਥਾਨ ਲਈ 1100 ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਸਕੂਲ ਸਟਾਫ਼ ਵਲੋਂ ਸੱਤਵੀਂ, ਛੇਵੀਂ ਤੇ ਪੰਜਵੀਂ ਜਮਾਤ ਦੇ ਪਹਿਲੇ ਅਤੇ ਦੂਜੇ ਸਥਾਨ 'ਤੇ ਰਹੇ ਵਿਦਿਆਰਥੀਆਂ ਨੂੰ ਵੀ ਨਕਦ ਇਨਾਮ ਅਤੇ ਸਟੇਸ਼ਨਰੀ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ | ਸੱਤਵੀਂ ਜਮਾਤ ਵਿਚ ਸਿਮਰਨ ਕੌਰ ਪਹਿਲੇ ਅਤੇ ਪ੍ਰਭਜੋਤ ਕੌਰ ਦੂਜੇ ਸਥਾਨ 'ਤੇ ਰਹੇ | ਛੇਵੀਂ ਜਮਾਤ 'ਚ ਸੰਜਨਾ ਕਲੇਰ ਨੇ ਪਹਿਲਾ ਅਤੇ ਹਰਲੀਨ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ, ਜਦਕਿ ਪੰਜਵੀਂ ਜਮਾਤ ਵਿਚ ਅਯੁਸ਼ੀ ਪਹਿਲੇ ਤੇ ਅਵਨੀਤ ਕੌਰ ਦੂਜੇ ਸਥਾਨ 'ਤੇ ਰਹੀ | ਸਮਾਗਮ ਦੌਰਾਨ ਪੀ. ਟੀ. ਏ. ਅਧਿਆਪਕਾ ਜਯੋਤੀ ਕਲੇਰ ਨੂੰ ਸਕੂਲ ਲਈ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਸਮਾਗਮ ਦੇ ਸਟੇਜ ਸੈਕਟਰੀ ਦੀ ਭੂਮਿਕਾ ਇੰਚਾਰਜ ਮਨੋਜ ਕੁਮਾਰ ਵਲੋਂ ਨਿਭਾਈ ਗਈ | ਜਦਕਿ ਅੱਠਵੀਂ ਜਮਾਤ ਦੀ ਵਿਦਿਆਰਥਣ ਸਿਮਰਨ ਕੌਰ ਨੇ ਮਹਿਮਾਨਾਂ ਦਾ ਸੁਚੱਜੇ ਢੰਗ ਨਾਲ ਸਵਾਗਤ ਕੀਤਾ | ਸਕੂਲ ਸਟਾਫ਼ ਵਲੋਂ ਡਾ. ਜਸਦੀਪ ਸਿੰਘ ਸੈਣੀ ਨੂੰ ਹਰ ਸਾਲ ਮਿਲ ਰਹੇ ਸਹਿਯੋਗ ਲਈ ਧੰਨਵਾਦ ਕਰਦਿਆਂ ਵਿਸ਼ੇਸ਼ ਸਨਮਾਨ ਚਿੰਨ੍ਹ ਭੇਟ ਕੀਤਾ | ਅਧਿਆਪਕ ਰਣਵੀਰ ਸਿੰਘ ਸਾਇੰਸ ਮਾਸਟਰ ਤੇ ਸੰਜੀਵ ਕੁਮਾਰ ਨੇ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਤੇ ਆਏ ਹੋਏ ਮਹਿਮਾਨਾਂ ਤੇ ਮਾਪਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸਕੂਲ ਐੱਸ. ਐੱਮ. ਸੀ. ਚੇਅਰਪਰਸਨ ਚਰਨਜੀਤ ਕੌਰ, ਸਮਾਜ ਸੇਵੀ ਗੁਰਪ੍ਰੀਤ ਸਿੰਘ ਰਿਟਾਇਰਡ ਸੁਪਰਡੈਂਟ, ਦਾਨੀ ਸੱਜਣ ਹਰਬੰਸ ਕਲੇਰ, ਹਰਦੀਪ ਸੋਹਲ ਤੇ ਮਨਜੀਤ ਸਿੰਘ ਬੀ. ਐੱਮ. ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਮਾਪੇ ਵੀ ਵੱਡੀ ਗਿਣਤੀ ਵਿਚ ਸਮਾਗਮ ਵਿਚ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਮੇਰੀ ਰਸੋਈ ਸਕੀਮ ਤਹਿਤ ਆਲਮਗੀਰ ਵਿਖੇ ਤਕਸੀਮ ਕੀਤੀਆਂ ਰਾਸ਼ਨ ਕਿੱਟਾਂ <br/> ਅਗਲੀ ਖ਼ਬਰ ਸੁੱਜੋਂ ਹਸਪਤਾਲ ਵਿਖ਼ੇ ਟੀ. ਬੀ. ਦੀ ਬਿਮਾਰੀ ਸੰਬੰਧੀ ਕੈਂਪ
Ad Position 24