26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਰੱਤੇਵਾਲ 'ਚ ਵੱਡੀ ਗਿਣਤੀ ਪਰਿਵਾਰਾਂ ਨੇ ਕਾਂਗਰਸ ਦਾ ਪੱਲਾ ਫੜਿਆ

Ad Position 21
No active advertisement
ਅਜੀਤ ਡੈਸਕ 26-05-2026
ਕਾਠਗੜ੍ਹ/ਰੱਤੇਵਾਲ, 25 ਮਈ (ਹਰਸਿਮਰਨ ਜੋਤ ਸਿੰਘ ਕਲੇਰ, ਅਸ਼ੋਕ ਕੁਮਾਰ ਲੀਲ)-ਕਾਂਗਰਸ ਪਾਰਟੀ ਦੀ ਇਕ ਅਹਿਮ ਮੀਟਿੰਗ ਪਿੰਡ ਰੱਤੇਵਾਲ ਦੇ ਸ਼ਨੀ ਮੰਦਿਰ 'ਚ ਹੋਈ, ਜਿਸ ਵਿਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਮੁੱਖ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਪਾਰਟੀ ਦੀ ਅਗਲੀ ਰਣਨੀਤੀ 'ਤੇ ਵਿਚਾਰ ਵਟਾਂਦਰਾ ਕੀਤਾ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬਹੁਤ ਤੰਗ ਆ ਚੁੱਕੇ ਹਨ, ਲੋਕ ਹੁਣ ਇਕ ਵਾਰ ਫਿਰ ਬਦਲਾਅ ਚਾਹੁੰਦੇ ਹਨ | ਵਿਧਾਨ ਸਭਾ ਹਲਕਾ ਬਲਾਚੌਰ ਵਿਚ ਆਮ ਆਦਮੀ ਪਾਰਟੀ ਵਲੋਂ ਚਾਰ ਸਾਲ ਅੱਖਾਂ ਬੰਦ ਕਰਕੇ ਕੱਢ ਦਿੱਤੇ ਗਏ, ਹੁਣ ਹਰ ਜਗ੍ਹਾ ਉਦਘਾਟਨ ਪੱਥਰ ਲਗਾ ਕੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ | ਇਸ ਲਈ ਆਉਣ ਵਾਲਿਆਂ 2027 ਦੇ ਵਿਧਾਨ ਸਭਾ ਚੋਣਾਂ ਵਿਚ ਲੋਕ ਸਰਕਾਰ ਨੂੰ ਜਬਾਵ ਦੇਣ ਲਈ ਤਿਆਰ ਹਨ ਕਿ ਸਿਰਫ਼ ਇਨ੍ਹਾਂ ਵਲੋਂ ਕੀਤੇ ਵਾਅਦੇ ਸਿਰਫ਼ ਲਾਰੇ ਹੀ ਬਣ ਕੇ ਰਹਿ ਗਏ ਹਨ | ਇਸ ਮੌਕੇ ਪਿੰਡ ਰੱਤੇਵਾਲ ਦੇ ਕਈ ਪਰਿਵਾਰਾਂ ਨੇ ਕਾਂਗਰਸ ਪਾਰਟੀ ਦਾ ਪੱਲਾ ਫੜਿਆ | ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਵਲੋਂ ਕਾਂਗਰਸ ਪਾਰਟੀ ਵਿਚ ਉਨ੍ਹਾਂ ਦਾ ਆਉਣ 'ਤੇ ਨਿੱਘਾ ਸਵਾਗਤ ਕੀਤਾ ਤੇ ਸਿਰੋਪਾਓ ਪਾ ਕੇ ਸਵਾਗਤ ਕੀਤਾ | ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮੋਹਨ ਲਾਲ ਸੰਧੂ ਤੇ ਸਾਬਕਾ ਚੇਅਰਮੈਨ ਬਲਾਕ ਸੰਮਤੀ ਧਰਮਪਾਲ ਭਰਥਲਾ ਵੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਮੋਹਨ ਲਾਲ ਲਾਲ ਸੰਧੂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਬਲਾਚੌਰ ਵਿਚ ਕਾਂਗਰਸ ਪ੍ਰਤੀ ਲੋਕਾਂ ਦੇ ਪਿਆਰ ਨੂੰ ਦੇਖ ਕੇ ਵਿਰੋਧੀ ਬੌਖਲਾਹਟ ਵਿਚ ਹਨ | ਉਨ੍ਹਾਂ ਨੇ ਪਾਰਟੀ ਵਿਚ ਸ਼ਾਮਿਲ ਸਾਰੇ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਇਆ ਅਤੇ ਕਿਹਾ ਕਿ ਪਾਰਟੀ ਉਨ੍ਹਾਂ ਨੂੰ ਪੂਰਾ ਬਣਦਾ ਸਤਿਕਾਰ ਦੇਵੇਗੀ | ਇਸ ਮੌਕੇ ਜੋ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਉਨ੍ਹਾਂ 'ਚ ਰਿੰਕੂ ਬਾਬਾ, ਸੋਨੂੰ ਰੱਤੇਵਾਲ, ਰਾਜੇਸ਼ ਕੁਮਾਰ, ਕੁਲਵਿੰਦਰ ਕੁਮਾਰ, ਪਰਮਜੀਤ, ਰੋਹਿਤ ਕੁਮਾਰ, ਗੋਪੀ, ਰੋਹਿਤ, ਤਰਸੇਮ ਕੁਮਾਰ, ਮਾਨਵ ਚੌਧਰੀ, ਮੋਹਨ ਲਾਲ, ਰਾਮਪਾਲ, ਨਰਿੰਦਰ ਉਰਫ਼ ਨਿੰਦੀ, ਮਨਦੀਪ ਕੁਮਾਰ, ਮੰਗਤ ਰਾਮ ਰੱਤੇਵਾਲ, ਕਾਲਾ ਚੌਧਰੀ, ਜਸਵੀਰ ਜੱਸਾ, ਲੱਭਾ ਚੌਧਰੀ ਤੋਂ ਇਲਾਵਾ ਔਰਤਾਂ ਵਿਚ ਸੀਮਾ ਰਾਣੀ, ਊਸ਼ਾ ਰਾਣੀ, ਬੱਬਲੀ, ਰੇਖਾ ਰਾਣੀ, ਸ਼ੋਭਾ ਦੇਵੀ, ਬਲਜੀਤ ਕੌਰ, ਸਤਨਾਮ ਕੌਰ, ਸੰਤੋਸ਼ ਰਾਣੀ, ਰੀਨਾ ਦੇਵੀ, ਲੱਛਮੀ ਦੇਵੀ, ਸ਼ਾਨੋ, ਊਸ਼ਾ ਰਾਣੀ ਆਦਿ ਨੇ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦਾ ਪੱਲਾ ਫੜਿਆ | ਇਸ ਮੌਕੇ ਰਵੀ ਕੁਮਾਰ, ਸ਼ੰਮੀ ਖਟਾਣਾ, ਸੁਰਿੰਦਰ ਸਿੰਘ ਛਿੰਦੀ ਸ਼ਹਿਰੀ ਪ੍ਰਧਾਨ ਬਲਾਚੌਰ, ਕੁਲਦੀਪ ਦੀਪਾ ਸਾਬਕਾ ਸਰਪੰਚ ਨਿੱਘੀ, ਵਿਜੇ ਮੋਹਨ ਨੰਬਰਦਾਰ ਟਕਾਰਲਾ ਸਮੇਤ ਪਿੰਡ ਵਾਸੀ
Ad Position 22
No active advertisement
ਪਿਛਲੀ ਖ਼ਬਰ ਕੁੱਤਿਆਂ ਨੂੰ ਅਣਿਆਈ ਮੌਤ ਮਾਰਨਾ ਮਸਲੇ ਦਾ ਹੱਲ ਨਹੀਂ-ਬਾਬਾ ਪ੍ਰੇਮ ਸਿੰਘ ਅਗਲੀ ਖ਼ਬਰ ਹਜ਼ਰਤ ਪੰਜ ਪੀਰ ਦਰਬਾਰ ਦਾ ਜੋੜ ਮੇਲਾ 4 ਤੋਂ
Ad Position 24